Friday, July 3, 2026

 ਕਰਤਾਰ ਨਗਰ ਛੇਹਰਟਾ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

PPN2307201614
ਅੰਮ੍ਰਿਤਸਰ, 22 ਜੁਲਾਈ (ਸੁਖਬੀਰ ਸਿੰਘ ਖੁਰਮਣੀਆ) – ਸਥਾਨਕ ਛੇਹਰਟਾ ਕਰਤਾਰ ਨਗਰ ਵੈਲਫੇਅਰ ਸੁਸਾਇਟੀ (ਰਜਿ) ਵਲੋਂ ਗੁਰਦੁਆਰਾ ਸਾਧ ਸੰਗਤ ਕਰਤਾਰ ਨਗਰ ਛੇਹਰਟਾ ਵਿਖੇ ਮਾਨਸਿਕ ਰੋਗਾਂ ਅਤੇ ਮੁਫਤ ਮੈਡੀਕਲ ਚੈਕਅਪ ਕੈਂਪ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ।ਚੇਅਰਮੈਨ ਮਨਜਿੰਦਰ ਸਿੰਘ ਅਤੇ ਡਾ. ਮਨਜਿੰਦਰ ਸਿੰਘ ਦੀ ਦੇਖ ਰੇਖ ਵਿਚ ਕੈਂਪ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਹਰਜੋਤ ਸਿੰਘ ਮੱਕੜ ਅਤੇ ਉਨਾਂ ਦੀ ਟੀਮ ਨੇ ਲਗਭਗ 150 ਮਰੀਜਾਂ ਦਾ ਚੈਕਅਪ ਕਰਕੇ ਉਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ।ਸ਼ੂਗਰ ਅਤੇ ਹੋਰ ਮੈਡੀਕਲ ਟੈਸਟ ਵੀ ਫ੍ਰੀ ਕੀਤੇ ਗਏ। ਇਸ ਕੈਂਪ ਦਾ ਉਦਘਾਟਨ ਭਾਰਤੀ ਜਨਤਾ ਪਾਰਟੀ ਹਲਕਾ ਪੱਛਮੀ ਦੇ ਇੰਚਾਰਜ ਰਾਕੇਸ਼ ਗਿੱਲ ਅਤੇ ਸੀਨੀਅਰ ਭਾਜਪਾ ਆਗੂ ਵਿਕਰਮ ਵਿਕੀ ਐਰੀ ਨੇ ਕੀਤਾ।ਰਾਕੇਸ਼ ਗਿਲ ਅਤੇ ਐਰੀ ਨੇ ਫ੍ਰੀ ਮੈਡੀਕਲ ਕੈਂਪਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੈਂਪ ਗਰੀਬ ਅਤੇ ਲੋੜਵੰਦ ਲੋਕਾਂ ਦੇ ਲਈ ਬਹੁਤ ਹੀ ਸਹਾਇਕ ਹੁੰਦੇ ਹਨ।
ਇਸ ਮੌਕੇ ਮਨਜੀਤ ਮਿੰਟਾ, ਮਨੀਸ਼ ਕੁਮਾਰ, ਅਰਵਿੰਦ ਸ਼ਰਮਾ, ਦੀਪਕ ਖੰਨਾ,ਵਿਕੀ ਖੰਨਾ, ਰਜਿੰਦਰ ਕੁਮਾਰ, ਕੁਲਦੀਪ ਕੁਮਾਰ, ਸਰਬਜੀਤ ਸਿੰਘ ਬੱਬੂ, ਸੁਰਿੰਦਰ ਸਿੰਘ ਨੀਟਾ, ਪ੍ਰਦੀਪ ਕੁਮਾਰ, ਬਾਬਾ ਹਰਦੀਪ ਸਿੰਘ ਭਕਨਾ ਹੈਡ ਗ੍ਰੰਥੀ, ਪਵਨ ਕੁਮਾਰ ਪੰਮਾ, ਰਜਿੰਦਰ ਸਿੰਘ, ਬਲਦੇਵ ਸਿੰਘ, ਜਸਬੀਰ ਸਿੰਘ ਵਡਾਲੀ, ਰਾਜੂ, ਡਿਪਟੀ ਸੁਰਿੰਦਰ ਮਿਤਲ, ਵਿਜੇ ਕੁਮਾਰ, ਜਤਿੰਦਰ ਸਿੰਘ ਮਿੰਟੂ, ਮਨਜੀਤ ਸਿੰਘ, ਹਰਦੀਪ ਸਿੰਘ ਟੋਨੀ, ਬ੍ਰਿਜ ਲਾਲ ਸਿੰਘ ਸੈਣੀ, ਅਸ਼ੋਕ ਕੁਮਾਰ, ਅਨੁਰਾਗ ਮੋਹਨ, ਰਵਿੰਦਰ ਪਾਲ ਸਿੰਘ, ਰਵੀ ਕੁਮਾਰ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply