Sunday, October 6, 2024

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 6 ਅਗਸਤ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

http://punjabpost.in/welcome/?p=69649
〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶ ਆਮ ਆਦਮੀ ਪਾਰਟੀ ਵਲੋਂ ਪੰਜਾਬ ਚੋਣਾਂ ਲਈ 19 ਉਮੀਦਵਾਰਾਂ ਦੀ ਜਾਰੀ ਕੀਤੀ ਲਿਸਟ ‘ਤੇ ਦਿਖੇ ਬਗਾਵਤੀ ਸੁਰ-ਵਿਰੋਧੀ ਪਾਰਟੀਆਂ ਨੇ ਵੀ ਲਾਏ ਨਿਸ਼ਾਨੇ।

▶ ਕੁੱਝ ਗਲਤ ਲੋਕਾਂ ਨੂੰ ਦਿੱਤੀਆਂ ਗਈਆਂ ਟਿਕਟਾਂ– ਪਾਰਟੀ ਦਾ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਨਾਰਾਜਗੀ ਨਹੀਂ, ਪਾਰਟੀ ਪੱਧਰ ‘ਤੇ ਉਠਾਵਾਂਗਾ ਮਾਮਲਾ – ਛੋਟੇਪੁਰ।

▶ ਅਸਮ ਦੇ ਕੋਕਰਾਝਾਰ ‘ਚ ਬੋਡੋਲੈਂਡ ਅੱਤਵਾਦੀਆਂ ਵਲੋਂ ਗਰਨੇਡ ਹਮਲਾ – 13 ਦੀ ਮੌਤ, 20 ਜਖਮੀ।

▶ ਪਹਿਲਾ ਕੂੜਾ ਮੁਕਤ ਸ਼ਹਿਰ ਬਣੇਗਾ ਅੰਮ੍ਰਿਤਸਰ – ਸਾਲਿਡ ਵੇਸਟ ਮੈਨੇਜਮੈਂਟ ਦੇ ਪਹਿਲੇ ਪੜਾਅ ਦਾ ਉਤਰੀ ਹਲਕੇ ਤੋਂ ਮੰਤਰੀ ਜੋਸ਼ੀ ਨੇ ਕੀਤਾ ਉਦਘਾਟਨ।

▶ ਘਰਾਂ ਵਿਚੋਂ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਨੂੰ ਜੋਸ਼ੀ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ।

▶ ਵਿਵਾਦਿਤ ਸਾਬਕਾ ਐਸ.ਪੀ ਸਲਵਿੰਦਰ ਸਿੰਘ ਜਾਂਚ ਲਈ ਨਹੀਂ ਹੋਏ ਪੇਸ਼, ਮੰਗਿਆ ਹੋਰ ਸਮਾਂ – ਜਾਂਚ ਅਧਿਕਾਰੀ ਗੁਰਪ੍ਰੀਤ ਦਿਓ ਨੇ ਪੇਸ਼ੀ ਦੀ ਮਿਤੀ ਇੱਕ ਹਫਤਾ ਵਧਾਈ।

▶ ਹੁਣ ਤੱਕ ਦੀ ਜਾਂਚ ਅਤੇ ਦੋਸ਼ ਲਗਾਉਣ ਵਾਲੀਆਂ ਮਹਿਲਾਵਾਂ ਦੇ ਦਰਜ ਬਿਆਨਾਂ ਦੀ ਕਾਪੀ ਸਲਵਿੰਦਰ ਸਿੰਘ ਨੂੰ ਭੇਜੀ, ਈ-ਮੇਲ ▶ ਰਾਹੀਂ ਵੀ ਦਰਜ਼ ਕਰਵਾ ਸਕਦੇ ਹਨ ਬਿਆਨ – ਨਿੱਜੀ ਪੇਸ਼ੀ ਤੋਂ ਦਿੱਤੀ ਛੂਟ।

▶ ਕਪੂਰਥਲਾ ਵਿਖੇ ਬੇਕਾਬੂ ਟਰੱਕ ਝੁੱਗੀਆਂ ‘ਚ ਦਾਖਲ – ਸੁੱਤੇ 2 ਲੋਕਾਂ ਦੀ ਮੌਤ, 2 ਜਖਮੀ।

▶ ਹਰਿਆਣਾ ਦੇ ਸੀ.ਐਮ ਮਨੋਹਰ ਲਾਲ ਖੱਟੜ ਦੇ ਨਾਮ ‘ਤੇ ਫਰਜੀ ਕਾਲਾਂ ਕਰਨ ਵਾਲਾ ਨੌਜਵਾਨ ਕਾਬੂ – ਨੌਕਰੀ ਤੇ ਲਵਾਉਣ ਦਾ ਦਿੰਦਾ ਸੀ ਝਾਂਸਾ।

▶ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਡਿਊਟੀ ਦੌਰਾਨ ਅਦਾਲਤਾਂ ‘ਚ ਸਟਾਫ ਵਲੋਂ ਸ਼ੋਸ਼ਲ ਸਾਇਟਾਂ ਸਰਫਿੰਗ ਕਰਨ ‘ਤੇ ਰੋਕ – ਉਲੰਘਣਾ ਕਰਨ ਵਾਲਿਆਂ ‘ਤੇ ਹੋਵੇਗੀ ਕਾਰਵਾਈ।

▶ ਅਧਿਕਾਰਾਂ ਦੇ ਮਾਮਲੇ ‘ਚ ਦਿੱਲੀ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ‘ਚ ਪਾਈ ਕੈਵੀਏਟ – ਸੁਣਵਾਈ 29 ਅਗਸਤ ਨੂੰ।

▶ ਰੀਓ ਓਲੰਪਿਕ ਦਾ ਅਗਾਜ਼ ਅੱਜ – ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੀ ਅਗਵਾਈ ‘ਚ 118 ਮੈਂਬਰੀ ਭਾਰਤੀ ਖਿਡਾਰੀਆਂ ਦਾ ਦਲ ਬੈਲਜ਼ੀਅਮ ਪੁੱਜਾ।

▶ ਦਵਾਈਆਂ ਦੀਆਂ ਕੀਮਤਾਂ ਦੀ ਸਹੀ ਜਾਣਕਾਰੀ ਲਈ ਜਲਦ ਜਾਰੀ ਹੋਵੇਗਾ ਐਪ।

▶ 8 ਅਗਸਤ ਨੂੰ ਲੋਕ ਸਭਾ ‘ਚ ਪੇਸ਼ ਹੋਵੇਗਾ ਜੀ.ਐਸ.ਟੀ ਬਿੱਲ – ਰਾਜ ਸਭਾ ‘ਚ ਹੋ ਚੁੱਕਾ ਹੈ ਪਾਸ।

▶ ਆਪ ਨੂੰ ਅਲਵਿਦਾ ਕਹਿ ਚੁੱਕੇ ਹਰਦੀਪ ਸਿੰਘ ਕਿੰਗਰਾ ਸਿਮਰਜੀਤ ਸਿੰਘ ਬੈਂਸ ਨੂੰ ਮਿਲੇ – ਇਨਸਾਫ ਪਾਰਟੀ ‘ਚ ਹੋ ਸਕਦੇ ਹਨ ਸ਼ਾਮਿਲ।

▶ ਅੱਤਵਾਦੀਆਂ ਅਤੇ ਉਹਨਾਂ ਦੇ ਸਮੱਰਥਕ ਦੇਸ਼ਾਂ ਖਿਲਾਫ ਕਾਰਵਾਈ ਲਈ ਸਾਰਕ ਸੰਮੇਲਨ ‘ਚ ਕੀਤੀ ਗੱਲ- ਰਾਜਨਾਥ ਸਿੰਘ।

▶ ਕਿੰਗਰਾ ਮਾਮਲੇ ‘ਚ ਬੋਲੇ ਆਸ਼ੂਤੋਸ਼- ਲਾਲਚੀ ਬੰਦਿਆਂ ਲਈ ‘ਆਪ’ ‘ਚ ਕੋਈ ਥਾਂ ਨਹੀਂ – ਮੌਜ਼ੂਦਾ ਵਿਵਸਥਾ ਨੂੰ ਬਦਲਣ ਵਾਲਿਆਂ ਲਈ ਦਰਵਾਜੇ ਹਮੇਸ਼ਾ ਖੁੱਲੇ।

▶ ਵਿਜੈ ਰੂਪਾਨੀ ਹੋਣਗੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ – ਨਿਤਿਨ ਪਟੇਲ ਉਪ ਮੁੱਖ ਮੰਤਰੀ ਬਣਾਏ ਗਏ – 7 ਨੂੰ ਚੁੱਕਣਗੇ ਸਹੁੰ।

▶ ਅਹੁੱਦਾ ਛੱਡ ਚੁੱਕੀ ਸਾਬਕਾ ਮੁੱਖ ਮੰਤਰੀ ਅਨੰਦੀਬੇਨ ਨੇ ਉਪ ਮੁੱਖ ਮੰਤਰੀ ਬਨਾਉਣ ਦਾ ਕੀਤਾ ਵਿਰੋਧ – ਅਮਿਤ ਸ਼ਾਹ ਨਾਲ ਹੋਈ ਬਹਿਸ– ਕਿਹਾ ਗੁਜਰਾਤ ‘ਚ ਨਹੀਂ ਕੋਈ ਅਜਿਹੀ ਪ੍ਰੰਪਰਾ।

▶ ਮਹਾਰਾਸ਼ਟਰਾ ਸਰਕਾਰ ਨੇ ਵਿਧਾਇਕਾਂ ਦੀਆਂ ਤਨਖਾਹਾਂ 75000 ਤੋਂ 2 ਲੱਖ ਕੀਤੀਆਂ, ਮੁੱਖ ਮੰਤਰੀ ਤੇ ਮੰਤਰੀਆਂ ਦੀਆਂ ਤਨਖਾਹਾਂ ਵੀ ਵਧੀਆਂ।

▶ 10 ਦਾ ਸਿੱਕਾ ਬੰਦ ਦੀ ਅਫਵਾਹ ਦਾ ਸਰਕਾਰ ਨੇ ਕੀਤਾ ਖੰਡਨ।

▶ ਪਾਕਿਸਤਾਨ ਤੋਂ ਆਈ ਸਮਝੋਤਾ ਐਕਸਪ੍ਰੈਸ ਰੇਲ ਗੱਡੀ ਵਿਚੋਂ ਮਿਲੀ ਪੰਜ ਕਰੋੜ ਦੀ ਹੈਰੋਇਨ – ਬੀ.ਐਸ.ਐਫ ਨੇ ਅਟਾਰੀ ਸਰਹੱਦ ‘ਤੇ ਕੀਤੀ ਬਰਾਮਦਗੀ।

▶ ਰੀਓ ਓਲੰਪਿਕ ਦੇ ਮਹਾਂ ਕੁੰਭ ਦੌਰਾਨ ਬੈਲਜ਼ੀਅਮ ਦੇ ਚਾਰ ਸ਼ਹਿਰਾਂ ‘ਚ 207 ਦੇਸ਼ਾਂ ਦੇ 11000 ਖਿਡਾਰੀ 306 ਈਵੈਂਟਾਂ ਲੈਣਗੇ ਹਿੱਸਾ, 2400 ਮੈਡਲਾਂ ਦਾ ਹੋਵੇਗਾ ਫੈਸਲਾ।

▶ ਮਾਰਾਕੇਨਾ ਵਿੱਚ ਰੀਓ ਓਲੰਪਿਕ ਦੀ ਹੋਵੇਗੀ ਸ਼ੁਰੂਆਤ ਅਤੇ ਸਮਾਪਤੀ – ਖੇਡਾਂ ਦੌਰਾਨ 85000 ਸੁਰੱਖਿਆ ਕਰਮਚਾਰੀ ਰਹਿਣਗੇ ਤਾਇਨਾਤ।

▶ ਸਬੰਧ ਸੁਧਾਰਨ ਲਈ ਕੀਤੇ ਯਤਨ, ਪਰ ਗਵਾਂਢੀ ਹੈ ਕਿ ਮੰਨਦਾ ਹੀ ਨਹੀਂ –ਰਾਜਨਾਥ ਸਿੰਘ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

 

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply