📝 *ਅੱਜ ਦੀਆਂ ਸੁਰਖੀਆਂ…..*
ਮਿਤੀ : 30 ਜੁਲਾਈ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ 1993 ਦਿੱਲੀ ਬੰਬ ਧਮਾਕਾ ਮਾਮਲੇ ‘ਚ ਉਮਰ ਕੈਦ ਦੀ ਸਜਾ ਭੁਗਤ ਰਹੇ ਭਾਈ ਦਵਿੰਦਰ ਸਿੰਘ ਭੁੱਲਰ ਨੂੰ ਮਿਲੀ 21 ਦਿਨ ਦੀ ਪੈਰੋਲ – ਪੰਜਾਬ ਸਰਕਾਰ ਨੇ ਲਿਆ ਫੈਸਲਾ।
▶ ਲੁਧਿਆਣਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦੋਸ਼ਣ ਬਲਵਿੰਦਰ ਕੌਰ ਨੂੰ ਮਾਰਨ ਵਾਲੇ 2 ਨੌਜੁਆਨ ਅਦਾਲਤ ‘ਚ ਪੇਸ਼– 3 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਭੇਜੇ ਗਏ ਗੁਰਪ੍ਰੀਤ ਸਿੰਘ ਅਤੇ ਨਿਹਾਲ ਸਿੰਘ।
▶ ਕੇਜਰੀਵਾਲ ਅਤੇ ਸੰਜੇ ਸਿੰਘ ਨੂੰ ਅਦਾਲਤ ਵਲੋਂ ਮਿਲੀ ਜਮਾਨਤ– ਆਸ਼ੀਸ਼ ਖੇਤਾਨ ਰਹੇ ਗੈਰ ਹਾਜ਼ਰ – ਅਗਲੀ ਸੁਣਵਾਈ 15 ਅਕਤੂਬਰ ਨੂੰ।
▶ ਪੇਸ਼ੀ ਤੋਂ ਬਾਅਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਨੂੰ ਲਲਕਾਰਿਆ ਕਿਹਾ– ਹਿਮੰਤ ਹੈ ਤਾਂ 6 ਮਹੀਨਿਆਂ ‘ਚ ਮਜੀਠੀਆ ਕਰੇ ਗ੍ਰਿਫਤਾਰ– ਆਪ ਸਰਕਾਰ ਆਉਣ ‘ਤੇ ਮਜੀਠੀਆ ਨੂੰ ਭੇਜਾਂਗੇ ਜੇਲ੍ਹ।
▶ ਬਿਕਰਮ ਮਜੀਠੀਆ ਨੇ ਕੀਤਾ ਪਟਲਵਾਰ- ਕਿਹਾ ‘ਘਮੰਡੀ ਲੀਡਰ ਨੂੰ ਅੱਜ ਬੇਲ, ਕੱਲ੍ਹ ਜੇਲ੍ਹ’ ਮੁਲਜ਼ਮ ਵਜੋਂ ਜਾਣਿਆ ਜਾਵੇਗਾ ਕੇਜਰੀਵਾਲ।
▶ ਬਿਕਰਮ ਮਜੀਠੀਆ ਵਲੋਂ ਦਰਜ਼ ਕਰਵਾਏ ਗਏ ਮਾਨਹਾਨੀ ਕੇਸ ਦੀ ਸੁਣਵਾਈ ਮੌਕੇ– ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਕੀਤੇ ਗਏ ਸ਼ਕਤੀ ਪ੍ਰਦਰਸ਼ਨ- ਸਖਤ ਸੁਰੱਖਿਆ ਸਦਕਾ ਟਲਿਆ ਵੱਡਾ ਟਕਰਾਅ।
▶ 1 ਨਵੰਬਰ ਨੂੰ ਅੰਮ੍ਰਿਤਸਰ ‘ਚ ਰਾਜ ਪੱਧਰੀ ਪੰਜਾਬੀ ਸੂਬਾ ਸਮਾਗਮ ਕਰਵਾਏਗੀ ਅਕਾਲੀ ਭਾਜਪਾ ਸਰਕਾਰ– ਕੋਰ ਕਮੇਟੀ ਦਾ ਫੈਸਲਾ।
▶ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਪੁਰਬ ਸਮਾਗਮ ਦੇਸ਼ ਭਰ ਵਿੱਚ ਮਨਾਉਣ ਲਈ ਅਕਾਲੀ ਦਲ ਨੇ ਵੰਡੀਆਂ ਜਿੰਮੇਵਾਰੀਆਂ।
▶ ਜਲਾਲਾਬਾਦ ਵਿੱਚ ਪੁਲਿਸ ਜ਼ਿਆਦਤੀ ਦੇ ਸ਼ਿਕਾਰ ਦਲਿਤ ਪਰਿਵਾਰ ਨੂੰ ਮਿਲੇ ਕੇਜਰੀਵਾਲ।
▶ ਯੂ.ਪੀ ਵਾਂਗ ਕਾਂਗਰਸ ਹਾਈ ਕਮਾਂਡ ਪੰਜਾਬ ਵਿੱਚ ਵੀ ਮੁੱਖ ਮੰਤਰੀ ਦੇ ਅਹੁੱਦੇ ਦੇ ਉਮੀਦਵਾਰ ਦਾ ਕਰੇ ਐਲਾਨ – ਕੈਪਟਨ।
▶ ਕੈਪਟਨ ਨੇ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਨਾ ਹੋਣ ‘ਤੇ ਉਠਾਏ ਸਵਾਲ।
▶ ਅਗਰ ਪੰਜਾਬ ਵਿੱਚ ਨਸ਼ਾ ਨਹੀਂ ਤਾਂ ਪੁਲਿਸ ਭਰਤੀ ਦੌਰਾਨ ਡੋਪ ਟੈਸਟ ਕਿਉਂ ਕਰ ਰਹੀ ਹੈ ਪੰਜਾਬ ਸਰਕਾਰ – ਚਰਨਜੀਤ ਚੰਨੀ।
▶ ਵਿਰੋਧੀਆਂ ਦੇ ਝੂਠੇ ਪ੍ਰਚਾਰ ਕਾਰਨ ਡੋਪ ਟੈਸਟ ਦਾ ਲਿਆ ਫੈਸਲਾ- ਇਕ ਫੀਸਦ ਤੋਂ ਵੱਧ ਨਹੀਂ ਹੈ ਪੰਜਾਬ ਵਿੱਚ ਨਸ਼ਾ– ਸਿਕੰਦਰ ਸਿੰਘ ਮਲੂਕਾ।
▶ ਲੁਧਿਆਣਾ ਦੇ ਰਣਧੀਰ ਸਿੰਘ ਨਗਰ ‘ਚ ਇਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ– ਮਾਮਲੇ ਦੀ ਜਾਂਚ ਜਾਰੀ– ਖੁਦਕੁਸ਼ੀ ਦਾ ਸ਼ੱਕ।
▶ ਇੰਡੋਨੇਸ਼ੀਆ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਗੁਰਦੀਪ ਸਿੰਘ ਨੂੰ ਮਿਲੀ ਰਾਹਤ– ਸਜ਼ਾ ਟਲੀ– ਪਰਿਵਾਰ ਨੇ ਵਿਦੇਸ਼ ਮੰਤਰਾਲੇ ਦਾ ਕੀਤਾ ਧੰਨਵਾਦ।
▶ ਗੈਸਟ ਟੀਚਰ ਮਾਮਲੇ ‘ਚ ਫੈਸਲਾ ਨਾ ਲੈਣ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਈ ਝਾੜ– ਜਵਾਬ ਦੇਣ ਲਈ 24 ਅਗਸਤ ਨੂੰ ਮੁੱਖ ਸਕੱਤਰ ਨੂੰ ਸੱਦਿਆ।
▶ ਦੇਸ਼ ਭਰ ਵਿੱਚ ਸਰਕਾਰੀ ਬੈਂਕਾਂ ਦੀ ਹੜਤਾਲ ਕਾਰਨ ਕੰਮ ਕਾਜ ਹੋਇਆ ਠੱਪ– ਗ੍ਰਾਹਕਾਂ ਨੂੰ ਪ੍ਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ।
▶ ਇਨਟੈਲੀਜੈਂਸ ਏਜੰਸੀਆਂ ਦਾ ਅਲਰਟ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਦੱਸਿਆ ਵੱਡਾ ਖਤਰਾ।
▶ ਸਰਕਾਰੀ ਸਕੂਲਾਂ ‘ਚ ਨਿਜੀ ਸਕੂਲਾਂ ਵਾਂਗ ਸਰਕਾਰੀ ਸਕੂਲਾਂ ਵਿੱਚ ਵੀ ਹੋਣ ਪੇਰੈਂਟ ਟੀਚਰ ਮੀਟਿੰਗਾਂ– ਦਿੱਲੀ ਸਰਕਾਰ ਦਾ ਆਦੇਸ਼।
▶ ਮਹਾਂਰਾਸ਼ਟਰ ਦੇ ਮੁੰਬਈ ਸ਼ਹਿਰ ‘ਚ ਔਰਤ ਨੇ ਦੋ ਸਿਰਾਂ ਵਾਲੀ ਲੜਕੀ ਨੂੰ ਦਿੱਤਾ ਜਨਮ– ਜੱਚਾ ਬੱਚਾ ਤੰਦਰੂਸਤ।
▶ ਬਠਿੰਡਾ ‘ਚ ਸਰਹੰਦ ਨਹਿਰ ‘ਚ ਪਿਆ ਵੱਡਾ ਪਾੜ– ਪਾਣੀ ‘ਚ ਡੁੱਬੀਆਂ ਕਿਸਾਨਾਂ ਦੀਆਂ ਫਸਲਾਂ।
▶ ਗੁਰਦਾਸਪੁਰ– ਰਾਵੀ ਦਰਿਆ ਵਿੱਚ ਬਰਸਾਤਾਂ ਕਾਰਨ ਵਧਿਆ ਪਾਣੀ ਦਾ ਪੱਧਰ, ਫਸਲਾਂ ਸਮੇਤ ਸਰਹੱਦ ‘ਤੇ ਲੱਗੀ ਸੁਰੱਖਿਆ ਵਾੜ ਵੀ ਡੁੱਬੀ।
▶ ਮਜੀਠਾ ਸਬ ਤਹਿਸੀਲ ਨੂੰ ਮਿਲੇਗਾ ਸਬ ਡਵੀਜ਼ਨ ਦਾ ਦਰਜ਼ਾ- ਕੋਰ ਕਮੇਟੀ ਵਲੋਂ ਫੈਸਲਾ, ਹਲਦੀ ‘ਤੇ ਘਟੇਗਾ ਵੈਟ।
▶ ਪੰਜਾਬ ਪੁਲਿਸ ਭਰਤੀ ਦੌਰਾਨ ਇੰਟਰਵਿਊ ਖਤਮ ਕਰਨ ‘ਤੇ ਵਿਚਾਰ ਕਰਨ ਲਈ ਬਣੇਗੀ ਕਮੇਟੀ।
▶ ਕੈਂਟਰ ਸਮੇਤ 60 ਬੋਰੀਆਂ ਵਿੱਚ 24 ਕਿਲੋ ਬਰਾਮਦ ਹੋਈ ਭੁੱਕੀ ਮਾਮਲੇ ਦੀ ਜਾਂਚ ਸ਼ੁਰੂ– ਮੰਡੀ ਗੋਬਿੰਦਗੜ੍ਹ ‘ਚ ਪੁਲਿਸ ਨਾਕੇ ਦੌਰਾਨ ਤਿੰਨ ਵਿਅਕਤੀਆਂ ਤੋਂ ਹੋਈ ਸੀ ਬਰਾਮਦਗੀ।
▶ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ ਕਟੜਾ ਸਫੇਦ ਇਲਾਕੇ ‘ਚ ਪੁਰਾਣਾ ਮਕਾਨ ਡਿੱਗਣ ਨਾਲ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ।
▶ ਆਮਦਨ ਕਰ ਦੀ ਰਿਟਰਨ ਭਰਨ ਦੀ ਮਿਤੀ 5 ਅਗਸਤ ਤੱਕ ਵਧੀ।
▶ ਹਰਿਆਣਾ ਦੇ ਸਾਬਕਾ ਕਾਂਗਰਸੀ ਮੰਤਰੀ ਕੈਪਟਨ ਅਜੇ ਯਾਦਵ ਨੇ ਕਾਂਗਰਸ ਛੱਡਣ ਦਾ ਕੀਤਾ ਐਲਾਨ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media