ਜੰਡਿਆਲਾ ਗੁਰੂ, 27 ਜੁਲਾਈ (ਹਰਿੰਦਰ ਪਾਲ ਸਿੰਘ) – ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਅਤੇ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਡੈਨੀ ਦੀ ਅਗਵਾਈ’ ਚ 1 ਅਗਸਤ ਨੂੰ ਪਿੰਡ ਚੌਹਾਨ ਵਿਖੇ ਕਰਵਾਈ ਜਾ ਰਹੀ ਹੈ।ਹੋਣ ਜਾ ਰਹੀ ਵਿਸ਼ਾਲ ਰੈਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਮੇਹਰਬਾਨਪੁਰਾ ਵਿਖੇ ਕਾਂਗਰਸੀ ਅਹੁੱਦੇਦਾਰਾਂ ਦੀ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆ ਬੀ. ਸੀ ਸੈਲ ਬਲਾਕ ਪ੍ਰਧਾਨ ਪਰਮਜੀਤ ਸਿੰਘ ਮਿੰਟੂ ਅਤੇ ਜਗਜੀਤ ਸਿੰਘ ਜੋਗੀ ਵਾਇਸ ਚੇਅਰਮੈਨ ਨੇ ਕੀਤਾ।ਉਨ੍ਹਾ ਕਿਹਾ ਕਿ ਰੈਲੀ ਦੇ ਸਬੰਧ ਅਹੁਦੇਦਾਰ ਤੇ ਵਰਕਰ ਤੂਫਾਨੀ ਦੌਰੇ ਕਰਕੇ ਹਲਕੇ ਦੇ ਇਕੱਲੇ ਇਕੱਲੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹੈ ਹੈ ਅਤੇ ਰੈਲੀ ਸਬੰਧੀ ਪੂਰੀਆਂ ਤਿਆਰੀਆਂ ਕਰ ਲਈਆ ਗਈਆ ਹਨ।ਉਨ੍ਹਾ ਕਿਹਾ ਕਿ ਉਨ੍ਹਾ ਕਿਹਾ ਕਿ ਪਿਛਲੇ ਸਮੇ ਤੋਂ ਪਿੰਡਾਂ ਵਿਚ ਨੁਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਕਾਂਗਰਸ ਦੀਆ ਲੋਕ ਹਿਤੈਸ਼ੀ ਸਕੀਮਾਂ ਬਾਰੇ ਦੱਸਿਆ ਜਾ ਰਿਹੈ ਹੈ ਤੇ ਜਨਤਾ ਵੱਲੋ ਭਰਵਾ ਹੁਗਾਰਾ ਮਿਲ ਰਿਹੈ ਹੈ ਅਤੇ ਲੋਕ ਬਦਲਾਅ ਚਾਹੁਦੇ ਹਨ, ਉਨ੍ਹਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾਉਣ ਦਾ ਮਨ ਬਣਾਇਆ ਹੈ।ਇਸ ਮੌਕੇ ਜਨਰਲ ਸਕੱਤਰ ਜੋਗਾ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ ਜਾਣੀਆ, ਸਵਿੰਦਰ ਸਿੰਘ ਸਾਹ ਮੱਲੀਆ, ਚੇਅਰਮੈਨ ਹਰਜੀਤ ਸਿੰਘ,ਜਸਵਿੰਦਰ ਸਿੰਘ,ਸੁਖਦੇਵ ਸਿੰਘ ਚੰਦੀ, ਲਾਡੀ ਨਵਾਂਕੋਟ, ਹਰਜੀਤ ਸਿੰਘ, ਅਵਤਾਰ ਟੱਕਰ, ਪਰਮਜੀਤ ਸਿੰਘ ਵਡਾਲੀ, ਰਾਜੂ ਬੰਡਾਲਾ, ਰਾਜਬੀਰ ਸਿੰਘ ਚੰਦੀ, ਜਸਪਾਲ ਸਿੰਘ ਚੰਦੀ ਆਦਿ ਹਾਜਿਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media