ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਸਿਕਲੀਗਰ ਸਮਾਜ ਨਾਲ ਸਿੱਖ ਕੌਮ ਦੀ ਸਾਂਝ ਸਦੀਆਂ ਤੋਂ ਚਲੀ ਆ ਰਹੀ ਹੈ ਅਤੇ ਇਹ ਸਿੱਖ ਕੌਮ ਦਾ ਅਨਿੱਖੜਵਾਂ ਅੰਗ ਹਨ। ਇਹ ਬਰਾਦਰੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਸਿੱਖ ਕੌਮ ਦੀ ਸੇਵਾ ਕਰਦੇ ਆ ਰਹੇ ਹਨ। ਸਮੇਂ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇਂ ਬਾਹਰਲੀਆਂ ਸਟੇਟਾਂ ਵਿਚ ਸ਼ਿਕਲੀਗਰ, ਵਣਜਾਰੇ ਅਤੇ ਸਤਿਨਾਮੀ ਸਮਾਜ ਲਈ ਕਾਫੀ ਕੰਮ ਕੀਤਾ ਹੈ। ਜਿਸ ਵਿਚ ਇਨ੍ਹਾਂ ਲਈ ਗੁਰਦੁਆਰੇ ਉਸਾਰ ਕੇ ਦਿੱਤੇ ਗਏ ਹਨ। ਪੰਜਾਬ ਵਿਚ ਵੀ ਇਸ ਬਰਾਦਰੀ ਦੀ ਮੰਗ ਅਨੁਸਾਰ ਇਨ੍ਹਾਂ ਦੀ ਸਹਾਇਤਾਂ ਕਰਨੀ ਬਣਦੀ ਹੈ।
ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹਦਾਇਤ ਕੀਤੀ ਹੈ ਕਿ ਪੰਜਾਬ ਵਿਚ ਲੋੜ ਅਨੁਸਾਰ ਸ਼ਿਕਲੀਗਰ ਸਮਾਜ ਦੀ ਮੰਗ ਨੂੰ ਮੁੱਖ ਰੱਖਦਿਆਂ ਸਕੂਲ ਆਦਿ ਖੋਲਣੇ ਚਾਹੀਦੇ ਹਨ। ਜਿਸ ਵਿਚ ਇਨ੍ਹਾਂ ਦੇ ਬੱਚੇ ਫਰੀ ਵਿਦਿਆ ਪ੍ਰਾਪਤ ਕਰ ਸਕਣ।ਉਨਾਂ ਨੇ ਦੂਜੀਆਂ ਵਿਦਿਅਕ ਸੰਸਥਾਵਾਂ ਅਤੇ ਅਮੀਰ ਲੋਕਾਂ ਨੂੰ ਕਿਹਾ ਹੈ ਕਿ ਆਪਣਾ ਦਸਵੰਧ ਇਨ੍ਹਾਂ ਗਰੀਬ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਖਰਚ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਸਮਾਜ ਵਿਚ ਬਣਦਾ ਸਨਮਾਨ ਦਿੱਤਾ ਜਾਵੇ।ਇਹ ਲੋਕ ਮਿਹਨਤਕਸ਼ ਲੋਕ ਹਨ, ਜਿਹੜੇ ਬਾਲਟੀਆਂ ਦੇ ਥੱਲੇ, ਚਾਕੂ, ਛੁਰੀਆਂ ਆਦਿ ਬਣਾ ਕੇ ਆਪਣਾ ਪੇਟ ਪਾਲਦੇ ਹਨ। ਇਸ ਸਮਾਜ ਨੇ ਗੁਰੂ-ਕਾਲ ਵਿਚ ਅਤੇ ਅਠਾਰਵੀਂ ਸਦੀ ਦੇ ਜੰਗਾਂ-ਯੁੱਧਾਂ ਵਿਚ ਸਿੱਖਾਂ ਦੇ ਮੈਦਾਨੇ ਜੰਗ ਵਿਚ ਜੂਝਣ ਲਈ ਹਥਿਆਰ ਬਣਾ ਕੇ ਬਹੁਤ ਸੇਵਾ ਕੀਤੀ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਇਹ ਲੋਕ ਜਿਥੇ ਵੀ ਬੈਠ ਕੇ ਆਪਣੀ ਜਿੰਦਗੀ ਬਸਰ ਕਰ ਰਹੇ ਹਨ ਇਨ੍ਹਾਂ ਦੀ ਸਹਾਇਤਾ ਕੀਤੀ ਜਾਵੇ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media