Sunday, August 16, 2026

’ਮਿਊਜ਼ੀਕਲ ਥੋਟਸ’ ਪੁਸਕਤ ਛਪਣ ‘ਤੇ ਮਹਿਰਮ ਸਾਹਿਤ ਸਭਾ ਵਲੋਂ ਬਾਲ ਲੇਖਿਕਾ ਅਮਿਤੋਜ ਕਲਸੀ ਨੂੰ ਵਧਾਈਆਂ

Sohal

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ ਬਿਊਰੋ) -ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ ਦੇ ਪਰਧਾਨ ਮਲਕੀਅਤ ਸਿੰਘ “ਸੁਹਲ” ਨੇ ਸਭਾ ਵਲੋਂ ਅਮਿਤੋਜ ਕਲਸੀ ਦੀ ਅੰਗਰੇਜ਼ੀ ਭਾਸ਼ਾ ਵਿਚ ਲਿਖੀਆਂ ਕਵਿਤਾਵਾਂ ਦੀ ਪਲੇਠੀ ਪੁਸਤਕ ‘ਮਿਊਜ਼ੀਕਲ ਥੋਟਸ’ ਤੇ ਖ਼ੁਸ਼ੀ ਪਰਗਟ ਕਰਦਿਆਂ ਛੋਟੀ ਉਮਰ ਦੀ ਲੇਖਿਕਾ ਨੂੰ ਸ਼ੁਭ ਕਾਮਨਾਵਾਂ ਦਿਤੀਆਂ।ਬਾਲ ਉਮਰ ਵਿਚ ਸਾਹਿਤ ਪ੍ਰਤੀ ਰੁਚੀ ਰਖਣੀ ਤੇ ਵਿਦਿਆ ਪ੍ਰਾਪਤ ਕਰਨੀ ਇਕ ਮਾਣ ਵਾਲੀ ਗਲ ਹੈ।ਅਮਿਤੋਜ ਦੇ ਪਿਤਾ ਡਾ: ਗੁਰਖੇਲ ਸਿੰਘ ਕਲਸੀ ਜੀ ਵੀ ਪੰਜਾਬੀ ਕਵਿਤਾ ਵਿਚ ਰੁਚੀ ਰਖਣ ਕਰਕੇ ਹੀ ਇਸ ਬੱਚੀ ਨੇ ਸਾਹਿਤ ਖੇਤਰ ਵਿਚ ਬਹੁਤ ਵਧੀਆ ਪੁਲਾਂਘਾਂ ਪੁੱਟੀਆਂ ਹਨ।ਐਚ.ਆਰ.ਏ ਸਕੂਲ ਲਈ ਇਕ ਸਾਹਿਤ ਵਿਦਿਆਰਥੀ ਦੀ ਇਸ ਯੋਗਤਾ ਦੇ ੳਪੁਰਾਲੇ ਦਾ ਅਸੀਂ ਮਾਣ ਮਹਿਸੂਸ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਅਮਿਤੋਜ ਪੰਜਾਬੀ ਭਾਸ਼ਾ ਵਿਚ ਵੀ ਜਰੂਰ ਲਿਖਣ ਦੀ ਕੋਸ਼ਿਸ਼ ਕਰਨਗੇ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply