Friday, September 11, 2026

ਕੁੰਗਫੂ ਵੁਸ਼ੋ ਐਸੋਸੀਏਸ਼ਨ ਦੇ ਵਲੋਂ ਨਿਯੁੱਕਤੀਆਂ ਦਾ ਸਿਲਸਿਲਾ ਜਾਰੀ

PPN2007201615
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਕੁੰਗਫੁ ਵੂਸ਼ੋ ਐਸੋਸੀਏਸ਼ਨ ਦੇ ਚੀਫ ਪੈਟਰਨ ਤੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ, ਪ੍ਰਧਾਨ ਜਰਨੈਲ ਸਿੰਘ ਢੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਜਨਰਲ ਸਕੱਤਰ ਅੰਤਰਾਸ਼ਟਰੀ ਕੋਚ ਹਰਜੀਤ ਸਿੰਘ ਦੀ ਸਖਤ ਮਿਹਨਤ ਸਦਕਾ ਕੁੰਗਫੂ ਵੂਸ਼ੌ ਖੇਡ ਨੂੰ ਭਾਰਤ ਦੇ ਕੋਨੇ ਕੋਨੇ ਵਿਚ ਪਹੁੰਚਾਏ ਜਾਣ ਲਈ ਠੋਸ ਉਪਰਾਲਿਆਂ ਦਾ ਸਿਲਸਿਲਾ ਜਾਰੀ ਹੈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਨੋਰਥ ਨੂੰ ਪੂਰਾ ਕਰਨ ਲਈ ਵੱਖ ਵੱਖ ਰਾਜਾਂ ਤੇ ਜਿਲ੍ਹਿਆਂ ਵਿਚ ਇਸ ਖੇਡ ਨੂੰ ਪ੍ਰਚੱਲਤ ਕਰਨ ਲਈ ਪ੍ਰਧਾਨ ਸੈਕਟਰੀ ਅਤੇ ਕਈ ਹੋਰ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਤਰੁਣ ਚੁੱਘ ਦੇ ਅਸ਼ੀਰਵਾਦ ਨਾਲ ਪੂਰੇ ਦੇਸ਼ ਵਿਚ ਕੁੰਗਫੂ ਵੁਸ਼ੋ ਖੇਡ ਨੂੰ ਸਰਕਾਰੀ ਸਕੂਲਾਂ ਅਤੇ ਸੁਸਾਇਟੀਆਂ ਦੇ ਗਰੀਬ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਟ੍ਰੇਨਿੰਗ ਲੜਕੇ ਅਤੇ ਖਾਸ ਤੋਰ ਤੇ ਸਵੈ ਰੱਖਿਆ ਲਈ ਲੜਕੀਆਂ ਨੂੰ ਦਿੱਤੇ ਜਾਣ ਦੇ ਨਾਲ ਨਾਲ ਹੋਰ ਸਹੂਲਤਾ ਵੀ ਦਿੱਤੀਆਂ ਜਾਣਗੀਆਂ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply