Sunday, December 22, 2024

ਕੇਜਰੀਵਾਲ ਵਰਤੋ ਤੇ ਸੁੱਟੋ ਦੀ ਰਾਜਨੀਤੀ ‘ਤੇ ਅਮਲ ਕਰਨ ਵਾਲਾ ਮੌਕਾਪ੍ਰਸਤ – ਮਜੀਠੀਆ

PPN2407201608
ਰਾਮਦਿਵਾਲੀ ਮੁਸਲਮਾਨਾਂ ਦੇ 60 ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਹੋਏ ਸ਼ਾਮਿਲ

ਮੱਤੇਵਾਲ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ; ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਵੱਲੋਂ ਕੌਮੀ ਸੁਰੱਖਿਆ ਨੂੰ ਦਾਅ ‘ਤੇ ਲਾਉਣ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਵਿਧਾਇਕ ਰਾਜਾ ਵੜਿੰਗ ਵੱਲੋਂ ਲੋਕਾਂ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਲਈ ਸਖ਼ਤ ਨਿੰਦਾ ਕਰਦਿਆਂ ਦੋਹਾਂ ਤੋਂ ਅਸਤੀਫ਼ਿਆਂ ਦੀ ਮੰਗ ਕੀਤੀ ਹੈ।
ਸ: ਮਜੀਠੀਆ ਅੱਜ ਇੱਥੇ ਹਲਕਾ ਮਜੀਠਾ ਦੇ ਪਿੰਡ ਰਾਮਦਿਵਾਲੀ ਮੁਸਲਮਾਨਾਂ ਵਿਖੇ ਸਤਨਾਮ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਾਬਕਾ ਸਰਪੰਚ ਬਲਕਾਰ ਸਿੰਘ, ਬਲਦੇਵ ਸਿੰਘ ਪ੍ਰਧਾਨ, ਸੋਨੀ ਨੰਬਰਦਾਰ, ਨਰਾਇਣ ਸਿੰਘ, ਗਰੀਬੂ, ਰਣਜੀਤ ਸਿੰਘ ਸਮੇਤ 60 ਪਰਿਵਾਰਾਂ ਦਾ ਸਵਾਗਤ ਕਰਨ ਆਏ ਸਨ। ਉਹਨਾਂ ਸਮੂਹ ਪਰਿਵਾਰਾਂ ਨੂੰ ਸਨਮਾਨਿਤ ਕਰਦਿਆਂ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਹਿਯੋਗ ਦੇਣ ਅਤੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਤੋ ਅਤੇ ਸੁੱਟੋ ਦੀ ਰਾਜਨੀਤੀ ‘ਤੇ ਅਮਲ ਕਰਨ ਵਾਲਾ ਇੱਕ ਮੌਕਾਪ੍ਰਸਤ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਨੇ ਅੰਨ੍ਹਾ ਹਜ਼ਾਰੇ ਨੂੰ ਵਰਤਿਆ, ਕੀ ਸਿਆਸਤ ਵਿੱਚ ਨਾ ਆਉਣ ਬਾਰੇ ਉਸ ਨੇ ਬਚਿਆਂ ਦੀ ਸਹੂੰ ਨਹੀਂ ਖਾਦੀ, ਕਾਂਗਰਸ ਨਾਲ ਪਿਆਲੀ ਨਾ ਪਾਉਣ ਦੀ ਗਲ ਕਰ ਕੇ ਉਸੇ ਦਾ ਬੇਸ਼ਰਮੀ ਨਾਲ ਸਾਥ ਲਿਆ, ਅੱਜ ਕਈ ਭ੍ਰਿਸ਼ਟ ਤੇ ਦੋਸ਼ੀ ਮੰਤਰੀ ਅਤੇ ਵਿਧਾਇਕ ਦਿਲੀ ਸਰਕਾਰ ਵਿੱਚ ਬੈਠੇ ਹਨ।ਸ: ਮਜੀਠੀਆ ਨੇ ਕਿਹਾ ਕਿ ਸੰਸਦ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਫੋਰਸਾਂ ਦੇ ਮਨੋਬਲ ਅਤੇ ਕਾਬਲੀਅਤ ‘ਤੇ ਉਹਨਾਂ ਨੂੰ ਪੂਰਾ ਯਕੀਨ ਹੈ। ਪਰ ਉਹਨਾਂ ਨਾਲ ਹੀ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਵੱਲੋਂ ਕੀਤੀ ਗਈ ਕਾਲੀ ਕਰਤੂਤ ਦੀ ਦੁਰਵਰਤੋਂ ਦੇਸ਼ ਵਿਰੋਧੀ ਤਾਕਤਾਂ ਵਲ਼ੋਂ ਕੀਤੀ ਜਾ ਸਕਦੀ ਹੈ ਅਤੇ ਇੱਕ ਵਾਰ ਫਿਰ ਇਹ ਉਹਨਾਂ ਤਾਕਤਾਂ ਨੂੰ ਖਤਰਨਾਕ ਕਦਮ ਚੁੱਕੇ ਜਾਣ ਲਈ ਸਦਾ ਦੇਣ ਦੇ ਤੁਲ ਹੈ।
ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਵੱਲੋਂ ਬਟਾਲੇ ਵਿੱਚ ਲੋਕਾਂ ਪ੍ਰਤੀ ਵਰਤੀ ਗਈ ਭੱਦੀ ਭਾਸ਼ਾ ‘ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਰਾਜਾ ਵੜਿੰਗ ਨੇ ਅਜਿਹਾ ਕਰਕੇ ਆਪਣੀ ਤਰਬੀਅਤ ਦਾ ਮੁਜ਼ਾਹਰਾ ਕੀਤਾ ਹੈ, ਦੂਜਾ ਉਹਨਾਂ ਦੀ ਸ਼ਬਦਾਵਲੀ ਤੋਂ ਗਾਂਧੀ ਪਰਿਵਾਰ ਤੋਂ ਲੈ ਕੇ ਹੇਠਲੇ ਕਾਂਗਰਸੀਆਂ ਤੱਕ ਦਾ ਸਰਕਾਰ ਬਣਾਉਣ ਲਈ ਤਰਲੋਮੱਛੀ ਹੋਣਾ ਅਤੇ ਪੰਜਾਬ ਵਿੱਚ ਸਰਕਾਰ ਨਾ ਬਣਾ ਸਕਣ ਦੀ ਨਮੋਸ਼ੀ ਤੇ ਨਿਰਾਸ਼ਾ ਸਾਫ਼ ਝਲਕ ਰਿਹਾ ਹੈ।ਉਨ੍ਹਾਂ ਯੂਥ ਕਾਂਗਰਸ ਪ੍ਰਧਾਨ ਨੂੰ ਲੋਕਾਂ ਦੀ ਕੀਤੀ ਗਈ ਤੌਹੀਨ ਲਈ ਜਨਤਕ ਮੁਆਫ਼ੀ ਮੰਗਣ ਲਈ ਕਿਹਾ।ਉਸ ਵੱਲੋਂ ਅਜਿਹਾ ਨਾ ਕਰਨ ‘ਤੇ ਕਾਂਗਰਸ ਹਾਈ ਕਮਾਨ ਨੂੰ ਉਸ ਨੂੰ ਤਮਾਮ ਅਹੁਦਿਆਂ ‘ਤੋਂ ਤੁਰੰਤ ਫ਼ਾਰਗ ਕਰਨਾ ਚਾਹੀਦਾ ਹੈ।ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਰਾਜਾ ਵੜਿੰਗ ਲੋੜ ਪੈਣ ‘ਤੇ ਸz ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੇ ਤਰਲੇ ਕੱਢਦੇ ਰਹੇ ਜਾਂ ਰਹਿੰਦੇ ਹਨ।
ਇਸ ਮੌਕੇ ਸ: ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਯੋਧ ਸਿੰਘ ਸਮਰਾ, ਸੁਖਵਿੰਦਰ ਸਿੰਘ ਗੋਲਡੀ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਗਗਨਦੀਪ ਸਿੰਘ ਭਕਨਾ, ਗੁਰਜਿੰਦਰ ਸਿੰਘ ਟਪਈਆਂ, ਬਲਵਿੰਦਰ ਸਿੰਘ ਬਲੋਵਾਲੀ, ਸਰਪੰਚ ਕ੍ਰਿਪਾਲ ਸਿੰਘ ਰਾਮਦਿਵਾਲੀ, ਸਰਵਨ ਸਿੰਘ ਰਾਮਦਿਵਾਲੀ, ਜਥੇ: ਕਸ਼ਮੀਰ ਸਿੰਘ, ਜਗਜੀਤ ਸਿੰਘ, ਅਮਰਪਾਲ ਸਿੰਘ ਪਾਲੀ, ਸਰਪੰਚ ਗੁਰਪ੍ਰੀਤ ਸਿੰਘ ਜੌਲੀ, ਹਰਭਜਨ ਸਿੰਘ ਲੱਡੂ, ਗੁਰਵਿੰਦਰ ਸਿੰਘ ਗਿੰਦਾ, ਦਿਲਬਾਗ ਸਿੰਘ ਕਲੇਰ ਸਰਪੰਚ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply