Tuesday, August 11, 2026

ਲਾਇਨ ਰਵਿੰਦਰ ਸਿੰਘ ਨਾਗੀ ਇਨਫਰਮੇਸ਼ਨ ਕਮਿਸ਼ਨਰ ਪੰਜਾਬ ਨੇ ਬੂਟੇ ਲਗਾਉਣ ਦਾ ਕੀਤਾ ਉਦਘਾਟਨ

ਬਟਾਲਾ, 3 ਅਗਸਤ (ਨਰਿੰਦਰ ਬਰਨਾਲ) – ਲੋਕ ਭਲਾਈ ਦੇ ਕੰਮਾਂ ਵਿਚ ਵਿਸ਼ਵ ਪੱਧਰ ਤੇ ਬਹੁਤ ਸਾਰੀਆ ਕਲੱਬਾਂ ਹਨ। ਜੋ ਸਮਾਜ ਵਿਚ ਦਿਆਨਤ ਦਾਰੀ ਨੂੰ ਮੁਖ ਰੱਖਦਿਆ ਹਰ ਵੱਧ ਤੋ ਵੱਧ ਸੇਵਾ ਭਾਵਨਾ ਦੇ ਕੰਮ ਕਰ ਰਹੀਆਂ ਹਨ। ਇਹਨਾ ਸਬਦਾ ਦਾ ਪ੍ਰਗਟਾਅ ਲਾਇੰਨ ਯਸ਼ਪਾਲ ਚੌਹਾਨ ਰਿਜ਼ਨ ਚੇਅਰਮੈਨ ਤੇ ਲਾਇਨ ਰਵਿੰਦਰ ਸਿੰਘ ਨਾਗੀ ਇੰਨਫਰਮੇਸ਼ਨ ਕਮਿਸ਼ਨਰ ਪੰਜਾਬ ਨੇ  ਪ੍ਰਧਾਨ ਲਾਇਨ ਬਰਿੰਦਰ ਸਿੰਘ ਅਠਵਾਰ ਮੁਸਕਾਨ ਕਲੱਬ ਵੱਲੋ ਬਟਾਲਾ ਸ਼ਹਿਰ ਵਿਚ ਸਮਾਜ ਭਲਾਈ ਦੇ ਕੰਮਾਂ ਕਾਰਨ ਕੀਤਾ ਹੈ।ਲਾਇਨਜ ਕਲੱਬ ਮੁਸਕਾਨ ਜਿਸ ਨੂੰ ਸੈਵਨ ਸਟਾਰ ਤੇ ਫੈਮਲੀ ਕਲੱਬ ਦਾ ਦਰਜਾ ਮਿਲਿਆ ਹੋਇਆ ਹੈ ਤੇ ਕਲੱਬ ਦੇ ਬਟਾਲਾ ਸ਼ਹਿਰ ਵਿਚ ਕੀਤੇ ਕੰਮਾਂ ਬਾਰੇ ਵਿਸਥਾਰ ਪੂਰਵਕ ਦੱਸਿਆ।ਜਿੰਨਾਂ ਚਿਰ ਲਗਾਏ ਗਏ ਬੂਟਿਆਂ ਦੀ ਦੇਖ ਭਾਲ ਨਹੀਂ ਕੀਤੀ ਜਾਦੀ, ਉਨਾਂ ਚਿਰ ਵਣ ਮਹਾਂ ਉਤਸਵ ਮਨਾਉਣ ਦਾ ਕੋਈ ਫਾਇਦਾ ਨਹੀ ਹੈ, ਇਸ ਤੋ ਇਲਾਵਾ  ਸਟੇਟ ਇੰਨਫਰਮੇਸਨ ਕਮਿਸ਼ਨਰ ਪੰਜਾਬ ਲਾਇੰਨ ਰਵਿੰਦਰ ਸਿੰਘ ਨਾਗੀ ਤੇ ਰੀਜਨ ਚੇਅਰਮੈਨ ਲਾਇੰਨ ਯਸ਼ਪਾਲ ਚੌਹਾਨ  321-ਡੀ ਨੇ ਦਰੱਖਤ ਲਗਾਉਣ ਮੌਕੇ ਤੀਜੇ  ਗੇੜ ਦਾ ਉਦਘਾਟਨ ਕੀਤਾ। ਲਾਇਨ ਯਸ਼ਪਾਲ ਚੌਹਾਨ ਵੱਲੋ ਕਲੱਬ ਦੇ ਕੰਮਾਂ ਦੇ ਖੁਸ਼ੀ ਦਾ ਪ੍ਰਗਟਾਅ ਕੀਤਾ।ਤੀਸਰੇ  ਗੇੜ੍ਹ ਵਿਚ 200 ਬੂਟੇ ਲਗਾ ਲਾਇਨ ਕਲੱਬ ਮੁਸਕਾਨ ਬਟਾਲਾ ਨੇ ਵਾਤਾਵਰਨ ਨੂੰ ਸੁਧ ਤੇ ਸਾਫ ਕਰਨ ਬਾਰੇ ਕੋਸ਼ਿਸ਼ ਕੀਤੀ।ਕਲੱਬ ਵੱਲੋ ਗਰੇਟਰ ਕੈਲਾਸ਼ ਦੀ ਪਾਰਕ ਦੀ ਸਾਰੀ ਸਾਂਭ ਸੰਭਾਲ, ਪਾਰਕ ਦੀ ਸੁੰਦਰਤਾ ਵਧਾਂਉਣ, ਆਰ.ਆਰ ਬਾਵਾ ਕਾਲਜ ਦੇ ਸਾਹਮਣੀ ਸੜਕ, ਮਾਨਵ ਵਾਲੀ ਗਲੀ ਚ ਬੂਟੇ ਲਗਾ ਕੇ ਸ਼ਹਿਰ ਦੀ ਸੁੰਦਰਤਾ ਵਧਾਈ ਜਾ ਰਹੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਰਵਿੰਦ ਸਿੰਘ ਨਾਗੀ ਸਟੇਟ ਇੰਨਫਰਮੇਸ਼ਨ ਕਮਿਸ਼ਨਰ ਪੰਜਾਬ,  ਰੀਜਨ ਚੇਅਰਮੈਨ ਯਸ਼ਪਾਲ ਚੌਹਾਨ, ਡਿਸਟ੍ਰਿਕ ਕੈਬਨਿਟ ਮੈਬਰ ਲਾਇਨ ਚਰਨਜੀਤ ਸਿੰਘ, ਜੋਨ ਚੇਅਰਮੈਂਨ ਲਾਇੰਨ ਡਾ. ਰਣਜੀਤ ਸਿੰਘ, ਵਾਇਸ ਰੀਜਨ ਚੇਅਰਮੈਨ ਲਾਇੰਨ ਭਾਰਤ ਭੂਸ਼ਨ, ਪ੍ਰੋਜੈਕਟ ਮੈਨੇਜਰ ਲਾਇੰਨ ਅਮਰਦੀਪ ਸਿੰਘ ਸੈਣੀ, ਪ੍ਰਧਾਨ ਲਾਇੰਨ ਬਰਿੰਦਰ ਸਿੰਘ ਅਠਵਾਲ, ਸੈਕਟਰੀ ਲਾਇੰਨ ਲਖਵਿੰਦਰ ਸਿੰਘ ਢਿਲੋ, ਲਾਇਨ ਸਤਵੰਤ ਸਿੰਘ ਬੇਦੀ ਖਜਾਨਚੀ, ਪੀ.ਆਰ.ਉ ਬਲਦੇਵ ਸਿੰਘ ਬੁੱਟਰ, ਗੁਰਮੀਤ ਸਿੰਘ ਪਾਰੋਵਾਲ, ਪਰਮਜੀਤ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਤੋ ਇਲਾਵਾ ਸੁਖਦੇਵ ਸਿੰਘ ਹੰਜਰਾ, ਨਰਿੰਦਰ ਸਿੰਘ ਆਦਿ ਮੁਸਕਾਨ ਕਲੱਬ ਬਟਾਲਾ ਦੇ ਮੈਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply