ਸੰਦੌੜ, 29 ਜੁਲਾਈ (ਹਰਮਿੰਦਰ ਸਿੰਘ ਭੱਟ)- ਪ੍ਰੈਸ ਕੱਲਬ ਸੰਦੌੜ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਮੁਕੰਦ ਸਿੰਘ ਚੀਮਾਂ ਦੇ ਕੁੜਮ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਚੀਮਾ ਦੇ ਸਹੁਰਾ ਸਤਿਕਾਰਯੋਗ ਜਰਨੈਲ ਸਿੰਘ ਸੋਹੀ ਫਰਵਾਲੀ (62) ਸਾਲ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਉਨ੍ਹਾਂ ਦਾ ਅੱਜ ਜੱਦੀ ਪਿੰਡ ਫਰਵਾਲੀ ਨੇੜੇ ਸੰਦੌੜ ਵਿਖੇ ਸੰਸਕਾਰ ਕਰ ਦਿੱਤਾ ਗਿਆ।ਉਨਾਂ ਨਮਿਤ ਅੰਤਿਮ ਅਰਦਾਸ 5 ਅਗਸਤ ਦਿਨ ਸੁੱਕਰਵਾਰ ਨੂੰ ਗੁਰੂਦੁਆਰਾ ਸਾਹਿਬ ਫਰਵਾਲੀ ਵਿਖੇ ਹੋਵੇਗੀ।ਇਸ ਮੌਕੇ ਪੱਤਰਕਾਰ ਭਾਈਚਾਰਾ ਉੱਘੇ ਲੇਖਕ ਹਰਮਿੰਦਰ ਸਿੰਘ ਭੱਟ, ਕਮਲਜੀਤ ਬੋਪਾਰਾਏ, ਤਰਸੇਮ ਸਿੰਘ ਕਲਿਆਣੀ, ਅਜੇ ਕੁਮਾਰ ਸੂਦ, ਜਸਵੀਰ ਫਰਵਾਲੀ, ਅਜੈ ਕੁਮਾਰ ਬਾਂਸਲ, ਤਰਸੇਮ ਸਿੰਘ ਮਹਿਤੋਂ, ਪ੍ਰੈਸ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਮੁਨਸੀ ਫਾਰੂਕ, ਹੁਸਿਆਰ ਸਿੰਘ ਰਾਣੂ, ਹਨੀਫ ਥਿੰਦ, ਯਾਸੀਨ ਅਲੀ, ਦਲਜਿੰਦਰ ਸਿੰਘ ਕਲਸੀ, ਯਾਦਵਿੰਦਰ ਸਿੰਘ ਯਾਦੂੂ, ਪ੍ਰੈਸ ਕਲੱਬ ਸੇਰਪੁਰ ਦੇ ਪ੍ਰਧਾਨ ਬੀਰਬਲ ਰਿਸੀ, ਸਤਪਾਲ ਕਾਲਾਬੂਲਾ, ਪਰਮਿੰਦਰ ਵਾਲੀਆ ਅਹਿਮਦਗੜ੍ਹ, ਰੁਪਿੰਦਰ ਸਿੰਘ ਰੂਪੀ ਰਛੀਨ, ਸੁਖਜੀਤ ਸਿੰਘ ਖੇੜਾ, ਦਲਵਿੰਦਰ ਸਿੰਘ ਰਛੀਨ, ਬਲਵਿੰਦਰ ਸਿੰਘ ਲਿੱਤਰ ਰਾਏਕੋਟ, ਅਵਤਾਰ ਸਿੰਘ ਅਣਖੀ ਮਹਿਲਾਂ ਕਲਾਂ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media