ਜੰਡਿਆਲਾ ਗੁਰੂ, 4 ਅਗਸਤ (ਹਰਿੰਦਰ ਪਾਲ ਸਿੰਘ)- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋ ਅਕਾਲੀ ਆਗੂ ਅਮਰੀਕ ਸਿੰਘ ਬਿੱਟਾ ਵੱਲੋ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜਰ ਰੱਖਦਿਆ ਹੋਇਆ ਜੋ ਜਨ ਸੰਪਰਕ ਮਹਿੰਮ ਵਿੱਢੀ ਗਈ ਹੈ ਜਿਸ ਤਹਿਤ ਅੱਜ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨਿੱਜਰਪੁਰਾ ਵਿਖੇ ਯੂਥ ਆਗੂ ਸ਼ਬੇਗ ਸਿੰਘ ਦੇ ਗ੍ਰਹਿ ਵਿਖੇ ਇੱਕ ਵਿਸ਼ਾਲ ਇਕੱਤਰਤਾ ਕੀਤੀ ਗਈ।ਇਸ ਮੌਕੇ ਪਿੰਡ ਵਾਸੀ ਅਤੇ ਅਕਾਲੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।ਅਕਾਲੀ ਆਗੂ ਬਿੱਟਾ ਨੇ ਲੋਕਾਂ ਨੁੰ ਅਕਾਲੀ ਭਾਜਪਾ ਸਰਕਾਰ ਦੀਆ ਲੋਕ ਪੱਖੀ ਨੀਤੀਆ ਤੋ ਜਾਣੂ ਕਰਵਾਇਆ।ਉਹਨਾ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਬੁਢਾਪਾ, ਵਿਧਵਾ ਅਤੇ ਅੰਗਹੀਣਾ ਦੀਆਂ ਪੈਨਸ਼ਨਾ ਵਿੱਚ ਕੋਈ ਰੁਕਾਵਟ ਨਹੀ ਆਉਣ ਦਿੱਤੀ, ਸ਼ਗਨ ਸਕੀਮ ਵੀ ਹਰ ਲੋੜਵੰਦ ਪਰਿਵਾਰ ਤੱਕ ਨਿਰੰਤਰ ਪਹੁੰਚ ਰਹੀ ਹੈ ਤੇ ਆਟਾ ਦਾਲ ਸਕੀਮ ਵਿੱਚ ਵੀ ਕੋਈ ਰੁਕਾਵਟ ਨਹੀ ਆ ਰਹੀ ਹੈ।ਇਸ ਮੌਕੇ ਗੁਰਸ਼ਰਨ ਸਿੰਘ ਖਜਾਲਾ, ਸਤਨਾਮ ਸਿੰਘ, ਸੁੱਖਵਿੰਦਰ ਸਿੰਘ, ਡਾ: ਹਰਪ੍ਰੀਤ ਸਿੰਘ ਕੋਟਹਿਆਤ, ਗਗਨ ਵਿਰਕ, ਜਥੇ: ਮੰਗਲ ਸਿੰਘ, ਸਤਪਾਲ ਸਿੰਘ,ਹ ਰਜਾਪ ਸਿੰਘ, ਗਗਨਦੀਪ ਸਿੰਘ ਮਹਿਸਮਪੁਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਮੇਹਰਬਾਨਪੁਰ ਵਾਸੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media