📝 ਅੱਜ ਦੀਆਂ ਸੁਰਖੀਆਂ…..
ਮਿਤੀ : 23 ਜੁਲਾਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਭਗਵੰਤ ਮਾਨ ਵਲੋਂ ਘਰ ਤੋਂ ਸੰਸਦ ਤੱਕ ਵੀਡੀਓ ਬਨਾਉਣ ‘ਤੇ ਦੋਨਾਂ ਸਦਨਾਂ ਰਾਜ ਸਭਾ ਤੇ ਲੋਕ ਸਭਾ ‘ਚ ਹੰਗਾਮਾ – ਵਿਰੋਧੀ ਪਾਰਟੀਆਂ ਵਲੋਂ ਭਗਵੰਤ ਮਾਨ ਖਿਲਾਫ ਸਖਤ ਕਾਰਵਾਈ ਕਰਨ ਦੀ ਕੀਤੀ ਗਈ ਮੰਗ।
▶ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਸਾਹਮਣੇ ਪੇਸ਼ ਹੋਏ ਭਗਵੰਤ ਮਾਨ – ਲਿਖਤੀ ਪੱਤਰ ਦੇ ਕੇ ਮੰਗੀ ਮੁਆਫੀ – ਕਿਹਾ ਅਣਜਾਏ ‘ਚ ਹੋਈ ਗਲਤੀ ।
▶ ਬੰਗਾਲ ਦੀ ਖਾੜੀ ‘ਚ ਲਾਪਤਾ ਹੋਇਆ ਇੰਡੀਅਨ ਏਅਰ ਫੋਰਸ ਦੇ ਜਹਾਜ ਦਾ ਨਹੀਂ ਲੱਗਾ ਕੋਈ ਥਹੁ ਪਤਾ – ਚੈਨਈ ਤੋਂ ਪੋਰਟਬਲੇਰ ਜਾ ਰਿਹਾ ਸੀ ਗੁੰਮ ਹੋਇਆ ਜਹਾਜ, ਨੇਵੀ ਤੇ ਹਵਾਈ ਸੇਨਾ ਵਲੋਂ ਭਾਲ ਜਾਰੀ।
▶ 25 ਜੁਲਾਈ ਨੂੰ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੀ ਭਵਿੱਖੀ ਰਣਨੀਤੀ ਦਾ ਕਰਨਗੇ ਐਲਾਨ – ਮੈਡਮ ਸਿੱਧੂ।
▶ ਆਪ ਤੋਂ ਮੁਅੱਤਲਸ਼ੁੱਦਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਸੀਟ ਬਦਲਣ ਦੀ ਕੀਤੀ ਮੰਗ – ਕਿਹਾ ਸ਼ਰਾਬ ਦੀ ਬਦਬੂ ਆਉਂਦੀ ਹੈ ਭਗਵੰਤ ਮਾਨ ਤੋਂ, ਮਾਨ ਨੇ ਦੋਸ਼ਾਂ ਨੂੰ ਨਕਾਰਿਆ।
▶ ਅਗਰ ਆਮ ਆਦਮੀ ਪਾਰਟੀ ਦਾ ਪੰਜਾਬ ‘ਚ ਕੋਈ ਅਧਾਰ ਨਹੀਂ ਤਾਂ ਵਿਰੋਧੀਆਂ ਵਲੋਂ ਹਰ ਵੇਲੇ ਕਿਉਂ ਜਪਿਆ ਜਾਂਦਾ ਹੈ ਉਸ ਦਾ ਨਾਮ – ਸੰਜੇ ਸਿੰਘ।
▶ ਨਵਜੋਤ ਸਿੰਘ ਸਿੱਧੂ ਨੇ ਅਜੇ ਭਾਜਪਾ ਤੋਂ ਨਹੀਂ ਦਿੱਤਾ ਅਸਤੀਫਾ – ਫਿਰ ਵੀ ਕਾਂਗਰਸ ‘ਚ ਆਉਣ ‘ਤੇ ਕਰਾਂਗੇ ਸਵਾਗਤ – ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਆਸ਼ਾ ਕੁਮਾਰੀ।
▶ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਲਿਆ ਆਸ਼ੀਰਵਾਦ –ਆਸ਼ਾ ਕੁਮਾਰੀ – ਕਿਹਾ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ ਨਹੀਂ, ਜਿਸ ਨੂੰ ਦੇਵਾਂ ਨੰਬਰ।
▶ ਹਰਿਆਣਾ ਵਿੱਚ ਖੱਟੜ ਮੰਤਰੀ ਮੰਡਲ ‘ਚ ਤਿੰਨ ਨਵੇਂ ਮੰਤਰੀ ਸ਼ਾਮਿਲ – ਦੋ ਨੂੰ ਕੀਤਾ ਬਾਹਰ।
▶ ਨੈਸ਼ਨਲ ਹੈਲਾਰਡ ਕੇਸ ‘ਚ ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖਿਲਾਫ ਈ.ਡੀ ਵਲੋਂ ਕੇਸ ਦਰਜ਼।
▶ ਗੁਰੂਗ੍ਰਾਮ (ਹਰਿਆਣਾ) ‘ਚ ਮਾਸ ਨਾਲ ਭਰੀ ਕਾਰ ਫੜੀ – ਡਰਾਈਵਰ ਕਾਬੂ, ਜਾਂਚ ਸ਼ੁਰੂ।
▶ ਬਰਤਾਨੀਆ ਤੋਂ ਕੋਹਿਨੂਰ ਹੀਰਾ ਵਾਪਿਸ ਲਿਆਉਣ ਦਾ ਮਾਮਲਾ – ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਸੰਸਕ੍ਰਿਤੀ ਮੰਤਰੀ ਮਹੇਸ਼ ਸ਼ਰਮਾ ਸਮੇਤ ਉਚ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ।
▶ ਗੁਜਰਾਤ ਦੇ ਊਨਾ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਰਾਜਕੋਟ ਹਪਸਤਾਲ ‘ਚ ਦਾਖਲ ਦਲਿਤ ਨੋਜਵਾਨਾਂ ਨਾਲ ਕੀਤੀ ਮੁਲਾਕਾਤ।
▶ ਜੋਧਪੁਰ ਹਿਰਨ ਮਾਮਲੇ ‘ਚ ਅਦਾਲਤੀ ਫੈਸਲਾ 25 ਜੁਲਾਈ ਨੂੰ – ਸਲਮਾਨ ਖਾਨ ਨੂੰ ਰਹਿਣਾ ਪਵੇਗਾ ਮੌਜ਼ੂਦ।
▶ ਗਲਤ ਤਰੀਕੇ ਨਾਲ ਰਾਸ਼ਟਰੀ ਗੀਤ ਗਾਉਣ ‘ਤੇ ਬਾਲੀਵੁੱਡ ਐਕਟ੍ਰੈਸ ਸੰਨੀ ਲਿਓਨ ਖਿਲਾਫ ਕੇਸ ਦਰਜ਼।
▶ ਰੇਲ ਵਿਭਾਗ 1 ਰੁਪਏ ‘ਚ 10 ਲੱਖ ਦਾ ਦੇਵੇਗਾ ਬੀਮਾ – IRCTC ‘ਤੇ ਟਿਕਟ ਬੁੱਕ ਕਰਨ ਸਮੇਂ ਆਵੇਗੀ ਆਪਸ਼ਨ।
▶ ਤਖਤਾ ਪਲਟਣ ਦੀ ਕਾਰਵਾਈ ਤੋਂ ਬਾਅਦ ਤੁਰਕੀ ‘ਚ ਐਮਰਜੈਂਸੀ ਦਾ ਐਲਾਨ।
▶ ਜਰਮਨੀ ਦੇ ਮਿਊਨਚਨ ਸ਼ਹਿਰ ਵਿਖੇ ਸ਼ਾਪਿੰਗ ਸੈਂਟਰ ‘ਚ 3 ਹਥਿਆਰਬੰਦ ਹਮਲਾਵਰਾਂ ਵਲੋਂ ਅੰਧਾਧੁੰਦ ਗੋਲੀਬਾਰੀ – 6 ਮੌਤਾਂ, ਕਈਆਂ ਦੇ ਜਖਮੀ ਹੋਣ ਦੀ ਖਬਰ।
▶ ਪੰਜਾਬੀ ਫਿਲਮ ਤੂਫਾਨ ਸਿੰਘ ਨੂੰ ਸੈਂਸਰ ਬੋਰਡ ਵਲੋਂ ਸਰਟੀਫਿਕੇਟ ਦੇਣ ਤੋਂ ਨਾਹ ।
▶ ਫਗਵਾੜਾ ਵਿੱਚ ਸ਼ਿਵ ਸੈਨਾ ਅਤੇ ਮੁਸਲਿਮ ਭਾਈਚਾਰੇ ਦਰਮਿਆਨ ਝੜਪ – ਹਾਲਾਤ ਤਨਾਅਪੂਰਣ।
▶ ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ‘ਚ ਘਰ ‘ਚ ਇਕੱਲੀ ਔਰਤ ‘ਤੇ ਹਮਲਾ, ਗਹਿਣੇ ਤੇ ਨਕਦੀ ਲੁੱਟੀ- ਨਗਨ ਹਾਲਤ ‘ਚ ਮਿਲੀ ਲਾਸ਼।
▶ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਬਾਹਰ ਟਰੱਕ ਹੇਠਾਂ ਆਉਣ ਨਾਲ 60 ਸਾਲਾ ਬਜੁੱਰਗ ਸ਼ਰਧਾਲੂ ਦੀ ਮੌਤ।
▶ ਮੰਡੀ ਗੋਬਿੰਦਗੜ ਵਿਖੇ ਖੜੇ ਟਰੱਕ ‘ਚ ਵੱਜੀ ਸਕਾਰਪੀਓ ਗੱਡੀ- ਮੂਲੇਪੁਰ ਥਾਣੇ ਦੇ ਮੁਖੀ ਤੇ ਗੰਨਮੈਨ ਦੀ ਮੌਤ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
Punjab Post Daily Online Newspaper & Print Media