ਬਟਾਲਾ, 3 ਅਗਸਤ (ਨਰਿੰਦਰ ਬਰਨਾਲ) – ਵਾਤਾਵਰਣ ਦੀ ਸੁੱਧਤਾ ਤੇ ਚੌਗਿਰਦੇ ਨੂੰ ਹਰਿਆ ਭਰਿਆ ਕਰਨ ਲਈ ਸਰਕਾਰੀ ਮਿਡਲ ਸਕੂਲ ਹਸਨਪੁਰ ਕਲਾਂ ਵਿਖੇ ਮੁੱਖ ਅਧਿਆਪਕ ਦਲਜੀਤ ਸਿੰਘ ਮਾਹਨ ਦੀ ਅਗਵਾਈ ਹੇਠ ਵਾਤਾਵਰਨ ਦਿਵਸ ਮਨਾਉਦਿਆਂ ਸਕੂਲ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਕੰਪਲੈਕਸ ਵਿਚ ਛਾਂਦਾਰ ਪੌਦੇ ਲਗਾਏ ਗਏ।ਮੁੱਖ ਅਧਿਆਪਕ ਦਲਜੀਤ ਸਿੰਘ ਨੇ ਕਿਹਾ ਕਿ ਜਿਥੇ ਪੌਦੇ ਲਗਾਉਣੇ ਜਰੂਰੀ ਹਨ, ਊਸ ਤੋ ਵੀ ਵੱਧ ਲੋੜ ਹੈ ਕਿ ਲਗਾਏ ਗਏ ਬੂਟਿਆਂ ਦੀ ਸੰਭਾਂਲ ਕੀਤੀ ਜਾਵੇ।ਮੁੱਖ ਅਧਿਆਪਕ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਰੁੱਖ ਲਗਾ ਕੇ ਜੇਕਰ ਸੰਭਾਲੇ ਹੀ ਨਾਂ ਤਾ ਕੀ ਵਾਤਾਵਰਨ ਬਚਾਉਣ ਦਾ ਸਾਡਾ ਮਕਸਦ ਪੂਰਾ ਹੌ ਜਾੇਵਾਗਾ? ਆਮ ਕਰਕੇ ਹੁੰਦਾ ਵੀ ਏਦਾਂ ਹੈ ਕਿ ਕੋਈ ਬੂਟਿਆਂ ਦੀ ਸੰਭਾਲ ਹੀ ਨਹੀ ਕਰਦਾ।ਇਸ ਸਮੇਂ ਵਿਦਿਆਰਥੀਆਂ ਨੂੰ ਬੂਟੇ ਵੰਡੇ ਗਏ, ਜਿੰਨਾਂ ਨੇ ਦਰੱਖਤਾਂ ਨੂੰ ਸੰਭਾਲਣ ਦਾ ਪ੍ਰਣ ਕੀਤਾ।ਇਸ ਮੌਕੇ ਗੁਰਪ੍ਰੀਤ ਸਿੰੰਘ, ਸਰਬਜੀਤ ਸਿੰਘ ਕਾਹਲੋ, ਕੰਵਲਪ੍ਰੀਤ ਕੌਰ, ਹਰਵਿੰਦਰ ਸਿੰਘ, ਮਨਪੀ੍ਰਤ ਕੌਰ ਏ ਸੀ ਟੀ ਤੋ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media