ਜੰਡਿਆਲਾ ਗੁਰੂ, 4 ਅਗਸਤ (ਹਰਿੰਦਰ ਪਾਲ ਸਿੰਘ)- ਸ਼੍ਰੀ ਕੇ ਐਸ ਪਾਰਸ ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਉਨਾਂ ਨੂੰ ਤਮਦਰੁਸਤ ਰੱਖਣ ਲਈ 7 ਅਗਸਤ ਨੂੰ ਇੰਦਰ ਫਾਰਮ ਵਿੱਚ ਨੈਸ਼ਨਲ ਪੱਧਰ ਦੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਸਿਰਫ ਉਤਸ਼ਾਹ ਦਿੱਤਾ ਜਾਂਦਾ ਹੈ ਅਜੇ ਤੱਕ 10 ਸਾਲਾਂ ਦੋਰਾਨ ਕੋਈ ਆਰਥਿਕ ਸਹਾਇਤਾ ਨਹੀਂ ਕੀਤੀ ਜਾ ਰਹੀ। ਉਹਨਾਂ ਦੱਸਿਆ ਕਿ ਸਮਾਗਮ ਵਿੱਚ ਜੇਤੂ ਉਮੀਦਵਾਰਾਂ ਨੂੰ ਨਕਦ ਇਨਾਮ ਅਤੇ ਸ਼ੀਲਡਾਂ ਆਦਿ ਨਾਲ ਸਨਮਾਨਿਤ ਕੀਤਾ ਜਾਵੇਗਾ। ਉਵਰਆਲ ਜੇਤੂ ਖਿਡਾਰੀ ਨੂੰ 11000 ਰੁਪਏ ਨਕਦ ਇਨਾਮ ਅਤੇ 3 ਫੁੱਟ ਦੀ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਵਰਿੰਦਰ ਸੂਰੀ ਪ੍ਰਧਾਨ ਸਰਸਵਤੀ ਹੈੱਲਥ ਕਲੱਬ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਗੱਲਬਾਤ ਦੋਰਾਨ ਉਨਾਂ ਦੇ ਨਾਲ ਵਰਿੰਦਰ ਮੋਤੀ, ਵਰਿੰਦਰ ਵਿੱਕੀ, ਬਿਕਰਮਜੀਤ ਸਿੰਘ, ਗਗਨਦੀਪ ਸਿੰਘ, ਮੁਨੀਸ਼ ਕੁਮਾਰ, ਵਿਸ਼ਾਲ ਸੋਨੀ, ਡਿੰਪਲ, ਹੀਰਾ, ਰਜਿੰਦਰ ਰਿਖੀ ਆਦਿ ਹਾਜਿਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media