
ਮਲੋਟ, 2 ਅਗਸਤ (ਪੰਜਾਬ ਪੋਸਟ ਬਿਊਰੋ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਲੋਟ ਵਿਖੇ ਸਟੇਟ ਗਾਈਡੈਂਸ ਬਿਊਰੋ ਮੋਹਾਲੀ ਵੱਲੋ ਜਾਰੀ ਕੈਰੀਅਰ ਕੈਲੰਡਰ ਅਨੁਸਾਰ ਸਕੂਲ ਪੱਧਰ ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ਿਆਂ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ।ਇਸ ਸੈਮੀਨਾਰ ਵਿੱਚ ਲੈਕਚਰਾਰ ਵਿਜੈ ਗਰਗ, ਸ਼ਿਵਰਾਜ ਗਿੱਲ ਸੀਮਾ ਮੈਡਮ ਨੈਬ ਸਿੰਘ ਨੇ ਵਿਦਿਆਰਥੀਆਂ ਨੂੰ ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ਿਆਂ ‘ਮੈਥ, ਫਿਜਿਕਸ, ਕੈਮਿਸਟਰੀ ਤੇ ਬਾਇਓਲੋਜੀ ਦੇ ਮਹੱਤਵ ਬਾਰੇ ਜਾਣੂ ਕਰਵਾਇਆ।ਉਨਾਂ ਦੱਸਿਆ ਕਿ ਵਿਦਿਆਰਥੀ ਇਹਨਾਂ ਵਿਸ਼ਿਆਂ ਦੇ ਨਾਲ ਵੱਖ-ਵੱਖ ਕੈਰੀਅਰ ਵੀ ਚੁਣ ਸਕਦੇ ਹਨ, ਜਿੰਨਾਂ ਵਿੱਚ ਡਾਕਟਰ ਇੰਜੀਨੀਅਰਿੰਗ, ਵਿਗਿਆਨ, ਆਰਮਡ ਫੋਰਸ, ਨੇਵੀ ਆਦਿ ਸ਼ਾਮਲ ਹਨ।ਪ੍ਰਿੰਸੀਪਲ ਸੁਨੀਤਾ ਬਿਲੰਦੀ ਨੇ ਵਿਦਿਆਰਥੀਆਂ ਨੂੰ ਮਨ ਲਾ ਕੇ ਪੜਾਈ ਕਰਨ ਲਈ ਕਿਹਾ ਤੇ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਵਿਦਿਆਰਥੀਆਂ ਨੂੰ ਸਕਾਰਤਮਕ ਨਜ਼ਰੀਆ ਰੱਖਣ ਦੀ ਪ੍ਰੇਰਣਾ ਦਿੱਤੀ।ਇਸ ਮੋਕੇ ਸ਼ਿੰਦਰ ਪਾਲ, ਪ੍ਰੇਮ ਮੈਡਮ, ਸੀਮਾ ਮੈਡਮ, ਗੋਰਵ, ਵਿਜੈ ਗਰਗ, ਨੈਬ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media