Thursday, October 8, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਬੀਬੀ ਭੁਪਿੰਦਰ ਕੌਰ ਦਾ ਸਨਮਾਨ

PPN2607201608

ਸਮਰਾਲਾ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਪਿਰਤ, ਲੇਖਕਾਂ ਦੀਆਂ ਪਤਨੀਆਂ ਦਾ ਸਨਮਾਨ ਦਾ ਅਰੰਭ ਕਰਦਿਆਂ ਪੰਜਾਬੀ ਤੇ ਹਿੰਦੀ ਦੇ ਸ਼ਾਇਰ ਤੇ ਪੱਤਰਕਾਰ ਜਗਦੀਸ਼ ਨੀਲੋਂ ਦੀ ਪਤਨੀ ਬੀਬੀ ਭੁਪਿੰਦਰ ਕੌਰ ਦਾ ਸਨਮਾਨ ਇੱਕ ਭਰਵੇਂ ਸਮਾਗਮ ਦੌਰਾਨ ਕੀਤਾ ਗਿਆ।ਸਨਮਾਨ ਸਮਾਰੋਹ ਵਿਚ ਡਾ. ਨਹਰਪਾਲ ਸਿੰਘ ਪੰਨੂੰ, ਡਾ. ਯੋਗਰਾਜ ਸਿੰਘ ਤੇ ਸਵਰਨਜੀਤ ਸਵੀ ਵੀ ਸ਼ਾਮਿਲ ਹੋਏ।ਇਸ ਸਨਮਾਨ ਨੂੰ ਆਰੰਭ ਕਰਨ ਬਾਰੇ ਦੱਸਦਿਆਂ ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਸਾਹਿਤ ਰਚਣ ਦੀ ਪ੍ਰਕਿਰਿਆ ਵਿਚ ਲੇਖਕਾਂ ਦੀਆਂ ਪਤਨੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ।ਉਨ੍ਹਾਂ ਦੀਆਂ ਲਿਖਤਾਂ ਨੂੰ ਸੰਭਾਲਣ ਤੋਂ ਲੈ ਕੇ ਹਰ ਤਰ੍ਹਾਂ ਦੀ ਦੇਖਭਾਲ ਪਤਨੀਆਂ ਹੀ ਕਰਦੀਆਂ ਹਨ, ਪਰ ਅਫ਼ਸੋਸ ਕਿ ਲੇਖਕਾਂ ਦੇ ਪਿੱਛੇ ਪ੍ਰੇਰਨਾ ਬਣਦੀਆਂ ਪਤਨੀਆਂ ਦਾ ਮਾਣ ਸਨਮਾਨ ਕਰਨ ਵਿਚ ਕਿਸੇ ਸਾਹਿਤ ਸਭਾ ਜਾਂ ਸਾਹਿਤਕ ਜਥੇਬੰਦੀ ਨੇ ਯਤਨ ਨਹੀਂ ਕੀਤਾ, ਪਰ ਸਾਹਿਤ ਸਭਾ ਸਮਰਾਲਾ ਨੇ ਇਸ ਪੱਖੋਂ ਪਹਿਲ ਕਰਦਿਆਂ ਸਭਾ ਦੇ ਲਗਪਗ 35 ਸਾਲ ਤੋਂ ਲਗਾਤਾਰ ਚਲੇ ਆ ਰਹੇ ਜਨਰਲ ਸਕੱਤਰ, ਕਹਾਣੀਕਾਰ, ਵਿਅੰਗਕਾਰ ਤੇ ਪੱਤਰਕਾਰ ਜਗਦੀਸ਼ ਨੀਲੋਂ ਦੀ ਪਤਨੀ ਬੀਬੀ ਭੁਪਿੰਦਰ ਕੌਰ ਦੀ ਚੋਣ ਕੀਤੀ ਤੇ ਮਾਣ ਸਨਮਾਨ ਦਿੱਤਾ ਹੈ।ਪੰਜਾਬੀ ਸਾਹਿਤ ਸਭਾ ਸਮਰਾਲਾ, ਪੰਜਾਬ ਦੀ ਪਹਿਲੀ ਸਭਾ ਹੈ ਜਿਸ ਨੇ ਲੇਖਕਾਂ ਦੀਆਂ ਪਤਨੀਆਂ ਦਾ ਸਨਮਾਨ ਸ਼ੁਰੂ ਕਰਨ ਦੀ ਪਿਰਤ ਪਾਈ ਹੈ।ਸਨਮਾਨ ਪੱਤਰ ਪੜ੍ਹਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਹੈੱਡਮਾਸਟਰ ਮੇਘਦਾਸ ਜਵੰਦਾ (ਸਟੇਟ ਐਵਾਰਡੀ) ਨੇ ਕਿਹਾ ਕਿ ਸੰਤੋਖ ਸਿੰਘ ਧੀਰ, ਅਜਾਇਬ ਚਿੱਤਰਕਾਰ, ਇੰਦਰਜੀਤ ਹੁਸਨਪੁਰੀ, ਤੇਰਾ ਸਿੰਘ ਚੰਨ, ਹਰਭਜਨ ਹਲਵਾਈ, ਤਾਰਾ ਸਿੰਘ ਸੰਧੂ, ਹਰਜੀਤ ਸਿੰਘ ਮਾਂਗਟ ਸਮੇਤ ਅਨੇਕਾਂ ਪ੍ਰਮੁੱਖ ਲੇਖਕਾਂ ਦਾ ਜਾਣਾ, ਆਉਣਾ ਇਸ ਘਰ ਵਿਚ ਰਿਹਾ ਹੈ, ਜਿਨ੍ਹਾਂ ਦੀ ਆਮਦ ‘ਤੇ ਮੱਥੇ ਵੱਟ ਤਾਂ ਕੀ ਪਾਉਣਾ ਸੀ, ਮਾਤਾ ਭੁਪਿੰਦਰ ਕੌਰ ਨੇ ਖੁਸ਼ ਹੋ ਕੇ ਆਓ ਭਗਤ ਕੀਤੀ।ਸੀਮਤ ਸਾਧਨਾਂ ਦੇ ਬਾਵਜੂਦ ਸਮਾਜਿਕ ਫਰਜ਼ਾਂ ਦੀ ਪੂਰਤੀ ਕੀਤੀ ਹੈ।ਬੀਬੀ ਭੁਪਿੰਦਰ ਕੌਰ ਨੂੰ ਸ਼ਾਲ ਭੇਂਟ ਕਰਦਿਆਂ ਡਾ. ਹਰਪਾਲ ਪੰਨੂੰ ਨੇ ਇਸ ਕਾਰਜ ਵਿਚ ਪਹਿਲ ਕਰਨ ਲਈ ਸਮਰਾਲਾ ਦੀ ਸਭਾ ਨੂੰ ਵਧਾਈ ਦਿੱਤੀ।
ਸਨਮਾਨ ਸਮਾਰੋਹ ਮੌਕੇ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਵਿਚ 9 ਨੌਜਵਾਨ ਕਵੀ ਵਿਸ਼ੇਸ਼ ਤੌਰ ‘ਤੇ ਬੁਲਾਏ ਗਏ ਤੇ ਕਵੀ ਦਰਬਾਰ ਵਿਚ ਸਥਾਨਕ ਤੇ ਆਸ ਪਾਸ ਤੋਂ ਪੁੱਜੇ ਸ਼ਾਇਰਾਂ ਨੇ ਵੀ ਭਾਗ ਲਿਆ।ਗਲੋਬਲ ਟਾਵਰ ਖੰਨਾ ਰੋਡ ਵਿਖੇ ਹੋਏ ਇਸ ਸਮਾਰੋਹ ਵਿਚ ਸੌ ਤੋਂ ਵਧੇਰੇ ਵਿਦਵਾਨਾਂ, ਲੇਖਕਾਂ ਤੇ ਸਾਹਿਤ ਕਵੀਆਂ ਨੇ ਭਾਗ ਲਿਆ।ਇਸ ਸਮਾਗਮ ਵਿਚ ਪੁੱਜੇ ਲੇਖਕਾਂ ਲਈ ਰੋਟੀ ਤੇ ਚਾਹ ਦਾ ਪ੍ਰਬੰਧ ਸਭਾ ਦੇ ਲੀਗਲ ਸਲਾਹਕਾਰ ਐਡਵੋਕੇਟ ਨਰਿੰਦਰ ਸ਼ਰਮਾ ਵੱਲੋਂ ਕੀਤਾ ਗਿਆ ਤੇ ਬਾਕੀ ਦੇ ਖਰਚੇ ਸਭਾ ਦੇ ਮੈਂਬਰਾਂ ਨੇ ਆਪੋ ਆਪਣੀ ਸਮਰੱਥਾ ਅਨੁਸਾਰ ਇਕੱਠੇ ਕੀਤੇ।ਇਸ ਸਮਾਰੋਹ ਦੀ ਵਿਸ਼ੇਸ਼ਤਾ ਇਹ ਰਹੀ ਕਿ ਕਵਿਤਾ ਬਾਰੇ ਵਿਦਵਾਨ ਦੇ ਵਿਚਾਰ, ਇਕ ਸਾਹਿਤਕ ਸੈਮੀਨਾਰ ਦਾ ਰੂਪ ਧਾਰ ਗਏ।ਜਿਨ੍ਹਾਂ ਦੀ ਕਵਿਤਾ ਦੇ ਖੇਤਰ ਵਿਚ ਸਦਾ ਹੀ ਲੋੜ ਮਹਿਸੂਸ ਹੁੰਦੀ ਰਹਿੰਦੀ ਹੈ, ਸਟੇਜ ਸਕੱਤਰ ਦਾ ਫਰਜ਼ ਖੂਬਸੂਰਤੀ ਨਾਲ ਕਹਾਣੀਕਾਰ ਸੁਖਜੀਤ ਵੱਲੋਂ ਨਿਭਾਈ ਗਈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply