Tuesday, July 21, 2026

ਮੇਰੇ ਗੀਤਾਂ ਨੂੰ ਸਰੋਤਿਆਂ ਨੇ ਦਿਲੋਂ ਪਿਆਰ ਬਖ਼ਸ਼ਿਆ ਹੈ- ਪ੍ਰੀਤ ਸੰਘਰੇੜੀ

PPN2607201610
ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਕੀਤਾ ਗਿਆ ਸਨਮਾਨਿਤ

ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ)- ਕੋਰੇ ਕਾਗ਼ਜ਼ ਦੀ ਹਿੱਕ ਤੇ ਝਰੀਟੇ ਮੇਰੇ ਸਭਿਆਚਾਰ ਗੀਤਾਂ ਵਿਚ ਸਮਾਜ ਦਾ ਅਕਸ ਝਲਕਦਾ ਹੈ।ਇਸੇ ਕਰ ਕੇ ਮੇਰੇ ਗੀਤਾਂ ਨੂੰ ਸਰੋਤਿਆਂ ਨੇ ਦਿਲੋਂ ਪਿਆਰ ਬਖ਼ਸ਼ਿਆਂ ਹੈ, ਮੈਂ ਮੇਰੇ ਰੱਬ ਵਰਗੇ ਸਰੋਤਿਆਂ ਦਾ ਹਮੇਸ਼ਾ ਰਿਣੀ ਰਹਾਂਗਾ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਿਰਮੌਰ ਸਾਹਿੱਤਕਾਰ ਤੇ ਗੀਤਕਾਰ ਪ੍ਰੀਤ ਸੰਘਰੇੜੀ ਨੇ ਇੱਥੇ ਇੱਕ ਨਿੱਘੀ ਮੁਲਾਕਾਤ ਦੌਰਾਨ ਕਰਿਆ।ਇਸ ਦੌਰਾਨ ਗੀਤਕਾਰ ਪ੍ਰੀਤ ਸੰਘਰੇੜੀ ਨੇ ਸਾਹਿਬ ਸੇਵਾ ਸੁਸਾਇਟੀ ਦੇ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਖੱਟੇ-ਮਿੱਠੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਲਵਲੀ ਵਰਜ਼ਿਸ਼ ਪੀ. ਯੂ, 3600 ਵਰਜ਼ਿਸ਼ ਗੁੱਡੀਆਂ ਅਤੇ ਕਦੇ ਪਿੰਡ ਯਾਦ ਆਉਂਦਾ ਕਦੇ ਮਾਂ ਯਾਦ ਆਉਂਦੀ ਆਦਿ ਅਨੇਕਾਂ ਗੀਤਾਂ ਨੇ ਚਮਕੌਰ ਤੋਂ ਪ੍ਰੀਤ ਸੰਘਰੇੜੀ ਬਣਾ ਦਿੱਤਾ।ਉਨ੍ਹਾਂ ਨੇ ਕਿਹਾ ਕਿ ਮੰਜ਼ਿਲ ਪਾਉਣ ਲਈ ਸੁੰਨੇ ਰਾਹਾਂ ਵਿਚ ਅਨੇਕਾਂ ਉਤਰਾਅ ਚੜ੍ਹਾ ਆਉਂਦੇ ਹਨ ਜਿਸ ਦਾ ਸਾਨੂੰ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ।ਉਹੀ ਇਨਸਾਨ ਮੰਜ਼ਿਲਾਂ ਨੂੰ ਸਰ ਕਰਦੇ ਹਨ ਜਿੰਨਾ ਦੇ ਇਰਾਦੇ ਮਜਬੂਤ ਹੁੰਦੇ ਹਨ।ਉਨ੍ਹਾਂ ਨੇ ਕਿਹਾ ਕਿ ਮੈਂ ਗੀਤਕਾਰੀ ਦੇ ਨਾਲ-ਨਾਲ ਆਪਣੀ ਪੜ੍ਹਾਈ ਨੂੰ ਵੀ ਪੂਰੀ ਤਰਜੀਹ ਦਿੱਤੀ ਹੈ ਮੈਂ ਪੰਜ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਿਆ ਹਾਂ ਤੇ ਹੁਣ ਪੀ. ਐੱਚ. ਡੀ ਕਰ ਰਿਹਾ ਹਾਂ।ਇਸ ਸਮੇਂ ਉਨ੍ਹਾਂ ਨਾਲ ਉੱਘੇ ਪੰਜਾਬੀ ਲੇਖਕ ਤੇ ਗੀਤਕਾਰ ਤਰਸੇਮ ਮਹਿਤੋ, ਸਿਰਮੌਰ ਲੇਖਕ ਹਰਮਿੰਦਰ ਸਿੰਘ ‘ਭੱਟ’, ਲੇਖਿਕਾ ਗੁਰਜੀਤ ਕੌਰ ‘ਭੱਟ’, ਕਮਲਜੀਤ ਸਿੰਘ ਸੰਦੌੜ, ਸਾਹਿਬਜੋਤ ਤੋਂ ਇਲਾਵਾ ਆਦਿ ਵਿਦਿਆਰਥੀ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply