Friday, March 20, 2026

ਦਿੱਲੀ ਕਮੇਟੀ ਦਾ ਸਰਨਾ ਨੂੰ ਮੋੜਵਾਂ ਜੁਆਬ

Parminder Pal Singhਨਵੀਂ ਦਿੱਲੀ, 4 ਅਗਸਤ (ਪੰਜਾਬ ਪੋਸਟ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਰਾਹੀਂ ਕਮੇਟੀ ਦੇ 2 ਤਕਨੀਕੀ ਅਦਾਰਿਆਂ ਵਿੱਚ ਇਸ ਵਰ੍ਹੇ ਅੱਜੇ ਤਕ ਦਾਖਿਲਾ ਨਾ ਖੁਲਣ ਦਾ ਠੀਕਰਾ ਮੌਜੂਦਾ ਪ੍ਰਬੰਧਕਾਂ ਦੇ ਸਿਰ ਸੁੱਟਣ ਨੂੰ ਕਮੇਟੀ ਨੇ ਗਲਤ ਕਰਾਰ ਦਿੱਤਾ ਹੈ। ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਭਰਾਵਾਂ ਨੂੰ ਹੰਕਾਰ ਵਿਚ ਭਿੱਜ ਕੇ ਝੂਠ ਦੀ ਕੰਧਾਂ ਨਾ ਉਸਾਰਣ ਦੀ ਸਲਾਹ ਦਿੱਤੀ ਹੈ। ਹਰਵਿੰਦਰ ਸਿੰਘ ਸਰਨਾ ਵੱਲੋਂ ਅੱਜ ਕਮੇਟੀ ਪ੍ਰਬੰਧਕਾਂ ਖਿਲਾਫ਼ ਕੀਤੀ ਗਈ ਬਿਆਨਬਾਜ਼ੀ ਦੌਰਾਨ ਕਮੇਟੀ ਦੇ ਬੁਲਾਰੇ ਦਾ ਨਾਂ ਲੈ ਕੇ ਕੀਤੀ ਗਈ ਨਸ਼ਲੀ ਟਿੱਪਣੀ ਨੂੰ ਵੀ ਉਨ੍ਹਾਂ ਨੇ ਸਰਨਾਂ ਭਰਾਵਾਂ ਦੀ ਹਤਾਸ਼ਾ ਦਾ ਪ੍ਰਤੀਕ ਦੱਸਿਆ ਹੈ।  ਉਨ੍ਹਾਂ ਕਿਹਾ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਜਿਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਮੀਡੀਆ ਦੇ ਸਾਹਮਣੇ ਕੀਤਾ ਹੈ ਉਹ ਇਤਰਾਜ਼ਯੋਗ ਹੋਣ ਦੇ ਨਾਲ ਹੀ ਨਸ਼ਲੀ ਟਿੱਪਣੀ ਦੇ ਦਾਇਰੇ ਵਿਚ ਵੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਰਨਾ ਦਲ ਨਾਲ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਜਿਸ ਤਰੀਕੇ ਨਾਲ ਹੰਕਾਰ ਵਿਚ ਭਿੱਜੇ ਸਰਨਾ ਭਰਾਵਾਂ ਨੇ ਕਾਬਲੀਅਤ ਨੂੰ ਦਰਕਿਨਾਰ ਕਰਕੇ ਭੱਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਉਸਦੇ ਲਈ ਅਸੀਂ ਕਾਨੂੰਨੀ ਕਾਰਵਾਈ ਕਰਨ ਦਾ ਮਨ ਬਣਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਇਨ੍ਹਾਂ ਅਦਾਰਿਆਂ ਦਾ ਕਾਨੂੰਨੀ ਪਚੜਾ ਪਿੱਛਲੇ 20 ਸਾਲ ਪੁਰਾਣਾ ਹੈ ਜਿਸ ਨੂੰ ਸਰਨਾ ਭਰਾਵਾਂ ਨੇ ਆਪਣੇ ਪ੍ਰਧਾਨਗੀ ਕਾਲ ਦੌਰਾਨ ਹੱਲ ਕਰਨ ਦੀ ਬਜਾਏ ਐਮ.ਸੀ.ਡੀ. ਦੀ ਨਕਲੀ ਐਨ.ਓ.ਸੀ. ਲਗਾ ਕੇ ਹੋਰ ਉਲਝਾਇਆ ਸੀ। ਜਿਸਦੇ ਸਿੱਟੇ ਵੱਜੋਂ ਰਾਜੌਰੀ ਗਾਰਡਨ ਥਾਣੇ ਵਿੱਚ ਅਦਾਰੇ ਦੇ ਚੇਅਰਮੈਨ ਤੇ ਧਾਰਾ 420 ਤਹਿਤ ਠੱਗੀ ਅਤੇ ਜਾਲਸ਼ਾਜੀ ਦਾ ਮੁਕੱਦਮਾ ਵੀ ਦਰਜ਼ ਹੋਇਆ ਸੀ। ਉਨ੍ਹਾਂ ਕਿਹਾ ਕਿ ਆਪਣੇ ਪ੍ਰਧਾਨਗੀ ਕਾਲ ਦੌਰਾਨ ਆਪਣੇ ਤੇ ਥਾਣਾ ਸਨਲਾਈਟ ਕਾੱਲੋਨੀ ਵਿਖੇ ਸਾਕੇਤ ਕੋਰਟ ਦੇ ਹੁੱਕਮਾਂ ਤੇ ਗੈਰਕਾਨੂੰਨੀ ਮੈਡੀਕਲ ਟ੍ਰਸੱਟ ਬਣਾਉਣ ਸਦਕਾ ਠੱਗੀ ਦਾ ਮੁਕੱਦਮਾ ਦਰਜ਼ ਕਰਾਉਣ ਵਾਲੇ ਅੱਜ ਕਿਸ ਮੂੰਹ ਨਾਲ ਕਮੇਟੀ ਦੇ ਅਦਾਰਿਆਂ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਦੋਨੋਂ ਅਦਾਰਿਆਂ ਦੇ ਬੰਦ ਹੋਣ ਦੇ ਸਰਨਾ ਭਰਾਵਾਂ ਵੱਲੋਂ ਕੀਤੇ ਗਏ ਦਾਅਵਿਆਂ ਦੇ ਝੂਠ ਦਾ ਨਕਾਬ ਕਮੇਟੀ ਛੇਤੀ ਹੀ ਕਾਨੂੰਨੀ ਪ੍ਰਕ੍ਰਿਆ ਰਾਹੀਂ ਉਤਾਰਨ ਵਿਚ ਕਾਮਯਾਬ ਹੋਵੇਗੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply