
ਬਟਾਲਾ, 20 ਜੁਲਾਈ (ਨਰਿੰਦਰ ਬਰਨਾਲ)- ਲਾਇੰਨਜ਼ ਕਲੱਬਾਂ ਵਿਸ਼ਵ ਭਰ ਵਿੱਚ ਭਲੇ ਦੇ ਕੰਮ ਕਰਦੀਆਂ ਰਹੀਆਂ ਹਨ, ਕਲੱਬਾਂ ਦੁਆਰਾ ਕੀਤੇ ਕੰਮ ਸਮਾਜ ਵਿਚ ਇਕ ਵੱਖਰੀ ਪਹਿਚਾਣ ਰੱਖਦੇ ਹਨ, ਬਿੰਨਾਂ ਸਵਾਰਥ ਤੋ ਕੀਤੇ ਕੰਮਾ ਵਿਚ ਗਰੀਬਾਂ ਵਾਸਤੇ ਰਾਸ਼ਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ, ਪ੍ਰਦੂਸ਼ਣ ਸਬੰਧੀ ਜਾਣ ਕਾਰੀ , ਗਰੀਬ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫਤ ਪੜਨ ਪ੍ਰੇਰਿਤ ਕਰਨਾਂ ਤੇ ਉਹਨਾਂ ਦੀ ਮੱਦਦ ਕਰਨੀ, ਇਸ ਤੋਂ ਇਲਾਵਾ ਅਨੇਕਾ ਹੀ ਕੰਮ ਲਾਇੱਨਜ਼ ਕਲੱਬਾਂ ਵੱਲੋਂ ਕੀਤੇ ਜਾਂਦੇ ਹਨ। ਇਸੇ ਹੀ ਲੜੀ ਤਹਿਤ ਲਾਇੰਨਜ਼ ਕਲੱਬ ਬਟਾਲਾ (ਸੈਵਨ ਸਟਾਰ ਤੇ ਫੈਮਲੀ ਕਲੱਬ)ਵੱਲੋਂ ਵਾਤਾਵਰਨ ਦਿਵਸ ਦੇ ਸਬੰਧ ਵਿਚ 500 ਬੂਟੇ ਲਗਾਕੇ ਆਪਣੇ ਪਹਿਲੇ ਫੇਜ਼ ਦਾ ਸੁਭ ਆਰੰਭ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾ ਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਗਾਬਾਦ, ਗਿੱਲਾਂਵਾਲੀ, ਦੌਲੋਵਾਲ, ਮਿਡਲ ਸਕੂਲ ਭਗਵਾਨ ਪੁਰ ਤੇ ਇਸ ਤੋ ਇਲਾਵਾ ਦਰਗਾਬਾਦ ਤੇ ਦੌਲੋਵਾਲ ਦੇ ਸਮਸ਼ਾਨ ਘਾਟ ਵਿਚ ਦਰੱਖਤ ਲਗਾਏ। ਇਸ ਵਾਤਾਵਰਨ ਸਾਂਭ ਸੰਭਾਲ ਦੇ ਸਬੰਧ ਵਿਚ ਰੀਜਨ ਚੇਅਰਮੈਂਨ ਤੇ ਉਪ ਜਿਲ੍ਹਾਂ ਸਿਖਿਆ ਅਫਸਰ (ਗੁਰਦਾਸਪੁ) ਨੇ ਰੁੱ ਲਗਾੳ ਤੇ ਸਮਾਜ ਬਚਾੳ ਦਾ ਨਾਅਰਾ ਵੀ ਦਿਤਾ ਤੇ ਆਪਣੇ ਸੰਬੋਧਨੀ ਸਬਦਾ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਸਾਨੂੰ ਸਾਰਿਆਂ ਨੂੰ ਇਕ ਇਕ ਬੂਟਾ ਜਰੂਰ ਲਗਾਉਣਾ ਚਾਹੀਦਾ ਤਾਂ ਹੀ ਧਰਤੀ ਤੇ ਆਦਮੀ ਦੀ ਹੋਂਦ ਕਾਇਮ ਰਹੇਗੀ। ਦਰੱਖਤਾਂ ਦੇ ਧੜਾ ਧੜ ਕਟਾਈ ਕੀਤੀ ਜਾ ਰਹੀ ਹੈ, ਪਰ ਘੱਟ ਦਰੱਖਤ ਲਗਾਏ ਜਾ ਰਹੇ ਹਨ, ਇਸ ਕਾਰਨ ਮੌਸਮੀ ਚੱਕਰ ਵੀ ਡਗਮਗਾ ਗਿਆ ਹੈ।ਗਲੋਬਲ ਵਾਰਮਿੰਗ ਵਰਗੇ ਮਸਲੇ ਸਮਾਜ ਦੇ ਸਾਹਮਣੇ ਆਏ ਹਨ ਤੇ ਮਾਹਿਰਾਂ ਨੇ ਇਹੀ ਸੁਝਾਅ ਦਿਤਾ ਹੈ। ਸਾਨੂੰ ਸਮਾਜ ਵਿਚ ਹੋਕਾ ਦੇਣਾ ਚਾਹੀਦਾ ਹੈ ਕਿ ਆਪਣੇ ਹੱਥੀ ਦਰੱਖਤ ਲਗਾਉਣ ਦੇ ਨਾਲ ਨਾਲ ਉਸ ਦਰੱਖਤ ਦੀ ਸਾਂਭ ਸੰਭਾਲ ਵੀ ਕਰੀਏ। ਵੱਖ ਵੱਖ ਸਥਾਨਾਂ ਤੇ ਬੂਟੇ ਲਗਾਉਣ ਵੇਲੇ ਮੁਸਕਾਨ ਕਲੱਬ ਬਟਾਲਾ ਜੋਨ ਚੇਅਰਮੈਂਨ ਹਰਭਜਨ ਸਿੰਘ ਸੇਖੋਂ,ਲਾਇੰਨ ਲਖਵਿੰਦਰ ਸਿੰਘ ਢਿਲੋਂ, ਬਖਸਿੰਦਰ ਸਿੰਘ, ਪ੍ਰਿੰਸੀਪਲ ਗੁਰਸ਼ਰਨ ਸਿੰਘ, ਰੋਬਿੰਨ, ਲਾਇੰਨ ਬਲਦੇਵ ਸਿੰਘ ਬੁੱਟਰ ਪੀ.ਆਰ.ਓ, ਪ੍ਰਿੰਸੀਪਲ ਦਵਿੰਦਰ ਸਿੰਘ, ਬਲਜਿੰਦਰ ਸਿੰਘ ਬੁੱਟਰ, ਪ੍ਰਿੰਸੀਪਲ ਸੁਖਵਿੰਦਰ ਸਿੰਘ ਤੋ ਇਲਾਵਾ ਵੱਖ ਸਕੂਲਾਂ ਦਾ ਸਟਾਫ ਹਾਜ਼ਰ ਸੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media