Saturday, October 3, 2026

ਐਸ.ਸੀ ਵਿਦਿਆਰਥਣਾਂ ਲਈ ਬੇਸਿਕ ਕਾਸਮਟੋਲੋਜੀ ‘ਚ ਦਾਖਲਾ ਸ਼ੁਰੂ

ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਕਾਰੀ ਆਈਟੀਆਈ ਇਸਤਰੀਆਂ ਬੇਰੀਗੇਟ ਵਿਖੇ ਅਨੂਸੂਚਿਤ ਪ੍ਰਤੀਵਰਗ ਨਾਲ ਸਬੰਧਤ ਦਸਵੀਂ ਪਾਸ ਵਿਦਿਆਰਥਣਾਂ ਲਈ ਇਕ ਸਾਲਾ ਬੇਸਿਕ ਕਾਸਮਟੋਲੋਜੀ ਕੋਰਸ ਲਈ ਦਾਖਲਾ ਸ਼ੁਰੂ ਹੈ।ਇਸ ਗੱਲ ਦੀ ਜਾਣਕਾਰੀ ਪ੍ਰਿੰ: ਸੁਰਿੰਦਰ ਕੁਮਾਰ ਸ਼ਰਮਾ ਦੇ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਟਰੇਡ ਅਧੀਨ ਦਾਖਲ ਹੋਣ ਵਾਲੀ ਅਨੁਸ੍ਵਚਿਤ ਜਾਤੀ ਨਾਲ ਸਬੰਧਤ ਸਿਖਿਆਰਣ ਕੋਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਈ ਫੀਸ ਨਹੀਂ ਲਈ ਜਾਵੇਗੀ।ਜਦੋਂ ਕਿ 750 ਰੁ: ਪ੍ਰਤੀ ਮਹੀਨਾ ਬਤੋਰ ਵਜ਼ੀਫਾ ਵੀ ਦਿੱਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਜਨਰਲ ਕੈਟੇਗਰੀ ਤੇ ਹੋਰਨਾਂ ਵਰਗਾਂ ਲਈ ਵੀ ਆਈਟੀ, ਕੌਪਾ, ਕਟਾਈ, ਕਢਾਈ, ਬੇਸਿਕ ਕਾਸਮੋਟੋਲੋਜੀ, ਕੰਪਿਊਟਰ ਐਡਿਡ ਇੰਬਰੋਇਡਰੀ ਲਈ ਵੀ ਦਾਖਲਾ ਜਾਰੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਲਾਹਾ ਲੈਣ ਦੀ ਅਪੀਲ ਕੀਤੀ ਹੈ। ਦਾਖਲੇ ਸਬੰਧੀ ਸ਼ਡਿਊਲ ਪਹਿਲਾਂ ਤੋਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਵਿਦਿਆਰਥੀਆਂ ਵਿਚ ਕਾਫੀ ਉਤਸ਼ਾਹ ਪਾਇਆ ਗਿਆ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply