Monday, February 23, 2026

’ਪੇਂਟ ਮਾਈ ਸਿਟੀ’ ਨਾਲ ਉਭਰੇਗਾ ਸ਼ਹਿਰ ਦਾ ਨਕਸ਼ਾ – ਵਧੀਕ ਡਿਪਟੀ ਕਮਿਸ਼ਨਰ

PPN2407201607

ਫਾਜ਼ਿਲਕਾ, 24 ਜੁਲਾਈ (ਵਨੀਤ ਅਰੋੜਾ) – ਫਾਜ਼ਿਲਕਾ ਸ਼ਹਿਰ ਨੂੰ ਸੁੰਦਰ, ਸਾਫ਼ ਅਤੇ ਸਵੱਛ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਦੇ ਸਹਿਯੋਗ ਨਾਲ ‘ਪੇਂਟ ਮਾਈ ਸਿਟੀ’ ਅਭਿਆਨ ਤਹਿਤ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਸਥਿਤ ਓਵਰਬ੍ਰਿਜ ਤੇ ਵਿਦਿਆਰਥੀਆਂ ਵੱਲੋਂ ਚਲਾਏ ਜਾ ਰਹੇ ਅਭਿਆਨ ਦਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਰਵਿੰਦ ਕੁਮਾਰ ਵੱਲੋਂ ਨਿਰੀਖਣ ਕੀਤਾ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਕੁਮਾਰ ਨੇ ਆਤਮ ਵਲੱਭ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਸੁੰਦਰ ਚਿੱਤਕਾਰੀ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਅਭਿਆਨ ਦੇ ਸ਼ੁਰੂ ਹੋਣ ਨਾਲ ਹੁਣ ਫਾਜ਼ਿਲਕਾ ਸ਼ਹਿਰ ਦੀਆਂ ਸਰਵਜਨਕ ਥਾਵਾਂ ਨੂੰ ਜਿੱਥੇ ਪੇਟਿੰਗ ਕਰਕੇ ਸੁੰਦਰੀਕਰਨ ਦੀਆਂ ਲੀਹਾਂ ਤੇ ਤੋਰਿਆ ਜਾਵੇਗਾ। ਉੱਥੇ ਹੀ ਇਸ ਅਭਿਆਨ ਵਿਚ ਚਿੱਤਰਕਾਰੀ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਦੀ ਕਲਾ ਦਾ ਨਮੂਨਾ ਵੀ ਉਭਰ ਕੇ ਸਾਹਮਣੇ ਆਵੇਗਾ। ਜਿਹੜਾ ਸ਼ਹਿਰ ਦੀ ਦਿੱਖ ਨੂੰ ਇਕ ਨਵਾਂ ਰੂਪ ਦੇਵੇਗਾ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦਾ ਸੁਪਨਾ ਹੈ ਕਿ ਸ਼ਹਿਰ ਦੀਆਂ ਸਰਵਜਨਕ ਥਾਵਾਂ ਨੂੰ ਸੁੰਦਰ ਬਣਾਇਆ ਜਾਵੇ ਤਾਂ ਜੋ ਹਰ ਸ਼ਹਿਰ ਵਾਸੀ ਤੇ ਰਾਹਗੀਰਾਂ ਨੂੰ ਸੁੰਦਰ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਸੁਪਨਾ ਹੈ ਕਿ ਫਾਜ਼ਿਲਕਾ ਅਵੱਲ ਦਰਜ਼ੇ ਦਾ ਸਾਫ ਸੁਥਰਾ ਅਤੇ ਸੁੰਦਰ ਸ਼ਹਿਰ ਬਣੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਸਿੱਖਿਆ ਦਾ ਚਾਨਣ ਬਿਖੇਰ ਰਹੇ ਵਿਦਿਅਕ ਅਦਾਰਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸੰਪਰਕ ਕਰਕੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਚੱਲਣ ਵਾਲੇ ਪੇਟਿੰਗ ਮਾਈ ਸਿਟੀ ਅਭਿਆਨ ਵਿਚ ਵਿਚ ਸਹਿਯੋਗ ਲਈ ਅਪੀਲ ਕਰੇਗਾ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply