Saturday, August 29, 2026

ਬਾਦਲ ਪਰਿਵਾਰ ਨਾਲ ਜੁੜੇ ‘ਆਪ’ ਦੇ ਬਾਗੀ ਲੀਡਰਾਂ ਨੇ ਬਣਾਈ ਨਵੀਂ ਪਾਰਟੀ ‘ਆਪਣਾ ਪੰਜਾਬ’ – ਐਡਵੋਕੇਟ ਮਾਹਲ

ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਪ੍ਰੈਸ ਕਲਬ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਵਿੱਚੋਂ ਬਾਹਰ ਜਾ ਕੇ ਕੁੱਝ ਆਮ ਆਦਮੀ ਪਾਰਟੀ ਦੇ ‘ਬਾਗੀ’ ਲੀਡਰਾਂ ਵਲੋਂ ਨਵੀਂ ਪਾਰਟੀ ‘ਆਪਣਾ ਪੰਜਾਬ’ ਬਨਾਉਣ ਅੱਜ ਜੋ ਐਲਾਨ ਕੀਤਾ ਗਿਆ ਹੈ, ਉਹ ਲੀਡਰ ਆਮ ਆਦਮੀ ਪਾਰਟੀ ਵਿੱਚ ਅਕਾਲੀ ਦਲ’ ਵੱਲੋਂ ਭੇਜੇ ਗਏ ਸਨ।ਇਸ ਗੱਲ ਦਾ ਪ੍ਰਗਾਟਾ ਗੁਰਲਾਭ ਸਿੰਘ ਮਾਹਲ ਐਡਵੋਕੇਟ ਸੰਯੁਕਤ ਸਕੱਤਰ ਲੀਗਲ ਸੈਲ ਆਮ ਆਦਮੀ ਪਾਰਟੀ ਨੇ ਕੀਤਾ।ਉਨ੍ਹਾਂ ਕਿਹਾ ਕਿ ਉਪਰੋਕਤ ਲੀਡਰਾਂ ਦਾ ਪਿਛੋਕੜ ਬਾਦਲ ਪਰਿਵਾਰ ਨਾਲ ਜੁੜਿਆ ਹੋਇਆ ਹੈ।ਖਾਸ ਕਰਕੇ ਜੋ ਆਪਣਾ ਪੰਜਾਬ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਕਰਮਜੀਤ ਸਿੰਘ ਸਰਾਂ ਜੋ ਕਿ ਬਾਦਲ ਪਰਿਵਾਰ ਦਾ ਸੱਜਾ ਹੱਥ ਰਿਹਾ ਹੈ।ਜੋ ਕਿ ਇੱਕ ਆਈ.ਐਸ. ਅਫਸਰ ਸੀ ਅਤੇ ਮਾਰਕਫੈਡ ਦਾ ਮੈਨੇਜਿੰਗ ਡਾਇਰੈਕਟਰ ਵੀ ਰਿਹਾ ਹੈ ਅਤੇ ਵਿਰਾਸਤ-ਏ-ਖਾਲਸਾ ਸ੍ਰੀ ਅਨਦਪੁਰ ਸਾਹਿਬ ਵਿਖੇ ਨਿਯੁੱਕਤ ਕੀਤਾ ਗਿਆ ਸੀ।ਉਨ੍ਹਾਂ ਇਸ ਗੱਲ ਦੇ ਸਬੂਤ ਵਜੋਂ ਮੀਡੀਆ ਨੂੰ ਉਨ੍ਹਾਂ ਦੀਆਂ ਬਾਦਲ ਪਰਿਵਾਰ ਨਾਲ ਨਜ਼ੀਦੀਕੀ ਸਾਬਿਤ ਕਰਦੀਆਂ ਫੋਟੋਗ੍ਰਾਫ ਮੀਡੀਆ ਨੂੰ ਦਿੱਤੀਆਂ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਜਿਹੇ ਬਾਦਲ ਪਰਿਵਾਰ ਦੇ ਪਿੱਠੂਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਜੋ ਕਿ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਨ੍ਹਾਂ ਦਾ ਕੇਵਲ ਮਕਸਦ ਆਮ ਆਦਮੀ ਪਾਰਟੀ ਦੇ ਵਲੰਟਰੀਆਂ ਦਾ ਹੌਂਸਲਾ ਤੋੜਨਾ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਪੰਜਾਬ ਵਿੱਚ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 110 ਤੋਂ ਵੱਧ ਸੀਟਾਂ ਜਿੱਤ ਕੇ ਲਿਆਉਣਗੇ। ਉਨ੍ਹਾਂ ਕਿਹਾ ਕਿ ਜੋ ਵਿਆਕਤੀ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਇਹ ਕੰਮ ਕਰ ਰਹੇ ਹਨ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਹੌਂਸਲੇ ਤੇ ਕੋਈ ਅਸਰ ਨਹੀਂ ਹੋਵੇਗਾ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply