Tuesday, October 13, 2026

ਅਣ-ਅਧਿਕਾਰਿਤ ਬਦਲੀਆਂ ਦੀ ਐਨ.ਆਰ.ਐਚ.ਐਮਇੰਪਲਾਈਜ਼ ਐਸੋਸੀਏਸ਼ਨ ਵਲੋਂ ਨਿਖੇਧੀ

DR. INDERJEET RANA

ਅਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) ਸਿਹਤ ਵਿਭਾਗ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰ ਰਹੇ ਲੱਗਭਗ ਦੋ ਦਰਜਨ ਤੋਂ ਵੱਧ ਹੋਮਿਓਪੈਥਿਕ ਡਿਸਪੈਂਸਰਾਂ ਦੀਆਂ ਅਣ-ਅਧਿਕਾਰਿਤ ਤੌਰ ‘ਤੇ ਕੀਤੀਆਂ ਬਦਲੀਆਂ ਦੀ ਨਿਖੇਧੀ ਕਰਦਿਆਂ ਐਨ.ਆਰ.ਐਚ.ਐਮਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਜੁਆਇੰਟ ਫਰੰਟ ਦੇ ਸੂਬਾਈ ਆਗੂ ਡਾ. ਇੰਦਰਜੀਤ ਰਾਣਾ ਨੇ ਕਿਹਾ ਕਿ ਇਹ ਮੁਲਾਜ਼ਮ 11000 ਰੁਪਏ ਪ੍ਰਤੀ ਮਹੀਨਾ ਦੀ ਮਾਮੂਲੀ ਜਿਹੀ ਤਨਖਾਹ ‘ਤੇ ਕੰਮ ਕਰ ਰਹੇ ਹਨ ਅਤੇ ਹੁਣ ਸਰਕਾਰ ਨੇ ਇਹਨਾਂ ਦੇ ਤਬਾਦਲੇ ਮੌਜੂਦਾ ਥਾਵਾਂ ਤੋਂ ਵੀ ਲੱਗਭਗ 150-200 ਕਿਲੋਮੀਟਰ ਦੀ ਦੂਰੀ ਕਰ ਦਿੱਤੇ ਹਨ ਜੋ ਕਿ ਕਿਸੇ ਵੀ ਪੱਖੋਂ ਨਾ ਇਹਨਾਂ ਮੁਲਾਜ਼ਮਾਂ ਅਤੇ ਨਾ ਹੀ ਲੋਕ ਹਿੱਤ ਵਿੱਚ ਹਨ।ਉਨਾਂ ਕਿਹਾ ਕਿ ਬੜੀਆਂ ਹੀ ਨਿਗੂਣੀਆਂ ਤਨਖਾਹਾਂ ਤੇ ਠੇਕੇ ‘ਤੇ ਕੰਮ ਕਰ ਰਹੇ ਮੁਲਾਜ਼ਮ ਸੂਬਾ ਸਰਕਾਰ ਤੋਂ ਆਪਣੀਆਂ ਸੇਵਾਵਾਂ ਰੈਗੁਲਰ ਕਰਵਾਉਣ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਸਰਕਾਰ ਵਲੋਂ ਦੂਰ ਦੁਰਾਡੇ ਕੀਤੇ ਤਬਾਦਲੇ ਉਨਾਂ ਨਾਲ ਵੱਡਾ ਧੱਕਾ ਹੈ।ਡਾ. ਰਾਣਾ ਨੇ ਕਿਹਾ ਕਿ ਮਹਿੰਗਾਈ ਦੇ ਯੁੱਗ ਵਿੱਚ ਘੱਟ ਤਨਖਾਹ ਨਾਲ ਮੁਲਾਜ਼ਮ ਆਪਣੇ ਪਰਿਵਾਰ ਦਾ ਪੇਟ ਬੜੀ ਮੁਸ਼ਕਲ ਨਾਲ ਪਾਲ ਰਹੇ ਹਨ, ਜਿੰਨਾਂ ਨੂੰ ਸਰਕਾਰ ਦੇ ਹੁਕਮਾਂ ਨੇ ਹੋਰ ਮੁਸ਼ਕਿਲ ਵਿੱਚ ਪਾ ਦਿੱਤਾ ਹੈ।ਉਨਾਂ ਨੇ ਕਿਹਾ ਕਿ ਉਹ ਸਿਹਤ ਮੰਤਰੀ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਹ ਫੈਸਲਾ ਵਾਪਸ ਲੈਣ ਦੀ ਮੰਗ ਰੱਖਣਗੇ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply