
ਚੌਂਕ ਮਹਿਤਾ, 22 ਜੁਲਾਈ (ਜੋਗਿੰਦਰ ਸਿੰਘ ਮਾਣਾ) – ਬਰਸਾਤ ਦੇ ਮੌਸਮ ‘ਚ ਜਮਾਂ ਹੋਏ ਗੰਦੇ ਪਾਣੀ ਅਤੇ ਆਸ ਪਾਸ ਦੇ ਘਾਹ ਫੁਸ ਤੋ ਪੈਦਾ ਹੋਣ ਵਾਲੇ ਭਿਆਨਕ ਡੇਂਗੂ ਮੱਛਰ ਤੋ ਫੈਲਣ ਵਾਲੀਆਂ ਬਿਮਾਰੀਆਂ ਪ੍ਰਤੀ ਸੁਚੇਤ ਹੁੰਦੇ ਹੋਏ ਸਿਹਤ ਵਿਭਾਗ ਵੱਲੋ ਵੱਖ ਵੱਖ ਪਿੰਡਾਂ ਵਿਚ ਡੇਂਗੂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਇਸ ਮੁਹਿੰਮ ਤਹਿਤ ਐਸ.ਐਚ.ਸੀ ਚੰਨਣਕੇ ਵਿਖੇ ਡਾ. ਗੁਰਜੀਤ ਸਿੰਘ ਢਿਲੋ ਦੀ ਅਗਵਾਈ ਵਿਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿਚ ਪਿੰਡ ਵਾਸੀਆਂ ਨੂੰ ਡੇਂਗੂ ਤੋ ਬਚਾਅ ਦੀ ਜਾਣਕਾਰੀ ਦਿੱਤੀ ਗਈ, ਡਾ. ਢਿਲੋ ਨੇ ਲੋਕਾਂ ਨੁੂੰ ਦੱਸਿਆ ਕਿ ਬਰਸਾਤ ਦੇ ਦਿਨਾਂ ਵਿਚ ਆਪਣੇ ਘਰਾਂ ਦੇ ਆਸ ਪਾਸ ਗੰਦਾ ਪਾਣੀ ਜਮਾਂ ਨਾ ਹੋਣ ਦਿੱਤਾ ਜਾਵੇ ਅਤੇ ਘਾਹ ਫੁਸ ਦੀ ਸਾਫ ਸਫਾਈ ਰੱਖਣ ਬਾਰੇ ਸਲਾਹ ਦਿੱਤੀ।ਐਸ.ਆਈ ਅਪਿੰਦਰ ਸਿੰਘ ਨੇ ਵੀ ਡੇਂਗੂ ਦੀ ਬਿਮਾਰੀ ਦੇ ਲੱਛਣਾ ਬਾਰੇ ਜਾਣਕਾਰੀ ਦਿੱਤੀ।ਇਸ ਸਮੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਤੋ ਇਲਾਵਾ ਸਰਪੰਚ ਮੇਜਰ ਸਿੰਘ ਸਹੋਤਾ, ਫਾਰਮਸਿਸਟ ਰਵਦੀਪ ਸਿੰਘ, ਰਜਵੰਤ ਕੌਰ ਏਐਨਐਮ, ਨਿਰਮਲ ਸਿੰਘ ਵਰਕਰ, ਬਲਬੀਰ ਕੌਰ ਟਰੇਂਡ ਦਾਈ, ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ, ਸਾਬਕਾ ਸਰਪੰਚ ਦਵਿੰਦਰ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਪ੍ਰਧਾਨ ਅਜਮੇਰ ਸਿੰਘ, ਮਾਸਟਰ ਦਵਿੰਦਰ ਸਿੰਘ ਆਦਿ ਹਾਜਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media