Sunday, March 15, 2026

ਜ਼ਿਲ੍ਹੇ ‘ਚ ਇਕੋ ਦਿਨ 7500 ਫਲੱਸ਼ਾਂ ਦਾ ਨਿਰਮਾਣ ਸ਼ੁਰੂ

PPN2207201611

ਅੰਮ੍ਰਿਤਸਰ, 22 ਜੁਲਾਈ (ਜਗਦੀਿਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਅਤੇ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਨਾਲ ਚਲਾਏ ਜਾ ਰਹੇ ਚਲਾਏ ਜਾ ਰਹੇ ਸਵੱਛ ਭਾਰਤ ਮਿਸ਼ਨ ਤਹਿਤ ਅੱਜ ਇਕੋ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ 7500 ਲੈਟਰੀਨਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ। ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਪਿੰਡ ਢੀਂਗਰਾ ਕਾਲੋਨੀ, ਬਲਾਕ ਵੇਰਕਾ ਵਿਖੇ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਪਿੰਡ ਚੱਕ ਮੁੰਕਦ ਵਿਖੇ ਇਸ ਨਿਰਮਾਣ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਸ. ਰਣੀਕੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਸਵੱਛ ਭਾਰਤ ਮਿਸ਼ਨ ਵਿਚ ਮੋਹਰੀ ਬਨਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੂਰੇ ਪੰਜਾਬ ਵਿਚ ਕਰੀਬ ੬ ਲੱਖ ਲੈਟਰੀਨਾਂ ਦਾ ਨਿਰਮਾਣ ਲੋੜਵੰਦ ਪਰਿਵਾਰਾਂ ਦੇ ਘਰਾਂ ਵਿਚ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਨਿਰਮਾਣ ਲਈ ਲਾਭਪਾਤਰੀ ਪਰਿਵਾਰ ਨੂੰ 15 ਹਜ਼ਾਰ ਰੁਪਏ ਦੀ ਵਿੱਤੀ ਰਾਸ਼ੀ ਜਾਰੀ ਕੀਤੀ ਜਾਂਦੀ ਹੈ ਅਤੇ ਲੈਟਰੀਨ ਦਾ ਨਿਰਮਾਣ ਉਹ ਖੁਦ ਕਰਦਾ ਹੈ। ਉਨਾਂ ਦੱਸਿਆ ਕਿ ਲੋਕਾਂ ਨੂੰ ਪੈਸੇ ਸਿੱਧੇ ਦਿੱਤੇ ਜਾਂਦੇ ਹੋਣ ਕਾਰਨ ਕੰਮ ਬਹੁਤ ਵਧੀਆ ਗੁਣਵਤਾ ਦਾ ਹੋ ਰਿਹਾ ਹੈ ਅਤੇ ਇਸ ਦਾ ਲਾਭ ਸਾਫ-ਸੁਥਰਾ ਦੇਸ਼ ਬਨਾਉਣ ਨੂੰ ਮਿਲੇਗਾ। ਉਨਾਂ ਭਰੋਸਾ ਦਿਤਾ ਕਿ ਅਟਾਰੀ ਹਲਕੇ ਦੇ ਸਾਰੇ ਪਿੰਡ ਅਗਲੇ ਦੋ ਮਹੀਨਿਆਂ ਤੱਕ ਓ. ਡੀ. ਐਫ. (ਓਪਨ ਡੈਫੀਕੇਸ਼ਨ ਫਰੀ) ਐਲਾਨ ਦਿੱਤੇ ਜਾਣਗੇ।
ਪਿੰਡ ਚੱਕ ਮੁੰਕਦ ਵਿਖੇ ਲਾਭਪਾਤਰੀ ਸੁਖਵਿੰਦਰ ਸਿੰਘ ਦੇ ਘਰ ਲੈਟਰੀਨ ਦੇ ਨਿਰਮਾਣ ਦੀ ਸ਼ੁਰੂਆਤ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਰੂਜਮ ਨੇ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਵਿਚ ਕੁੱਲ 50832 ਲੈਟਰੀਨਾਂ ਬਣਾਈਆਂ ਜਾਣੀਆਂ ਹਨ, ਜਿਨਾਂ ਵਿਚੋਂ ਅੱਜ ਅਸੀਂ ਇਕੋ ਦਿਨ 7500 ਲੈਟਰੀਨਾਂ ਦਾ ਨਿਰਮਾਣ ਇਕੋ ਦਿਨ ਸ਼ੁਰੂ ਕੀਤਾ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਨੂੰ ਇਸ ਕੰਮ ਲਈ 11.65 ਕਰੋੜ ਰੁਪਏ ਦੇ ਫੰਡ ਪ੍ਰਾਪਤ ਹੋ ਚੁੱਕੇ ਹਨ। ਉਨਾਂ ਦੱਸਿਆ ਕਿ ਪਿੰਡ ਚੱਕ ਮੁੰਕਦ ਵਿਚ ਹੀ 226 ਲੈਟਰੀਨਾਂ ਬਣਾਈਆਂ ਜਾਣੀਆਂ ਹਨ, ਜਿੰਨਾਂ ਵਿਚੋਂ 30 ਮੁੰਕਮਲ ਹੋ ਚੁੱਕੀਆਂ ਹਨ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ 25 ਪਿੰਡ ਓ.ਡੀ .ੈਫ ਐਲਾਨੇ ਜਾ ਚੁੱਕੇ ਹਨ ਅਤੇ 31 ਅਕਤੂਬਰ 2017 ਤੱਕ ਸਾਰੇ ਜ਼ਿਲ੍ਹੇ ਨੂੰ ਓ. ਡੀ. ਐਫ ਐਲਾਨ ਦਿੱਤਾ ਜਾਵੇਗਾ। ਉਨਾਂ ਅੱਜ ਉਨਾਂ ਘਰਾਂ ਦਾ ਜਾਇਜ਼ਾ ਵੀ ਲਿਆ, ਜਿੱਥੇ ਕਿ ਲੈਟਰੀਨਾਂ ਤਿਆਰ ਹੋ ਚੁੱਕੀਆਂ ਹਨ।ਸ੍ਰੀ ਰੂਜਮ ਨੇ ਲਾਭਪਾਤਰੀਆਂ ਵੱਲੋਂ ਕਰਵਾਏ ਜਾ ਰਹੇ ਗੁਣਵਤਾ ਭਰਪੂਰ ਕੰਮ ਦੀ ਸਰਾਹਨਾ ਕੀਤੀ। ਉਨਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਪੈਸੇ ਨਾਲੋ ਨਾਲ ਆਨ ਲਾਈਨ ਟਰਾਂਸਫਰ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ, ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਆਰ. ਪੀ. ਸਿੰਘ, ਸਰਪੰਚ ਝਰਮਲ ਸਿੰਘ, ਸਾਬਕਾ ਸਰਪੰਚ ਦਲੇਰ ਸਿੰਘ, ਜੇ. ਈ ਸਿੰਕਦਰ ਸਿੰਘ, ਸਰਬਜੀਤ ਸਿੰਘ ਰੰਧਾਵਾ ਐਮ.ਆਈ. ਐਸ ਸਪੈਸ਼ਲਿਸਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply