Sunday, November 8, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 5 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਉਪ ਰਾਜਪਾਲ ਕੋਲ ਸਾਰੇ ਸੰਵਿਧਾਨਕ ਹੱਕ, ਉਪ ਰਾਜਪਾਲ ਦੀ ਸਹਿਮਤੀ ਨਾਲ ਹੀ ਦਿੱਲੀ ਸਰਕਾਰ ਲੈ ਸਕਦੀ ਹੈ ਕੋਈ ਸੰਵਿਧਾਨਕ ਫੈਸਲਾ – ਹਾਈਕੋਰਟ।

▶ ਦਿੱਲੀ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦਾ ਕੀਤਾ ਫੈਸਲਾ।

▶ ਆਮ ਆਦਮੀ ਪਾਰਟੀ ਵਲੋਂ 19 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ– ਵਿਰੋਧੀਆਂ ਨੇ ਉਠਾਏ ਸਵਾਲ।

▶ ਸੁਖਬੀਰ ਬਾਦਲ ਨੇ ਆਪ ‘ਤੇ ਪੈਸੇ ਲੈ ਕੇ ਟਿੱਕਟਾਂ ਵੰਡਣ ਦੇ ਲਾਏ ਦੋਸ਼– ਕਿਹਾ 1-1 ਕਰੋੜ ‘ਚ ਵੇਚੀ ਟਿਕਟ।

▶ ਟਿਕਟਾਂ ਵੇਚਣ ਦੇ ਸੁਖਬੀਰ ਬਾਦਲ ਦੇ ਬਿਆਨ ਦਾ ਭਗਵੰਤ ਮਾਨ ਨੇ ਕੀਤਾ ਖੰਡਨ।

▶ ਪਾਰਟੀ ਛੱਡ ਕੇ ਗਏ ਕਿੰਗਰਾ ਵਲੋਂ ਲਗਾਏ ਦੋਸ਼ਾਂ ‘ਤੇ ਬੋਲੇ ਭਗਵੰਤ ਮਾਨ – ਕੁੱਝ ਲੋਕ ਟਿਕਟਾਂ ਲੈਣ ਆਏ ਸਨ– ਨਾ ਮਿਲਣ ‘ਤੇ ਗਏ ਵਾਪਿਸ।

▶ ਮੋਦੀ ਰਾਜ ਦੌਰਾਨ ਭ੍ਰਿਸ਼ਟਾਚਾਰ ਘਟਿਆ– 2014 ਦੇ ਮੁਕਾਬਲੇ 2015 ‘ਚ 50 ਫੀਸਦੀ ਘੱਟ ਸ਼ਿਕਾਇਤਾਂ ਮਿਲਣ ਦੀਆਂ ਖਬਰਾਂ।

▶ ਪਠਾਨਕੋਟ ਏਅਰਬੇਸ ਹਮਲੇ ਦੌਰਾਨ ਅੱਤਵਾਦੀਆਂ ਵਲੋਂ ਅਗਵਾ ਕੀਤੇ ਸਾਬਕਾ ਐਸ.ਪੀ ਸਲਵਿੰਦਰ ਸਿੰਘ ਖਿਲਾਫ ਰਿਸ਼ਵਤ ‘ਤੇ ਜਬਰ ਜਿਨਾਹ ਦਾ ਕੇਸ ਦਰਜ਼।

▶ ਲੋਕਾਂ ਦੇ ਪੈਸੇ ਲੈ ਕੇ ਫਰਾਰ ਹੋਣ ਵਾਲੀਆਂ ਕੰਪਨੀਆਂ ‘ਤੇ ਲਗਾਮ ਲਗਾਉਣ ਲਈ ਆਰ.ਬੀ.ਆਈ ਨੇ ਵੈਬਸਾਇਟ ਕੀਤੀ ਲਾਂਚ।

▶ ਅੰਮ੍ਰਿਤਸਰ ਵਿੱਚ ਡੀ.ਸੀ ਤੇ ਏ.ਡੀ.ਸੀ ਸਾਹਮਣੇ ਭਿੜੇ ਅਕਾਲੀ, ਹੋਏ ਗਾਲੋ-ਗਾਲੀ, ਸੀਨੀਅਰ ਡਿਪਟੀ ਮੇਅਰ ਟਰੱਕਾਂਵਾਲਾ ਦੀ ਪੱਗ ਲੱਥੀ।

▶ ਯੂਥ ਅਕਾਲੀ ਆਗੂ ਨਵਦੀਪ ਗੋਲਡੀ ਸੁਰੱਖਿਆ ਗਾਰਡ ਦੀ ਏ.ਕੇ 47 ਰਾਈਫਲ ਖੋਹ ਕੇ ਮੌਕੇ ਤੋਂ ਫਰਾਰ।

▶ ਯੂਥ ਅਕਾਲੀ ਦਲ ਦੇ ਬੁਲਾਰੇ ਨਵਦੀਪ ਗੋਲਡੀ ਖਿਲਾਫ ਐਫ.ਆਈ.ਆਰ ਦਰਜ਼ – ਅਕਾਲੀ ਦਲ ਨੇ ਪਾਰਟੀ ‘ਚੋਂ ਕੀਤਾ ਮੁਅੱਤਲ।

▶ ‘ਆਪ’ ਨੂੰ ਅਲਵਿਦਾ ਕਹਿਣ ਵਾਲੇ ਹਰਦੀਪ ਕਿੰਗਰਾ ਨੇ ਆਮ ਆਦਮੀ ਪਾਰਟੀ ਦੇ ਦੁਰਗੇਸ਼ ਪਾਠਕ ‘ਤੇ ਲਗਾਏ ਗੰਭੀਰ ਦੋਸ਼ – ਕਿਹਾ ਪਾਰਟੀ ਵਿੱਚ ਪੰਜਾਬੀਆਂ ਦਾ ਨਹੀਂ ਕੋਈ ਸਤਿਕਾਰ।

▶ ਅਰਵਿੰਦ ਕੇਜਰੀਵਾਲ ਦਾ ਵਤੀਰਾ ਡਿਕਟੇਟਰਾਂ ਵਾਲਾ – ਵਿਰੋਧ ਕਰਨ ਵਾਲਿਆਂ ਨੂੰ ਪਾਰਟੀ ‘ਚੋਂ ਕੀਤਾ ਜਾਂਦਾ ਹੈ ਬਾਹਰ-ਸੁਖਬੀਰ ਬਾਦਲ।

▶ ਚੰਡੀਗੜ੍ਹ ‘ਚ ਸੰਜੇ ਸਿੰਘ, ਭਗਵੰਤ ਮਾਨ ਤੇ ਬਰਜਿੰਦਰ ਕੌਰ ਨੇ ਵਿਧਾਨ ਸਭਾ ਚੋਣਾਂ ਲਈ 19  ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ – ਸੁੱਚਾ ਸਿੰਘ ਛੋਟੇਪੁਰ ਦੀ ਗੈਰ ਹਾਜਰੀ ਰੜਕੀ।

▶ ਕਾਂਗਰਸੀ ਨੇਤਾ ਡਾ. ਰਾਜ ਕੁਮਾਰ ਨੇ ਕਿਹਾ– ਲੋਕਾਂ ਕੋਲੋਂ ਪੈਸੇ ਲੈ ਕੇ ਆਪ ਵਲੋਂ ਟਿਕਟਾਂ ਦੀ ਵੰਡਣ  ਦੀ ਹੋਵੇ ਜਾਂਚ।

▶ ਵਿਧਾਨ ਸਭਾ ਹਲਕਾ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਅਜਨਾਲਾ ਤੋਂ ਰਾਜਪ੍ਰੀਤ ਸਿੰਘ ਰੰਧਾਵਾ ਨੂੰ ਆਮ ਆਦਮੀ ਪਾਰਟੀ ਨੇ ਦਿੱਤੀ ਟਿਕਟ।

▶ ਚੰਡੀਗੜ੍ਹ ਵਿੱਚ ਦਿਨ ਦਿਹਾੜੇ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ- ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋਈ ਵਾਰਦਾਤ।

▶ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਸ਼ਮੀਰ ਮਾਮਲੇ ‘ਚ ਯੂ.ਐਨ ਦਾ ਦਖਲ ਮੰਗਿਆ।

▶ ਕਸ਼ਮੀਰ ਦੋ ਧਿਰੀ ਮਾਮਲਾ – ਤੀਜੀ ਧਿਰ ਦੀ ਕੋਈ ਲੋੜ ਨਹੀਂ – ਯੂ.ਐਨ।

▶ ਪਾਕਿਸਤਾਨ ਦੇ ਇਸਲਾਮਾਬਾਦ ‘ਚ ਹੋਏ ਸਾਰਕ ਸੰਮੇਲਨ ਦੌਰਾਨ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਠਾਇਆ ਅੱਤਵਾਦ ਦਾ ਮੁੱਦਾ, ਸੁਣਾਈਆਂ ਖਰੀਆਂ ਖਰੀਆਂ।

▶ ਭਾਰਤੀ ਗ੍ਰਹਿ ਮੰਤਰੀ ਦੇ ਬਿਆਨ ‘ਤੇ ਭੜਕਿਆ ਪਾਕਿਸਤਾਨ – ਮੀਡੀਆ ਕਵਰੇਜ਼ ‘ਤੇ ਲਗਾਈ ਰੋਕ, ਨਰਾਜ਼ ਰਾਜਨਾਥ ਸਿੰਘ ਭਾਰਤ ਪਰਤੇ।

▶ ਦਿੱਲੀ ਵਿੱਚ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ– ਕਿਹਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਿੱਖ ਕੌਮ ਦੀ ਬੇਇਜ਼ਤੀ, ਸ੍ਰੀ ਅਕਾਲ ਤਖਤ ਸਾਹਿਬ ‘ਤੇ ਦੁਰਗੇਸ਼ ਪਾਠਕ ਖਿਲਾਫ ਕਰਾਂਗੇ ਸ਼ਿਕਾਇਤ ।

▶ ਕੈਬਨਿਟ ਮੰਤਰੀ ਅਜੀਤ ਸਿੰਘ ਕੁਹਾੜ ਨੇ ਅੰਮ੍ਰਿਤਸਰ ‘ਚ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੰਡੇ ਸਾਈਕਲ।

▶ ਸੀ.ਐਮ.ਬਾਦਲ ਨੇ 14 ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਕੀਤੇ ਨਿਯੁੱਕਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply