Sunday, September 20, 2026

ਸੁਰਿੰਦਰ ਸਿੰਘ ਥਾਣਾ ਮਹਿਤਾ ਦੇ ਮੁੱਖੀ ਨਿਯੁੱਕਤ

PPN0208201612

ਚੌਂਕ ਮਹਿਤਾ, 2 ਅਗਸਤ (ਜੋਗਿੰਦਰ ਸਿੰਘ ਮਾਣਾ) – ਬਹੁਤ ਹੀ ਮਿਲਾਪੜੇ ਤੇ ਨੇਕ ਦਿਲ ਸੁਰਿੰਦਰ ਸਿੰਘ ਨੇ ਥਾਣਾ ਮਹਿਤਾ ਦੇ ਮੁਖੀ ਦਾ ਚਾਰਜ ਸੰਭਾਲ ਲਿਆ ਹੈ।ਇਸ ਮੌਕੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਥਾਣੇ ਵਿੱਚ ਆਉਣ ਵਾਲੇ ਹਰ ਵਿਅਕਤੀ ਦਾ ਸਤਿਕਾਰ ਹੋਵੇਗਾ।ਇਲਾਕਾ ਵਾਸੀ ਬੇਝਿਜਕ ਥਾਣੇ ਆ ਕੇ ਆਪਣੀ ਸਮੱਸਿਅਵਾ ਦੱਸ ਸਕਦੇ ਹਨ, ਜਿਸ ਦਾ ਤਰੁੰਤ ਹੱਲ ਹੋਵੇਗਾ।ਉਨਾਂ ਸਮਾਜ ਵਿਰੋਧੀ ਤੇ ਭੈੜੇ ਅਨਸਰਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਗਲਤ ਕੰਮਾਂ ਨੂੰ ਛੱਡ ਕੇ ਇਕ ਚੰਗੇ ਇਨਸਾਨ ਵਾਲੇ ਰੁੱਖ ਅਪਨਾਉਣ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।ਇਸ ਮੌਕੇ ਏ.ਐਸ.ਆਈ ਅਵਤਾਰ ਸਿੰਘ, ਗੁਰਮਿੰਦਰ ਸਿੰਘ ਢਿਲੋਂ, ਬਲਜੀਤ ਸਿੰਘ, ਦਵਿੰਦਰ ਸਿੰਘ ਚੌਂਕੀ ਇੰਚਾਰਜ ਬੁੱੱਟਰ ਰਾਜਪਾਲ ਸਰਮਾ, ਮੁੱਖ ਮੁਨਸ਼ੀ ਸੰਦੀਪ ਸਿੰਘ, ਭੁਪਿੰਦਰ ਕੁਮਾਰ, ਮੇਜਰ ਸਿੰਘ, ਹੌਲਦਾਰ ਜਗਤਾਰ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਤੇਜਿੰਦਰ ਸਿੰਘ, ਲਖਵੰਤ ਸਿੰਘ, ਸਮਸ਼ੇਰ ਸਿੰਘ, ਹਰਵਿੰਦਰ ਸਿੰਘ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply