ਬਟਾਲਾ, 29 ਜੁਲਾਈ (ਨਰਿੰਦਰ ਬਰਨਾਲ) – ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਦੇ ਦਿਸ਼ਾ ਨਿਰਦਸ਼ਾਂ ਦੀ ਪਾਲਣਾ ਹਿੱਤ ਮੁੱਖ ਅਧਿਆਪਕ ਸਤਨਾਮ ਸਿੰਘ ਮੰਡ, ਸਮੁੱਚੇ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋ ਸਕੂਲ ਵਿਚ 111 ਬੁੂਟੇ ਲਗਾ ਕੇ ਵੱਖਰੀ ਮਿਸਾਲ ਪੇਸ਼ ਕੀਤੀ।ਵਣ-ਮਹਾਂਊਤਸਵ ਮਨਾਉਣ ਦੌਰਾਨ ਮੁੱਖ ਅਧਿਆਪਕ ਸਤਨਾਮ ਸਿੰਘ ਨੇ ਸਟਾਫ ਤੇ ਵਿਦਿਆਰਥੀਆਂ ਕਿਹਾ ਕਿ ਰੁੱਖ ਲਗਾਉਣਾ ਇਕ ਪੁੰਨ ਵਾਲਾ ਕੰਮ ਹੈ ਕਿਉਂਕਿ ਦਰੱਖਤਾਂ ਦੀ ਬੇ ਹਿਸਾਬੀ ਕਟਾਈ ਕਾਰਨ ਆਲਾ ਦੁਆਲਾ ਗੰਦਲਾ ਹੋ ਰਿਹਾ ਹੈ। ਉਨਾਂ ਕਿਹਾ ਕਿ ਬੱਚਿਆ ਨੂੰ ਚਾਹੀਦਾ ਹੈ ਆਪਣਾ ਜਨਮ ਦਿਨ ਮਨਾਉਣ ਮੌਕੇ ਇਕ ਬੂਟਾ ਜਰੂਰ ਲਗਾਉਣ।ਇਸ ਮੌਕੇ ਸਕੂਲ ਸਟਾਫ ਪਵਨਪ੍ਰੀਤ ਸਿੰਘ, ਸੁਖਦੀਪ ਸਿੰਘ, ਰਾਜਿੰਦਰ ਕੋਰ, ਕੰਵਲ ਦਿਨੇਸ਼, ਜਗਜੀਤ ਸਿੰਘ, ਕਿਰਨ ਬਾਲਾ, ਅਨੂੰ ਅਰੋੜਾ, ਤੇਜਿੰਦਰ ਕੌਰ, ਗੁਰਪ੍ਰੀਤ ਕੌਰ, ਪ੍ਰਸੰਤਾ ਸਰਮਾ, ਐਗਨਸ ਅੰਗਰੇਜੀ ਮਿਸਟ੍ਰੈਸ ਤੇ ਰਨਦੀਪ ਕੌਰ ਆਦਿ ਸਟਾਫ ਤੇ ਸਕੂਲ ਦੇ ਵਿਦਿਆਰਥੀ ਹਾਜਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …