ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਐਚ.ਆਰ.ਡੀ. ਮੰਤਰਾਲਾ ਦੇ ਪ੍ਰਬੰਧਾਂ ਹੇਠ ਚੱਲਣ ਵਾਲੇ ਕੇਂਦਰੀ ਵਿਦਿਆਲਯ ਸੰਗਠਨ ਜੰਮੂ ਰੀਜ਼ਨ ਦੇ ਅਧਿਕਾਰਿਤ ਖੇਤਰ ਵਾਲੇ ਕੇਂਦਰੀ ਵਿਦਿਆਲਯ ਦੀਆਂ 47ਵੀਂਆਂ ਰੀਜ਼ਨਲ ਖੇਡਾਂ ਅਗਸਤ ਦੇ ਮਹੀਨੇ ਆਯੋਜਿਤ ਹੋਣਗੀਆਂ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਕੇ.ਵੀ ਨੰ:1 ਸਦਰ ਕੈਂਟ ਵਿਖੇ ਲੜਕਿਆਂ ਦੇ ਦੋ-ਦਿਨਾਂ ਜੁੱਡੋ, ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸਕੇਟਿੰਗ ਤੇ ਤੈਰਾਕੀ ਮੁਕਾਬਲੇ 29-30 ਅਗਸਤ ਨੂੰ ਆਯੋਜਿਤ ਹੋਣਗੇ। ਜਦਕਿ ਇਸੇ ਦਿਨ ਲੜਕੀਆਂ ਦੇ ਸਕੇਟਿੰਗ, ਨਿਸ਼ਾਨੇਬਾਜ਼ੀ ਤੇ ਜੁੱਡੋ ਮੁਕਾਬਲੇ ਕੇ.ਵੀ.-3, ਨਿੳ ਕੈਂਟ, ਖਾਸਾ ਵਿਖੇ ਆਯੋਜਿਤ ਹੋਣਗੇ। ਲੜਕਿਆਂ ਦੇ ਖੋ-ਖੋ ਮੁਕਾਬਲੇ 29-30 ਅਗਸਤ ਨੂੰ ਕੇ.ਵੀ. ਤਿਬੜੀ ਕੈਂਟ, ਗੁਰਦਾਸਪੁਰ ਵਿਖੇ ਜਦੋਂਕਿ ਲੜਕੀਆਂ ਦੇ ਅਥਲੈਟਿਕ ਮੁਕਾਬਲੇ 23-24 ਅਗਸਤ ਨੂੰ ਕੇ.ਵੀ ਤਿਬੜੀ ਕੈਂਟ, ਗੁਰਦਾਸਪੁਰ ਵਿਖੇ ਆਯੋਜਿਤ ਹੋਣਗੇ।ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਖੇਡ ਮੁਕਾਬਲਿਆਂ ਨੂੰ ਲੈ ਕੇ ਖਿਡਾਰੀਆਂ ਦੇ ਵਿੱਚ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ ਤੇ ਖਿਡਾਰੀ ਦਿਨ-ਰਾਤ ਕਰੜਾ ਅਭਿਆਸ ਕਰ ਰਹੇ ਹਨ। ਇਸ ਸੰਬੰਧੀ ਕੇ.ਵੀ. ਪ੍ਰਬੰਧਕਾਂ ਵੱਲੋਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media