Monday, August 10, 2026

ਹੀਰੋ ਸਾਈਕਲ ਵੱਲੋਂ ਅੰਮ੍ਰਿਤਸਰ ਨੂੰ ਸਾਈਕਲ ਟੂਰਿਜ਼ਮ ਹੱਬ ਬਨਾਉਣ ਲਈ ਹੁੰਗਾਰਾ

PPN2107201607

ਅੰਮ੍ਰਿਤਸਰ, 21 ਜੁਲਾਈ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਸ਼ਹਿਰ ਵਿਚ ਵੱਧ ਰਹੀ ਆਵਾਜਾਈ ਦੀ ਸਮੱਸਿਆ ਅਤੇ ਵਾਹਨਾਂ ਤੋਂ ਹੁੰਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਯਤਨਾਂ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਵੱਲੋਂ ਸਾਈਕਲ ਦੀ ਵਰਤੋਂ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨਾਂ ਯਤਨਾਂ ਤਹਿਤ ਅੱਜ ਉਨਾਂ ਵੱਲੋਂ ਹੀਰੋ ਸਾਈਕਲ ਦੇ ਐਮ. ਡੀ. ਸ੍ਰੀ ਐਸ. ਕੇ. ਰਾਏ ਅਤੇ ਹੋਰਨਾਂ ਨਾਲ ਇਸ ਸਬੰਧੀ ਵਿਸਥਾਰਤ ਯੋਜਨਾ ਸਾਂਝੀ ਕੀਤੀ ਗਈ। ਇਸ ਮੌਕੇ ਉਨਾਂ ਨਾਲ ਕਮਿਸ਼ਨਰ ਕਾਰਪੋਰੇਸ਼ਨ ਮੈਡਮ ਸੋਨਾਲੀ ਗਿਰੀ, ਐਸ. ਡੀ. ਐਮ ਰੋਹਿਤ ਗੁਪਤਾ, ਐਸ ਡੀ ਓ ਲੋਕ ਨਿਰਮਾਣ ਵਿਭਾਗ ਸ. ਜਸਬੀਰ ਸਿੰਘ ਸੋਢੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। PPN2107201608
ਡੀ. ਸੀ. ਸਾਹਿਬ ਦੇ ਸੱਦੇ ‘ਤੇ ਤਿਆਰ ਕੀਤੇ ਗਈ ਯੋਜਨਾਬੰਦੀ ਨੂੰ ਵਿਖਾਉਂਦੇ ਸ੍ਰੀ ਰਾਏ ਨੇ ਦੱਸਿਆ ਕਿ ਵਿਸ਼ਵ ਭਰ ਵਿਚ ਸੈਲਾਨੀਆਂ ਦੀ ਆਮਦ ਵਾਲੇ ਸ਼ਹਿਰਾਂ ਵਿਚ ਪਿਛਲੇ ਦੋ ਸਾਲਾਂ ਦੌਰਾਨ ਸਾਈਕਲ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ ਅਤੇ ਉਸ ਲਿਹਾਜ਼ ਨਾਲ ਅੰਮ੍ਰਿਤਸਰ ਵਿਚ ਸਾਈਕਲ ਟੂਰਿਜ਼ਮ ਵੱਧਣ ਦੀਆਂ ਬਹੁਤ ਸੰਭਾਵਾਨਾਵਾਂ ਹਨ। ਉਨਾਂ ਦੱਸਿਆ ਕਿ ਅੰਮ੍ਰਿਤਸਰ ਲਈ ਅਸੀਂ ਜੋ ਯੋਜਨਾ ਬਣਾਈ ਹੈ, ਉਸ ‘ਤੇ ਸਾਰਾ ਖਰਚ ਵੀ ਕੰਪਨੀ ਕਰੇਗੀ, ਇਸ ਲਈ ਸਾਨੂੰ ਪ੍ਰਸ਼ਾਸ਼ਨ ਵੱਲੋਂ ਕੇਵਲ ਸਾਈਕਲਾਂ ਦੇ ਖੜਨ ਲਈ ਕੇਵਲ ਉਹ ਥਾਂ ਚਾਹੀਦੇ ਹਨ, ਜਿਥੋਂ ਯਾਤਰੀ ਅਸਾਨੀ ਨਾਲ ਇੰਨਾਂ ਨੂੰ ਲੈ ਅਤੇ ਉਥੇ ਛੱਡ ਸਕਣ। ਉਨਾਂ ਦੱਸਿਆ ਕਿ ਇਸ ਲਈ ਸ਼ਹਿਰ ਵਿਚ ਚੱਲਦੀ ਲੋਕਲ ਬੱਸ ਦੇ ਸ਼ੈਲਟਰ ਜਿੰਨੀ ਥਾਂ ਦੀ ਲੋੜ ਹੈ, ਜਿੱਥੇ ਅਸੀਂ ਸਾਈਕਲ ਮੁਹੱਈਆ ਕਰਵਾਂਗੇ। ਉਨਾਂ ਦੱਸਿਆ ਕਿ ਸਾਈਕਲ ਸਮਾਰਟ ਕਾਰਡ ‘ਤੇ ਦਿੱਤੀ ਜਾਵੇਗੀ ਅਤੇ ਕੋਈ ਵੀ ਸਾਈਕਲ ਕਿਸੇ ਵੀ ਸਟੈਂਡ ਤੋਂ ਲੈ ਕੇ ਕਿਸੇ ਦੂਸਰੇ ਸਟੈਂਡ ‘ਤੇ ਛੱਡੀ ਜਾ ਸਕੇਗੀ। ਉਨਾਂ ਦੱਸਿਆ ਕਿ ਇਸ ਲਈ ਅਸੀਂ ਸ਼ਹਿਰ ਦੇ ਜ਼ਿਆਦਾ ਪ੍ਰਸਿਧ ਧਾਰਮਿਕ ਸਥਾਨ, ਜਨਤਕ ਸਥਾਨਾਂ ਦੇ ਨੇੜੇ ਅਤੇ ਹੋਟਲਾਂ ਵਿਚ ਸਾਈਕਲ ਸ਼ੈਡ ਬਣਾਵਾਂਗੇ, ਜਿੱਥੇ ਕੋਈ ਵੀ ਸਾਈਕਲ ਅਸਾਨੀ ਨਾਲ ਥੋੜੇ ਜਿਹੇ ਕਿਰਾਏ ‘ਤੇ ਲੈ ਸਕੇਗਾ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਸਾਈਕਲ ਦੀ ਵਰਤੋਂ ਨੂੰ ਵਧੀਆ ਹੁੰਗਾਰਾ ਮਿਲਣ ਦੀ ਆਸ ਹੈ ਕਿ ਕਿਉਂਕਿ ਇੱਥੇ ਲੱਖਾਂ ਸੈਲਾਨੀ ਰੋਜ਼ ਆਉਂਦੇ ਹਨ, ਜੋ ਕਿ ਸ਼ਹਿਰ ਵਿਚ ਘੁੰਮਣ ਲਈ ਨਿੱਜੀ ਵਾਹਨ ਨੂੰ ਤਰਜੀਹ ਦੇਣਗੇ।
ਸ੍ਰੀ ਰੂਜਮ ਨੇ ਸਾਰੀ ਯੋਜਨਾ ਵੇਖਣ ਮਗਰੋਂ ਇਸ ਦੀ ਸਿਫਤ ਕਰਦੇ ਕਿਹਾ ਕਿ ਉਹ ਛੇਤੀ ਹੀ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾਲ ਇਹ ਸਾਂਝੀ ਕਰਕੇ ਇਸ ਨੂੰ ਸ਼ੁਰੂ ਕਰਵਾ ਦੇਣਗੇ, ਤਾਂ ਜੋ ਸ਼ਹਿਰ ਵਿਚ ਆਵਾਜਾਈ ਦਾ ਸੌਖਾ, ਸਸਤਾ ਅਤੇ ਤੰਦਰੁਸਤ ਬਦਲ ਮਿਲ ਸਕੇ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply