ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਪੈਦੇ ਪਿੰਡ ਤਾਜ਼ੇਚੱਕ ਵਿੱਖੇ ਗ੍ਰੇਟ ਸਪੋਰਟਸ ਐਂਡ ਕਲਚਰ ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਦੀ ਅਗਵਾਈ ਹੇਠ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਪੰਜਾਬ ਦੀ ਸਿਰਮੋਰ ਖੇਡ ਸੰਸਥਾ ਗ੍ਰੇਟ ਸਪੋਰਟਸ ਕਲੱਬ ਵੱਲੋਂ ਹਲਕਾ ਅਟਾਰੀ ‘ਚ ਕੀਤੇ ਅਥਾਹ ਵਿਕਾਸ ਕਾਰਜ਼ਾਂ ਦੇ ਸਬੰਧ ਵਿਚ ਹਲਕੇ ਦੇ ਹਰਮਨ ਪਿਆਰੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੂੰ ‘ਵਿਕਾਸ ਪੁਰਸ਼’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਸੰਸਥਾ ਦੇ ਪ੍ਰਧਾਨ ਨਵਦੀਪ ਸਹੋਤਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਜਿਹੜੇ ਵੀ ਵਿਧਾਨ ਸਭਾ ਹਲਕੇ ‘ਚ ਬਿੰਨ੍ਹਾਂ ਪੱਖਪਾਤ ਦੇ ਵਿਕਾਸ ਕਾਰਜ਼ ਕੀਤੇ ਜਾਣਗੇ, ਸੰਸਥਾ ਉਨ੍ਹਾਂ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕਰੇਗੀ।ਜਥੇ: ਗੁਲਜ਼ਾਰ ਸਿੰਘ ਰਣੀਕੇ ਦੀ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਹਲਕਾ ਅਟਾਰੀ ‘ਚ ਕੀਤੇ ਗਏ ਜਾਂ ਕੀਤੇ ਜਾ ਰਹੇ ਵਿਕਾਸ ਕਾਰਜ਼ ਆਪ ਮੂਹਰੇ ਬੋਲਦੇ ਹਨ।ਇਸ ਮੋਕੇ ਜਥੇ: ਰਣੀਕੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸੰਸਥਾਂ ਦੇ ਪ੍ਰਧਾਨ ਨਵਦੀਪ ਸਹੋਤਾ ਦੇ ਧੰਨਵਾਦੀ ਹਨ, ਜਿੰਨ੍ਹਾਂ ਨੇ ਉਸ ਇਸ ਐਵਾਰਡ ਦੇ ਲਾਇਕ ਸਮਝਿਆਂ।ਉਨ੍ਹਾਂ ਅੱਗੇ ਕਿਹਾ ਕਿ ਮੈਂ ਤਾਂ ਹਲਕੇ ਦਾ ਇਕ ਨਿਮਾਣਾ ਜਿਹਾ ਸਿੱਖ ਹਾਂ ਅਤੇ ਉਹ ਇਸੇ ਤਰ੍ਹਾਂ ਹੀ ਹਲਕਾ ਵਾਸੀਆਂ ਦੀ ਸੇਵਾ ਕਰਦੇ ਰਹਿਣਗੇ।ਇਸ ਮੋਕੇ ਜ਼ਿਲਾ ਜਥੇਬੰਧਕ ਸਕੱਤਰ ਸਰਪੰਚ ਜਥੇ: ਪ੍ਰੇਮ ਸਿੰਘ ਸ਼ਾਹ, ਕੋਮੀ ਜਥੇਬੰਧਕ ਸਕੱਤਰ ਡਾ. ਬੀ.ਐਸ ਭੰਗੂ, ਬੀਡੀਪੀਓ ਤਜਿੰਦਰ ਕੁਮਾਰ ਛੀਨਾ, ਭੁਪਿੰਦਰ ਸਿੰਘ ਵੀਡੀਓ, ਸਰਪੰਚ ਜਥੇ: ਕੁਲਦੀਪ ਸਿੰਘ ਧੱਤਲ, ਸਰਪੰਚ ਜਰਨੈਲ ਸਿੰਘ ਰਾਮੂਵਾਲ, ਜਥੇ: ਅਮਰੀਕ ਸਿੰਘ ਬਾਸਰਕੇ, ਸਰਵਨ ਸਿੰਘ, ਸੱਜਣ ਸਿੰਘ, ਮੇਜ਼ਰ ਸਿੰਘ, ਨਿਸ਼ਾਨ ਸਿੰਘ ਮਾਲੂਵਾਲ, ਰਾਣਾ ਮਾਲੂਵਾਲ, ਗੁਰਪ੍ਰੀਤ ਸਿੰਘ ਕਾਹਲੋ, ਸੂਬੇਦਾਰ ਬਲਵਿੰਦਰ ਸਿੰਘ, ਜਥੇ: ਬਲਦੇਵ ਸਿੰਘ, ਸਾਬਕਾ ਸਰਪੰਚ ਜਥੇ: ਤਰਸੇਮ ਸਿੰਘ, ਰਾਮ ਸਿੰਘ, ਮੁਖਤਿਆਰ ਸਿੰਘ ਕਾਨੋਗੋ, ਹਰਮਨਪ੍ਰੀਤ ਸਿੰਘ ਮਾਨ, ਅਜੀਤ ਸਿੰਘ ਚੌਂਕੀਦਾਰ, ਸਾਬਕਾ ਸਰਪੰਚ ਜਥੇ: ਦਲਬੀਰ ਸਿੰਘ, ਰਸਾਲ ਸਿੰਘ ਸ਼ਾਹ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media