Thursday, October 8, 2026

ਸਮਾਜ ਸੇਵੀ ਨੇ ਲੋੜਵੰਦ ਲੜਕੀ ਦੇ ਵਿਆਹ ਮੌਕੇ ਦਿੱਤਾ ਸ਼ਗਨ

PPN2607201611
ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ)- ਪਿੰਡ ਸ਼ੇਰਗੜ ਚੀਮਾ ਦੇ ਸਮਾਜ ਸੇਵੀ ਹਰੀ ਸਿੰਘ ਚੀਮਾ ਨੇ ਪਿੰਡ ਅੰਦਰ ਲੋੜਬੰਦ ਪਰਿਵਾਰ ਦੀਆਂ ਲੜਕੀਆਂ ਦੇ ਲਈ ਸਗਨ ਸਕੀਮ ਸੁਰੂ ਕੀਤੀ ਗਈ ਹੈ ਇਸ ਲੜੀ ਤਹਿਤ ਬੀਬੀ ਆਇਸਾ ਪ੍ਰਵੇਜ ਦੇ ਵਿਆਹ ਮੌਕੇ ਉਸ ਨੂੰ ਸ਼ਗਨ ਦਿੱਤਾ ਗਿਆ।ਇਸ ਮੌਕੇ ਪਰਿਵਾਰ ਵਾਲਿਆਂ ਨੇ ਸਮਾਜ ਸੇਵੀ ਸਾਬਕਾ ਸਰਪੰਚ ਹਰੀ ਸਿੰਘ ਚੀਮਾ ਦਾ ਧੰਨਵਾਦ ਕੀਤਾ।ਸਾਬਕਾ ਸਰਪੰਚ ਹਰੀ ਸਿੰਘ ਨੇ ਕਿਹਾ ਕਿ ਪਿੰਡ ਅੰਦਰ ਪਿਛਲੇ ਕੁੱਝ ਸਮੇਂ ਤੋਂ ਲੜਕੀਆਂ ਦੇ ਵਿਆਹ ਮੌਕੇ ਸਗਨ ਸਕੀਮ ਸੁਰੂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਕੰਨਿਆ ਦਾਨ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਗੁਰਮੇਲ ਸਿੰਘ ਉਪਲ, ਸਾਬਕਾ ਮੈਂਬਰ ਹਰਬੰਸ ਸਿੰਘ ਭੋਲਾ ਵੀ ਹਾਜਰ ਸਨ।ਇਸ ਮੌਕੇ ਬੀਬੀ ਕੁਰਸੈਦ, ਜਸਵੀਰ ਖਾਂ, ਇਕਬਾਲ ਖਾਂ, ਅਰਸਦ ਖਾਂ, ਅਸਰਫ ਖਾਂ ਸਮੇਤ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਅਹੁਦੇਦਾਰ ਹਾਜਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply