Sunday, October 6, 2024

ਪਸ਼ੂ ਚੋਰਾਂ ‘ਤੇ ਪਰਚਾ ਦਰਜ

ਸੰਦੌੜ, 31 ਜੁਲਾਈ (ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੇ ਮੁਖੀ ਐਸ.ਐਚ ਓ ਅਮਨਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ.ਐਸ.ਆਈ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਧਨੋ ਤੋਂ ਚੋਰੀ ਹੋਏ ਪਸੂ ਚੋਰਾਂ ਦੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ ਅਮਨਪਾਲ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਵਾਸੀ ਧੰਨੋ ਦੀ ਮੱਝ ਚੋਰੀ ਹੋ ਗਈ ਸੀ ਇਸ ਦੀ ਤਫ਼ਤੀਸ਼ ਦੌਰਾਨ ਟੈਂਪੂ ਨੰਬਰ ਪੀ ਬੀ-10-ਬੀ ਬੀ 3796 ਸਮੇਤ ਗੁਰਮੀਤ ਸਿੰਘ ਵਾਸੀ ਬਧੇਸਾ ਅਤੇ ਜਸਵਿੰਦਰ ਸਿੰਘ ਉਰਫ਼ ਜੱਸਾ ਵਾਸੀ ਫਰਵਾਹੀ ਨੂੰ ਹਿਰਾਸਤ ਵਿਚ ਲਿਆ ਗਿਆ।ਇਸ ਤਰਾਂ ਰਾਜੂ ਵਾਸੀ ਅਮਾਮਗੜ੍ਹ  ਦੇ ਘਰ ਵਿਖੇ ਹੋਈ 7000 ਨਕਦ ਚੋਰੀ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਤਫ਼ਤੀਸ਼ ਉਪਰੰਤ ਮੁਹੰਮਦ ਜਾਵੇਦ ਵਾਸੀ ਮਲੇਰਕੋਟਲਾ ਨੂੰ ਹਿਰਾਸਤ ਵਿਚ ਲਿਆ ਤੇ ਪੁੱਛ ਪੜਤਾਲ ਦੌਰਾਨ ਮੁਹੰਮਦ ਜਾਵੇਦ ਨੇ ਦੋਸ਼ ਨੂੰ ਕਬੂਲਿਆ ਅਤੇ ਇੱਕ ਦਿਨ ਰਿਮਾਂਡ ਦੌਰਾਨ 5000 ਨਕਦ ਅਤੇ ਇੱਕ ਸਾਈਕਲ ਬਰਾਮਦ ਕੀਤਾ ਗਿਆ।ਅਤੇ ਉਕਤ ਦੋਸ਼ੀਆਂ ਤੇ ਮਾਮਲਾ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply