Sunday, March 15, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 24 ਜੁਲਾਈ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..


〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶ ਮਾਮਲਾ ਫਗਵਾੜਾ ਵਿੱਚ ਮੰਦਭਾਗੀਆਂ ਘਟਨਾਵਾਂ ਦਾ- ਡੀ.ਜੀ.ਪੀ ਪੰਜਾਬ ਵਲੋਂ ਡੀ.ਐਸ.ਪੀ ਸਸਪੈਂਡ ਐਸ.ਐਸ.ਪੀ ਦਾ ਕੀਤਾ ਤਬਾਦਲਾ।

▶ ਫਿਰੋਜਪੁਰ ਦੇ ਐਸ.ਐਸ.ਪੀ ਮਨਮਿੰਦਰ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ।

▶ 30 ਘੰਟੇ ਬੀਤ ਜਾਣ ‘ਤੇ ਵੀ ਨਹੀਂ ਲੱਭਾ ਇੰਡੀਅਨ ਏਅਰ ਫੋਰਸ ਦਾ ਲਾਪਤਾ AN-32 ਜਹਾਜ਼- ਰੱਖਿਆ ਮੰਤਰੀ ਮਨੋਹਰ ਪਾਰੀਕਰ ਜਾਂਚ ਦੀ ਨਿਗਰਾਨੀ ਲਈ ਚੈਨਈ ਪੁੱਜੇ।

▶ ਮਾਨਹਾਨੀ ਮਾਮਲੇ ‘ਚ ਕੇਜਰੀਵਾਲ ਨੂੰ ਹਰ ਹਾਲਤ ‘ਚ ਭੇਜਾਂਗੇ ਜੇਲ- ਮਜੀਠੀਆ।

▶ ਪਰਮਿੰਦਰ ਸਿੰਘ ਬਰਾੜ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ ਨਿਯੁੱਕਤ।

▶ ਮੁੱਖ ਮੰਤਰੀ ਬਾਦਲ ਵਲੋਂ ਫਰੀਦਕੋਟ, ਗੁਰਦਾਸਪੁਰ, ਮਲੇਰਕੋਟਲਾ ਅਤੇ ਰੋਪੜ ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਨਿਯੁੱਕਤ।

▶ ਸੀ.ਐਮ ਬਾਦਲ ਨੇ ਕ੍ਰਿਸਚੀਅਨ ਅਤੇ ਮੁਸਲਿਮ ਵੈਲਫੇਅਰ ਬੋਰਡਾਂ ਦੇ 6 ਮੈਂਬਰ ਨਿਯੁੱਕਤ ਕੀਤੇ।

▶ ਸੰਜੇ ਸਿੰਘ ਦਾ ਬਿਆਨ-ਨਵਜੋਤ ਸਿੰਘ ਸਿੱਧੂ ਦੇ ‘ਆਪ’ ਵਿੱਚ ਸ਼ਾਮਲ ਹੋਣ ‘ਤੇ ਲੱਗੇਗਾ ਥੋੜਾ ਸਮਾਂ, ਬਿਨਾਂ ਸ਼ਰਤ ਸ਼ਾਮਲ ਹੋਣਗੇ ਸਿੱਧੂ ਅਤੇ ਪੰਜਾਬ ਨੂੰ ਬਚਾਉਣ ਲਈ ਕਰਨਗੇ ਕੰਮ।

▶ ਅਫਗਾਨਿਸਤਾਨ ਵਿੱਚ ਦੋ ਆਤਮਘਾਤੀ ਹਮਲਿਆਂ ‘ਚ 80 ਮੌਤਾਂ – ਆਈ.ਐਸ.ਆਈ.ਐਸ ਨੇ ਲਈ ਜਿੰਮੇਵਾਰੀ।

▶ ਜੂਨ ਮਹੀਨੇ ਅਗਵਾ ਕੀਤੀ ਗਈ ਐਨ.ਜੀ.ਓ ਅਫਸਰ ਜੂਡਿਥ ਡਿਸੂਜਾ ਨੂੰ ਛੁਡਵਾਇਆ- ਕਾਬੁਲ ਤੋਂ ਭਾਰਤ ਪਰਤ ਕੇ ਪੀ.ਐਮ ਮੋਦੀ ਤੇ ਸੁਸ਼ਮਾ ਸਵਰਾਜ ਨੂੰ ਮਿਲੀ।

▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਘੁਸਪੈਠ ਨਾਕਾਮ- ਸੁਰੱਖਿਆ ਜਵਾਨਾਂ ਨੇ ਇੱਕ ਅੱਤਵਾਦੀ ਕੀਤਾ ਢੇਰ, ਇੱਕ ਜਵਾਨ ਸ਼ਹੀਦ ।

▶ ਪੰਜਾਬ ਸਕੂਲ਼ ਸਿਖਿਆ ਬੋਰਡ ਦੀਆਂ ਨਕਲੀ ਕਿਤਾਬਾਂ ਬਜਾਰ ਵਿੱਚ ਵਿਕਣ ਦੀ ਜਾਂਚ ਉਪਰੰਤ ਪੁਲਿਸ ਪਾਸ ਮਾਮਲਾ ਦਰਜ ਕਰਵਾਇਆ- ਚੇਅਰਪਰਸਨ ਡਾ. ਧਾਲੀਵਾਲ।

▶ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੋ ਦਿਨਾ ਦੌਰੇ ‘ਤੇ ਸ੍ਰੀਨਗਰ ਪੁੱਜੇ ਸੀ.ਐਮ ਮਹਿਬੂਬਾ ਮੁਫਤੀ ਤੇ ਰਾਜਪਾਲ ਨਾਲ ਕੀਤੀ ਮੁਲਾਕਾਤ, ਮੌਜੂਦਾ ਹਾਲਾਤ ਦਾ ਲੈਣਗੇ ਜਾਇਜ਼ਾ।

▶ 15ਵੇਂ ਦਿਨ ਵੀ ਕਸ਼ਮੀਰ ਘਾਟੀ ਵਿੱਚ ਕਰਫਿਊ ਰਿਹਾ ਜਾਰੀ।

▶ ਕੋਟਕਪੁਰਾ ਵਿਖੇ ਨਜਾਇਜ਼ ਪਟਾਕਾ ਫੈਕਟਰੀ ‘ਚ ਧਮਾਕਾ – ਇੱਕ ਦੀ ਮੌਤ ਇਕ ਜਖਮੀ।

▶ ਆਮ ਆਦਮੀ ਪਾਰਟੀ ਵਲੋਂ ਜਲੰਧਰ ‘ਚ ਦਲਿਤਾਂ ਦੇ ਹੱਕ ‘ਚ ਰੋਸ ਪ੍ਰਦਰਸ਼ਨ- ਭਾਜਪਾ ਨੂੰ ਦੱਸਿਆ ਦਲਿਤ ਵਿਰੋਧੀ।

▶ ਚੰਡੀਗੜ੍ਹ ਵਿਚ ਕੈਪਟਨ ਅਮਰਿੰਦਰ ਦੀ ਅਗਵਾਈ ‘ਚ ਕਾਂਗਰਸ ਦੀ ਮੀਟਿੰਗ- ਚੋਣਾਂ ਬਾਰੇ ਕੀਤੀਆਂ ਵਿਚਾਰਾਂ, ਰਜਿੰਦਰ ਕੌਰ ਭੱਠਲ ਤੇ ਮਨਪ੍ਰੀਤ ਬਾਦਲ ਬਣਾਉਣਗੇ ਕਾਂਗਰਸ ਦਾ ਚੋਣ ਮੈਨੀਫੈਸਟੋ।

▶ ਸਾਫ ਅਕਸ ਵਾਲੇ ਨੇਤਾ ਹੀ ਕਾਂਗਰਸ ‘ਚ ਕੀਤੇ ਜਾਣਗੇ ਸ਼ਾਮਲ- ਰਵਨੀਤ ਸਿੰਘ ਬਿੱਟੂ, ਕਿਹਾ ਪ੍ਰਗਟ ਸਿੰਘ ਦੀ ਕਾਂਗਰਸ ‘ਚ ਸ਼ਮੂਲੀਅਤ ਬਾਰੇ ਤਾਂ ਹੋ ਸਕਦਾ ਹੈ ਵਿਚਾਰ, ਪਰ ਬੁਲਾਰੀਆ ਬਾਰੇ ਨਹੀਂ।

▶ ਵਟਸ ਐਪ ਬਣੇਗਾ ਹੋਰ ਸਮਾਰਟ-10 ਨਵੇਂ ਫੀਚਰ ਕੀਤੇ ਜਾਣਗੇ ਸ਼ਾਮਲ।

▶ ਗੁਰੂ ਨਗਰੀ ‘ਚ ਜੰਮ ਕੇ ਵਰਸਿਆ ਸਾਵਣ – ਜਲਥਲ ਹੋਇਆ ਸ਼ਹਿਰ, ਕਈ ਸੜਕਾਂ ਤੇ ਬਜਾਰਾਂ ਨੇ ਨਹਿਰਾਂ ਦਾ ਰੂਪ ਧਾਰਿਆ, ਸੜਕਾਂ ‘ਚ ਪਏ ਟੋਏ ਲੋਕਾਂ ਲਈ ਬਣੇ ਮੁਸੀਬਤ।

▶ ਨਵਾਜ਼ ਸ਼ਰੀਫ ਨੇ ਮੁਜੱਫਰਾਬਾਦ ‘ਚ ਕਿਹਾ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹਾਂ, ਜਦ ਕਸ਼ਮੀਰ ਬਣੇਗਾ ਪਾਕਿਸਤਾਨ ਦਾ ਹਿੱਸਾ।

▶ ਵਿਦੇਸ਼ ਮੰਤਰੀ ਦਾ ਸੁਸ਼ਮਾ ਸਵਰਾਜ਼ ਦਾ ਪਲਟਵਾਰ- ਨਵਾਜ਼ ਸ਼ਰੀਫ ਦੇ ਸੁਪਨੇ ਤੇ ਪਾਕਿਸਤਾਨ ਦੇ ਨਾਪਾਕ ਇਰਾਦੇ ਕਦੇ ਪੂਰੇ ਨਹੀਂ ਹੋਣਗੇ, ਭਾਰਤ ਦੇਵੇਗਾ ਮੂੰਹ ਤੋੜ ਜਵਾਬ।

▶ ਉਤਰਾਖੰਡ ਦੇ ਬਦਰੀਨਾਥ ਵਿਖੇ ਖੱਡ ਵਿੱਚ ਡਿੱਗੀ ਫੌਜ ਦੀ ਬੱਸ – ਦੋ ਜਵਾਨਾਂ ਦੀ ਮੌਤ –ਇੱਕ ਲਾਪਤਾ, ਟਿਹਰੀ ‘ਚ ਮਕਾਨ ਧਸਿਆ 3 ਦੀ ਮੌਤ।

▶ ਸਾਊਥ ਦੇ ਸੁਪਰ ਸਟਾਰ ਰਜਨੀਕਾਂਤ  ਦੀ ਫਿਲ ਕਬਾਲੀ ਨੇ ਰਚਿਆ ਇਤਿਹਾਸ- ਪਹਿਲੇ ਦਿਨ 250 ਕਰੋੜ ਕਮਾਏ, ਇਕੱਲੇ ਤਾਮਿਲਨਾਡੂ ‘ਚ ਕਮਾਏ 100 ਕਰੋੜ।

▶ ਫਿਲਮੀ ਇਤਿਹਾਸ ‘ਚ ਪਹਿਲੀ ਵਾਰ ਹੋਈ 250 ਕਰੋੜ ਰਿਕਾਰਡ ਕਮਾਈ, ਰਜਨੀਕਾਂਤ ਦੀ ਕਬਾਲੀ ਦੀ ਇੱਕ ਦਿਨ ਦੀ ਕਮਾਈ ਤੇ ਸਲਮਾਨ ਦੀ ਫਿਲਮ ਸੁਲਤਾਨ ਦੀ 10 ਦਿਨ ਦੀ ਕਮਾਈ ਬਰਾਬਰ ।

▶ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਦਫਤਰ ਨੂੰ ਤਾਲਾ ਮਾਰਨ ਗਏ ਯੂਥ ਕਾਂਗਰਸੀਆਂ ਨੂੰ ਬੈਰੀਕੇਡ ਲਾ ਕੇ ਪੁਲਿਸ ਨੇ ਰੋਕਿਆ, ਧੱਕਾ ਮੁਕੀ ਵੀ ਹੋਈ ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏🏻

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply