ਜੰਡਿਆਲਾ ਗੁਰੂ, 27 ਜੁਲਾਈ (ਹਰਿੰਦਰ ਪਾਲ ਸਿੰਘ) – ਪਿੰਡ ਧਾਰੜ ਦੇ ਪੰਚਾਇਤ ਮਂੈਬਰ ਬਲਵੰਤ ਸਿੰਘ ਵਿਰਕ ਨੇ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਸ਼ਗਨ ਸਕੀਮ ਵਜੋਂ 5100 ਰੁਪਿਆ ਦਿੱਤਾ।ਜਾਣਕਾਰੀ ਅਨੁਸਾਰ ਜਦੋ ਪਿੰਡ ਧਾਰੜ ਵਿੱਚ ਪੰਚਾਇਤ ਦੀਆਂ ਵੋਟਾਂ ਪਈਆਂ ਸਨ ਤਾਂ ਵਾਰਡ ਨੰ: 8 ਤੋ ਪੰਚਾਇਤ ਮੈਂਬਰ ਵਜੋਂ ਖੜੇ ਹੋਏ ਉਮੀਦਵਾਰ ਬਲਵੰਤ ਸਿੰਘ ਵਿਰਕ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਵਾਰਡ ਨੰ: 8 ਵਿੱਚ ਹਰ ਗਰੀਬ ਪਰਿਵਾਰ ਦੀ ਲੜਕੀ ਨੂੰ 3100 ਰੁਪਏ ਸ਼ਗਨ ਵਜੋਂ ਦੇਣਗੇ।ਇਸ ਤਰਾਂ ਉਹ ਹੁਣ ਤੱਕ ਬਹੁਤ ਸਾਰੀਆਂ ਗਰੀਬ ਲੜਕੀਆਂ ਦੇ ਵਿਆਹ ‘ਤੇ ਇਹ ਸ਼ਗਨ ਦੇ ਚੁੱਕੇ ਹਨ।ਅੱਜ ਵੀ ਇਸੇ ਤਹਿਤ ਬਾਬਾ ਨੌਰੰਗ ਸਿੰਘ ਦੀ ਪੋਤਰੀ ਦੇ ਵਿਆਹ ਤੇ 3100 ਰੁਪਏ ਬਲਵੰਤ ਸਿੰਘ ਨੇ ਅਤੇ ਨਾਲ ਗਏ ਸਾਥੀਆਂ ਵੱਲੋਂ ਵੀ ਦਿੱਤੇ ਗਏ ਕੁੱਲ ਸ਼ਗਨ ਦੀ ਰਾਸ਼ੀ ਦੇ 5100 ਰੁਪਏ ਲੜਕੀ ਨੂੰ ਦਿੱਤੇ ਗਏ।ਇਸ ਮੌਕੇ ਬਲਵੰਤ ਸਿੰਘ ਨੇ ਕਿਹਾ ਕਿ ਜਿਸ ਤਰਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਆਪਣੇ ਕੀਤੇ ਗਏ ਵਾਅਦੇ ਮੁਤਾਬਕ ਗਰੀਬ ਪਰਿਵਾਰ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ ਦੇ ਰਹੇ ਹਨ ਇਸੇ ਤਰਾਂ ਹੀ ਉਹ ਵੀ ਜਿੰਨਾ ਚਿਰ ਪੰਚਾਇਤ ਮੈਂਬਰ ਰਹਿਣਗੇ ਇਸੇ ਤਰਾਂ ਹੀ ਸਗਨ ਦੀ ਰਾਸ਼ੀ ਦਿੰਦੇ ਰਹਿਣਗੇ।ਇਸ ਮੌਕੇ ਮੌਜੂਦਾ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਕੰਵਲਜੀਤ ਸਿੰਘ, ਹਰਪ੍ਰੀਤ ਸਿੰਘ ਲੱਡਾ, ਸੁੱਖਦੇਵ ਸਿੰਘ ਮੈਂਬਰ, ਪ੍ਰਤਾਪ ਸਿੰਘ ਮੈਂਬਰ, ਹਰਦਿਆਲ ਸਿੰਘ, ਸਤਨਾਮ ਸਿੰਘ ਬਿੱਲਾ ਆਦਿ ਵੀ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media