
ਪੱਟੀ, 26 ਜੁਲਾਈ (ਅਵਤਾਰ ਸਿੰਘ ਢਿੱਲੋਂ)- ਕਸ਼ਮੀਰ ਵਿਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਦ ਕਸ਼ਮੀਰ ਦੇ ਹਾਲਾਤ ਇੰਨੇ ਵਿਗੜ ਗਏ ਹਨ ਕਿ ਲੋਕ ਅੱਤਵਾਦ ਦੇ ਸਾਏ ਵਿਚ ਦਿਨ ਗੁਜ਼ਾਰਨ ਲਈ ਮਜ਼ਬੂਰ ਹਨ ਅਤੇ ਕਈ ਲੋਕ ਜੋ ਅਮਰਨਾਥ ਯਾਤਰਾ ਲਈ ਗਏ ਸਨ ਉਹ ਅੱਜ ਵੀ ਰਸਤੇ ਵਿਚ ਫਸੇ ਹੋੋਏ ਹਨ ਇਨਾਂ ਗੱਲਾਂ ਦਾ ਖੁਲਾਸਾ ਅੱਜ ਤੋਂ ਪੱਟੀ ਤੋਂ ਅਮਰਨਾਥ ਯਾਤਰਾ ਲਈ ਲੰਗਰ ਭੰਡਾਰਾ ਲੈ ਕੇ ਗਏ ਨੀਲ ਕੰਠ ਸੇਵਾ ਦਲ ਦੇ ਪ੍ਰਧਾਨ ਚੰਦਨ ਸ਼ਰਮਾ ਵਲੋ ਵਿਅਕਤ ਕਰਦੇ ਦੱਸਿਆ ਗਿਆ ਕਿ ਉਹ ਹਰ ਸਾਲ ਅਮਰਨਾਥ ਯਾਤਰਾ ਲਈ ਲੰਗਰ ਸੇਵਾ ਲੈ ਕੇ ਜਾਂਦੇ ਹਨ ਅਤੇ ਇਸ ਸਾਲ ਵੀ ਗਏ ਪਰ ਕਸ਼ਮੀਰ ਵਿਚ ਫੌਜ ਵਲੋ ਬੁਰਹਾਨ ਵਾਨੀ ਨਾਂ ਦੇ ਅੱਤਵਾਦੀ ਨੁੰ ਮਾਰ ਦਿੱਤੇ ਜਾਣ ਤੋਂ ਬਾਦ ਹਾਲਾਤ ਇੰਨੇ ਵਿਗੜ ਗਏ ਕਿ ਸਟੇਟ ਪੁਲਿਸ ਅਤੇ ਫੋਜ ਦੇ ਕੰਟਰੋਲ ਤੋਂ ਬਾਹਰ ਹੋ ਗਏ ਅਤੇ ਈਦ ਤੋਂ ਬਾਦ ਅੱਤਵਾਦੀਆਂ ਵਲੋ ਆਪਣੇ ਮਿਸ਼ਨ ਅੱਗੇ ਵਧਾਉੇਦੇ ਹੋਏ ਅਮਰਨਾਥ ਯਾਤਰਾ ਤੇ ਜਾ ਰਹੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਸ਼ਰਧਾਲੂਆਂ ਦੇ ਬੱਚਿਆਂ ਦੇ ਗਲੇ ਤੇ ਚਾਕੂ ਰੱਖ ਕੇ ਪਾਕਿਸਤਾਨ ਜਿੰਦਾਬਾਦ ਅਤੇ ਹਿੰਦੋਸਤਾਨ ਮੁਰਦਾਬਾਦ ਦੇ ਨਾਅਰੇ ਲਗਵਾਏ ਗਏ ਅਤੇ ਭਾਰਤੀ ਲੋਕਾਂ ਕੋਲੋ ਭਾਰਤ ਦੇ ਰਾਸ਼ਟਰੀ ਝੰਡੇ ਵੀ ਸੜਵਾਏ ਗਏ ਅਤੇ 200 ਦੇ ਕਰੀਬ ਗੱਡੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਉਨਾਂ ਦੇ ਸ਼ੀਸੇ ਤੋੜੇ ਗਏ ਅਤੇ ਬਲਦੇ ਟਾਈਰ ਗੱਡੀਆਂ ਉਪਰ ਸੁੱਟਕੇ ਗੱਡੀਆ ਨੁੰ ਸਾੜਿਆ ਗਿਆ ਇਥੋ ਤੱਕ ਕਿ ਸੰਗਤ ਲਈ ਰਸਤੇ ਵਿਚ ਲਗਾਏ ਗਏ ਲੰਗਰਾਂ ਨੂੰ ਵੀ ਨਹੀ ਬਖਸ਼ਿਆ ਗਿਆ। ਅੰਬਾਲੇ ਦੀ ਸੰਗਤ ਵਲੋ ਲਗਾਇਆ ਗਿਆ ਲੰਗਰ ਜਲਾ ਦਿੱਤਾ ਗਿਆ ਜਿਸਦੇ ਚਲਦੇ ਉਹ ਵੀ ਸਮੇਂ ਤੋਂ ਪਹਿਲਾਂ ਆਪਣਾ ਲੰਗਰ ਭੰਡਾਰਾ ਸਮਾਪਤ ਕਰਕੇ ਵਾਪਸ ਆ ਗਏ ਅਤੇ ਜਿੰਨੇ ਦਿਨ ਉਹ ਉਥੇ ਰਹੇ ਮੌਤ ਦੇ ਸਾਏ ਹੇਠ ਦੂ ਜ਼ਿੰਦਗੀ ਬਤੀਤ ਕੀਤੀ। ਉਹਨਾ ਭਾਰਤ ਸਰਕਾਰ ਕੋਲੋ ਮੰਗ ਕੀਤੀ ਕਿ ਉਹ ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਸੁਰਖਿਆਂ ਦੇ ਉਚਿਤ ਪ੍ਰਬੰਧ ਕਰਨ ਤਾਂ ਜੋ ਲੋਕ ਆਂਪਣੀ ਯਾਤਰਾ ਸ਼ਰਧਾ ਪੂਰਵਕ ਪੂਰੀ ਕਰ ਸਕਣ।
ਇਸ ਮੌਕੇ ਰੋਹਿਤ ਅਰੋੜਾ ਨੇ ਦੱਸਿਆ ਕਿ ਜੋ ਵੀ ਯਾਤਰੀ ਵਾਪਸ ਆ ਰਹੇ ਸਨ ਸਾਨੂੰ ਕਸ਼ਮੀਰ ਦੇ ਹਾਲਾਤਾਂ ਦੇ ਬਾਰੇ ਦੱਸ ਰਹੇ ਸਨ, ਕਿਵੇ ਜਾਨ ਬਚਾ ਕੇ ਉਹ ਵਾਪਸ ਆਏ ਅਤੇ ਉਨਾਂ ਸਾਨੂੰ ਉਥੋ ਵਾਪਸ ਚਲੇ ਜਾਣ ਦੀ ਬੇਨਤੀ ਕੀਤੀ ਜਿਸ ਕਰਕੇ ਉਹ 1 ਮਹੀਨੇ ਦੀ ਲੰਗਰ ਦੀ ਸੇਵਾ ਕੁਝ ਦਿਨਾਂ ਵਿਚ ਸਮਾਪਤ ਕਰਕੇ ਵਾਪਸ ਆ ਗਏ।
ਇਸ ਮੋਕੇ ਵਿੱਪੀ ਸ਼ਰਮਾ ਨੇ ਦੱਸਿਆ ਕਿ ਉਨਾਂ ਦਾ ਬੇਟਾ ਯਾਤਰਾ ਵਿਚ ਗਿਆ ਸੀ, ਜਦ ਹਾਲਾਤ ਵਿਗੜਨ ਦਾ ਪਤਾ ਲੱਗਾ ਤਾਂ ਉਹ ਆਪਣੇ ਬੇਟੇ ਨੂੰ ਲੈਣ ਕਸ਼ਮੀਰ ਗਏ ਪਰ ਉਨਾਂ ਨੂੰ 2 ਦਿਨਾਂ ਤੱਕ ਕੋਈ ਗੱਡੀ ਨਹੀ ਮਿਲੀ ਕਿ ਉਹ ਵਾਪਸ ਆ ਸਕਦੇ ਉਨਾਂ ਕਿਹਾ ਕਿ ਉਹ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਵਾਪਸ ਆਏ ਹਨ।ਇਸ ਮੌਕੇ ਤੇ ਹਾਜਰ ਮੰਡਲ ਦੇ ਮੈਂਬਰ ਚੰਦਨ ਸ਼ਰਮਾਂ, ਰੋਹਿਤ ਅਰੋੜਾ, ਅਰਵਿੰਦ ਸ਼ਰਮਾ, ਹਰਜਿੰਦਰ ਸਿੰਘ, ਰਵੀ ਕੁਮਾਰ, ਦਰਸ਼ਨ ਸਿੰਘ, ਸਾਹਿਲ ਸ਼ਰਮਾ, ਅਮਨ ਕੁਮਾਰ ਵਿੱਪੀ, ਗੁਰਪ੍ਰੀਤ ਸਿੰਘ, ਨੀਰਜ ਮਹਿਤਾ, ਬਲਵੀਰ ਸਿੰਘ ਨੇ ਅੱਤਵਾਦ ਖਿਲਾਫ ਜਮ੍ਹ ਕੇ ਨਾਅਰੇਬਾਜੀ ਕੀਤੀ ਤੇ ਭਾਰਤ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਆਉਣ ਵਾਲੇ ਸਮੇਂ ਵਿਚ ਅਮਰਨਾਥ ਯਾਤਰਾ ਨੂੰ ਪੂਰੀ ਤਰ੍ਹਾਂ ਸੁਰਖਿਅਤ ਬਨਾਉਣ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਕਿਸੇ ਯਤਾਰੀ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ। ਬੇਸ਼ੱਕ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋ ਕਸ਼ਮੀਰ ਦਾ ਦੌਰਾ ਕਰਕੇ ਸਾਰੇ ਹਾਲਾਤਾਂ ਦਾ ਜ਼ਾਇਜ਼ਾ ਲਿਆ ਜਾ ਰਿਹਾ ਹੈ, ਪਰ ਯਾਤਰੀਆ ਦੀ ਸੁਰੱਖਿਆ ਕਿੰਨੀ ਕੁ ਯਕੀਨੀ ਬਣਾਈ ਗਈ ਹੈ ਇਸ ਬਾਰੇ ਲੋਕ ਅੱਜ ਵੀ ਚਿੰਤਕ ਹਨ।
Punjab Post Daily Online Newspaper & Print Media