Friday, May 22, 2026

ਜੀ.ਐਨ.ਡੀ.ਯੂ ਨਾਨ-ਟੀਚਿੰਗ ਐਸੋਸੀਏਸ਼ਨ ਨੇ ਕਾਲੇ ਬਿੱਲੇ ਲਗਾ ਕੇ ਕੀਤਾ ਰੋਸ ਜ਼ਾਹਿਰ

PPN2507201608

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ ਬਿਊਰੁੋ) – ਆਪਣੀਆਂ ਚਿਰੌਕਣੀਆਂ ਮੰਗਾਂ ਨੂੰ ਲੈ ਕੇ ਸ਼ਾਤਮਈ ਸੰਘਰਸ਼ ਦੇ ਰਾਹ ਪਏ ਗੁਰੂ ਨਾਨਕ ਦੇਵ ਯੁਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਤੇ ਸਮੂਹ ਕਰਮਚਾਰੀਆਂ ਨੇ ਪਹਿਲਾਂ ਤੋਂ ਉਲੀਕੇ ਪ੍ਰੋਗ੍ਰਾਮ ਤਹਿਤ ਕਾਲੇ ਬਿੱਲੇ ਲਗਾ ਕੇ ਰੋਸ ਜ਼ਾਹਿਰ ਕੀਤਾ।ਸਵੇਰੇ 9 ਵਜੇਂ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲੇ ਇਸ ਸਿਲਸਿਲੇ ਦੌਰਾਨ ਐਸੋਸੀਏਸ਼ਨ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾ ਨੇ ਪ੍ਰਬੰਧਕੀ ਬਲਾਕ, ਭਾਈ ਗੁਰਦਾਸ ਲਾਇਬ੍ਰੇਰੀ, ਪ੍ਰੈਸ ਐਂਡ ਪਬਲੀਕੇਸ਼ਨ, ਕੈਮਿਸਟਰੀ ਵਿਭਾਗ, ਆਰਕੀਟੈਕਟ ਵਿਭਾਗ, ਕਾਲਜ ਬ੍ਰਾਂਚ, ਆਰਟਸ ਬਲਾਕ ਆਦਿ ਵਿਭਾਗਾਂ ਦਾ ਦੌਰਾ ਕਰਕੇ ਸ਼ਾਤਮਈ ਢੰਗ ਦੇ ਨਾਲ ਵਿਰੋਧ ਜਿਤਾਇਆ।ਐਸੋਸੀਏਸ਼ਨ ਦੇ ਪ੍ਰਧਾਨ ਬਲਵੀਰ ਸਿੰਘ ਗਰਚਾ ਤੇ ਸਕੱਤਰ ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਉਹ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਤੇ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਦੇ ਆਏ ਹਨ ਤੇ ਹਮੇਸ਼ਾਂ ਮਾਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਜਮਹੂਰੀ ਕਦਰਾਂ ਕੀਮਤਾਂ ਦੇ ਮੱਦੇਨਜ਼ਰ ਆਪਣੀ ਗੱਲ ਨੂੰ ਲੋਕਤੰਤਰੀ ਢੰਗ ਨਾਲ ਪੇਸ਼ ਕਰਨਾ ਐਸੋਸੀਏਸ਼ਨ ਦਾ ਮੌਲਿਕ ਅਧਿਕਾਰ ਹੈ ਪਰ ਸ਼ਾਂਤਮਈ ਢੰਗ ਨਾਲ ਕਰਮਚਾਰੀਆਂ ਦੀ ਗੱਲ ਨੂੰ ਜੀ.ਐਨ.ਡੀ.ਯੂ ਪ੍ਰਬੰਧਨ ਸਾਹਮਣੇ ਪੇਸ਼ ਕਰਨਾ ਵੀ.ਸੀ ਪ੍ਰੋ: ਅਜੈਬ ਸਿੰਘ ਬਰਾੜ ਨੂੰ ਗਵਾਰਾ ਨਹੀਂ ।ਉਨ੍ਹਾਂ ਕਿਹਾ ਕਿ ਅਸੀਂ ਕਰਮਚਾਰੀਆਂ ਦੇ ਅਧਿਕਾਰਾਂ ਦੀ ਖਾਤਿਰ ਲੜਦੇ ਆਏ ਹਾਂ ਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਗਰਚਾ ਤੇ ਨਾਗਰਾ ਨੇ ਕਿਹਾ ਜੀ.ਐਨ.ਡੀ.ਯੂ. ਦੇ ਸੱਤਾ ਦੇ ਗਲਿਆਰੇ ਤੇ ਕਾਬਜ਼ ਹੋਣ ਤੋਂ ਬਾਅਦ ਸਾਡਾ ਇਖਲਾਕੀ ਫਰਜ਼ ਹੈ ਕਿ ਅਸੀਂ ਵੀ. ਸੀ ਪ੍ਰੋ: ਅਜੈਬ ਸਿੰਘ ਬਰਾੜ ਤੋਂ ਕਰਮਚਾਰੀਆਂ ਦੀਆਂ ਮੰਗਾਂ ਮੰਨਵਾਉਣ ਲਈ ਯਤਨਸ਼ੀਲ ਰਹੀਏ ਕਿਉਂਕਿ ਅਸੀਂ ਇਸ ਮਾਮਲੇ ਤੇ ਜਵਾਬਦੇਹ ਹਾਂ।ਅੰਤ ‘ਚ’ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ’ ਜਨਰਲ ਬਾਡੀ ਕਰਕੇ ਅਗਲੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ।ਇਸ ਮੌਕੇ ਤੇ ਭਗਵੰਤ ਸਿੰਘ ਸਿੱਧੂ, ਗੁਰਧੀਰ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਸਿੰਘ, ਜੋਤੀ ਪ੍ਰਸ਼ਾਦ, ਤੇਜਵੰਤ ਸਿੰਘ, ਪਰਗਟ ਸਿੰਘ,ਨਰੇਸ਼ ਭਾਰਦਵਾਜ, ਰਜਿੰਦਰ ਕੁਮਾਰ, ਸੁਰਿੰਦਰ ਕੁਮਾਰ,ਮਨਪ੍ਰੀਤ ਸਿੰਘ, ਸਤਬੀਰ ਸਿੰਘ ਅਤੇ ਅਵਤਾਰ ਸਿੰਘ ਆਦਿ ਵੀ ਸ਼ਾਮਿਲ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply