Friday, April 10, 2026

ਬਠਿੰਡਾ ਵਿਖੇ ਏਮਜ਼ ਨੂੰ ਹਰੀ ਝੰਡੀ ਮਿਲਣ ‘ਤੇ ਹਰਸਿਮਰਤ ਬਾਦਲ ਵਲੋ ਮੋਦੀ ਦਾ ਧੰਨਵਾਦ

Harsimrat Badal

ਬਠਿੰਡਾ, 28 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ‘ਚ ਆਯੋਜਿਤ ਮੀਟਿੰਗ ਵਿੱਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰਾ ਮੋਦੀ ਵਲੋਂ ਆਲ ਇੰਡਿਆ ਇੰਸਟੀਚਿਊਟ ਆਫ ਮੈਡੀਕਲ ਸਾਇਸੰਸ (ਏ.ਆਈ.ਆਈ.ਐਮ.ਐਸ) ਬਠਿੰਡਾ ਵਿਖੇ ਸਥਾਪਿਤ ਕਰਨ ਲਈ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ ਐਨ.ਡੀ.ਏ. ਸਰਕਾਰ ਨੇ ਸਰਹੱਦੀ ਸੂਬੇ ਦਾ ਵੱਡੇ ਪੱਧਰ ਤੇ ਵਿਕਾਸ ਕੀਤਾ ਹੈ ਅਤੇ ਏਮਜ਼ ਦੇਸ਼ ਦੀ ਇਕ ਪ੍ਰਮੁੱਖ ਸੰਸਥਾ ਹੈ ਜੋ ‘ਪ੍ਰਧਾਨ ਮੰਤਰੀ ਸਵਾਸਥਿਆ ਸੁਰਕਸ਼ਾ ਯੋਜਨਾ’ (ਪੀ.ਐਮ.ਐਸ.ਐਸ.ਵਾਈ.) ਅਧੀਨ 926 ਕਰੋੜ੍ਹ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।ਇਸ ਵਿਸ਼ੇਸ਼ ਇੰਸਟੀਚਿਊਟ ਵਿਚ 750 ਬਿਸਤਰਿਆ ਦੀ ਸਮਰਥਾ ਹੋਵੇਗੀ ਅਤੇ ਮਾਲਵੇ ਦੇ ਇਲਾਕੇ ਵਿਚ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਹੋਣਗੀਆਂ। ਸ਼੍ਰੀ ਮਤੀ ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਏਮਜ਼ ਲਈ 170 ਏਕੜ ਜਮੀਨ ਪਹਿਲਾਂ ਹੀ ਇਕਵਾਇਰ ਕਰ ਲਈ ਹੈ ਅਤੇ ਇਹ ਇੰਸਟੀਚਿਊਟ ਲਗਭਗ 2000 ਲੋਕਾਂ ਦੀ ਨੌਕਰੀ ਦਾ ਸਾਧਨ ਵੀ ਬਣੇਗਾ। ਇਸ ਤੋਂ ਇਲਾਵਾ ਇੰਸਟੀਚਿਊਟ ਦੀ ਸਾਈਟ ਤੇ ਵਾਟਰ ਸਪਲਾਈ, ਪਾਵਰ ਕੂਨੈਕਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਲੈਂਡ ਟਰਾਂਸਫਰ ਅਤੇ ਹੋਰ ਰਸਮੀ ਕਾਰਗੁਜਾਰੀ ਵੀ ਮੁਕੰਮਲ ਕਰ ਲਈ ਗਈ ਹੈ।
ਏਮਜ਼ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਪ੍ਰਮੁੱਖ ਸੰਸਥਾ ਦੀ ਸਥਾਪਤੀ ਦੁਆਰਾ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਟੀਚੇ ਨੂੰ ਹਾਸਲ ਕਰ ਲਵੇਗੀ ਅਤੇ ਲੋਕਾਂ ਦਾ ਵੱਧਿਆ ਅਤੇ ਕਿਫਾਇਤੀ ਇਲਾਜ ਉਨਾਂ ਦੇ ਇਲਾਕੇ ਵਿਚ ਹੋ ਜਾਵੇਗਾ ਜਿਸ ਲਈ ਲੋਕਾਂ ਨੂੰ ਹੁਣ ਲੰਬਾ ਸਫਰ ਤੈਅ ਕਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਇਹ ਇੰਸਟੀਚਿਉਟ ਏਮਜ਼ ਨਵੀ ਦਿੱਲੀ ਦੀ ਤਰਜ਼ ਉਤੇ ਸਥਾਪਤ ਕੀਤੀ ਜਾਵੇਗੀ ਜਿਸ ਵਿਚ ਡਾਕਟਰੀ ਸਿੱਖਿਆ ਦੁਰਵਰਤੀ ਸਿੱਖਿਆ ਅਤੇ ਨਰਸਿੰਗ ਕੋਰਸਾਂ ਤੋਂ ਇਲਾਵਾ ਹੋਰ ਡਾਕਟਰੀ ਸਹੂਲਤਾਂ ਵੀ ਰਾਜ ਦੇ ਲੋਕਾਂ ਨੂੰ ਮੁਹੱਈਆ ਹੋ ਸਕਣਗੀਆਂ।ਉਨ੍ਹਾਂ ਪ੍ਰਧਾਨ ਮੰਤਰੀ ਵਲੋਂ ਬਠਿੰਡਾ ਵਿਖੇ ਏਮਜ ਦੀ ਸਥਾਪਨਾ ਲਈ ਪੁਰਜੋਰ ਸ਼ਲਾਘਾ ਕਰਦਿਆਂ ਕਿਹਾ ਕਿ ਬਠਿੰਡਾ ਰਿਡਾਇਨਰੀ ਤੋਂ ਬਾਅਦ ਰਾਜ ਵਿਚ ਸਥਾਪਤ ਹੋਣ ਵਾਲਾ ਇਹ ਦੌਜਾ ਪ੍ਰਾਜੈਕਟ ਹੈ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਖੁਦ ਬਠਿੰਡਾ ਏਮਜ਼ ਦੀ ਨੀਹ ਪੱਥਰ ਰੱਖਣ।
ਕੈਂਸਰ ਦੀ ਬਿਮਾਰੀ ਤੋਂ ਪੀੜਤਾਂ ਲਈ ਮੁੱਹਈਆ ਕਰਵਾਈਆਂ ਗਈਆਂ ਮਿਆਰੀ ਸੁਵਿਧਾਵਾਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਮਤੀ ਬਾਦਲ ਨੇ ਦੱਸਿਆ ਕਿ ਬੰਠਿਡਾ ਵਿਖੇ 100 ਬਿਸਤਰਿਆਂ ਵਾਲਾ ਅਡਵਾਂਸਡ ਕੈਂਸਰ ਡਾਇਗੋਨਿਸਟਿਕ ਟਰੀਟਮੈਂਟ ਅਤੇ ਰਿਸਰਚ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਚ 300 ਬਿਸਤਰਿਆਂ ਦੀ ਸਮਰਥਾ ਵਾਲਾ ਅਤੇ ਹੋਮੀ ਪਾਬਾ ਕੈਂਸਰ ਕੇਅਰ ਹਸਪਤਾਲ ਘਾਬਦਾ(ਸੰਗਰੂਰ ) ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਦੁਆਰਾ ਆਮ ਲੋਕਾਂ ਵੱਡੇ ਪੱਧਰ ਤੇ ਸਿਹਤ ਸੁਵਿਧਾਵਾਂ ਉਪਲੱਭਦ ਹੋਣਗੀਆਂ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply