ਨਵੀਂ ਦਿੱਲੀ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਕੇਂਦਰੀ ਜਲ ਸਰੋਤ , ਨਦੀ ਵਿਕਾਸ ਅਤੇ ਅਤੇ ਗੰਗਾ ਬਚਾਓ ਮੰਤਰਾਲੇ ਨੇ ਪ੍ਰਸਤਾਵਿਤ ਗੰਗਾ ਐਕਟ ਦਾ ਖਰੜਾ ਤਿਆਰ ਕਰਨ ਲਈ ਨਿਆਂਮੂਰਤੀ ਗਿਰਧਿਰ ਮਾਲਵੀੌਯ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ।ਕਮੇਟੀ ਦੇ ਸ਼੍ਰੀ ਵੀਕੇ ਭਸੀਨ, ਸਾਬਕਾ ਸਕੱਤਰ ਕਾਨੂੰਨ ਵਿਭਾਗ ਭਾਰਤ ਸਰਕਾਰ, ਪ੍ਰੋਫੈਸਰ ਏ ਕੇ ਗੋਸਾਈ, ਭਾਰਤੀ ਤਕਨਾਲੋਜੀ ਸੰਸਥਾਨ ਦਿੱਲੀ, ਭਾਰਤੀ ਤਕਨਾਲੋਜੀ ਸੰਸਥਾਨ ਰੂੜਕੀ ਦੇ ਨਯਨ ਸ਼ਰਮਾ ਮੈਂਬਰ ਹਨ।ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੇ ਨਿਦੇਸ਼ਕ ਸ਼੍ਰੀ ਸੰਦੀਪ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ।ਇਹ ਕਮੇਟੀ ਗੰਗਾ ਨਦੀ ਦੀ ਅਖੰਡਤਾ ਨੂੰ ਧਿਆਨ ਵਿੱਚ ਰਖਦਿਆਂ ਗੰਗਾ ਐਕਟ ਦਾ ਖਰੜਾ ਤਿੰਨ ਮਹੀਨੇ ਵਿੱਚ ਤਿਆਰ ਕਰੇਗੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media