ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਸਮਾਜ ਦੇ ਵਿਚ ਫੈਲੀ ਸਭ ਤੋਂ ਵੱਡੀ ਕੁਰੀਤੀ ਭਰੂਣ ਹੱਤਿਆ ਵਰਗੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਮੰਤਵ ਨਾਲ ਹੋਂਦ ਵਿਚ ਆਈ ਸਮਾਜ ਭਲਾਈ ਸੰਸਥਾ ‘ਮਾਣ ਧੀਆਂ ਤੇ’ ਰਜਿ: ਅੰਮ੍ਰਿਤਸਰ ਵਲੋਂ ਸ਼ੁਰੂ ਕੀਤੀ ਗਈ ਦਸਤਖਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਸਿਲਸਿਲੇ ਤਹਿਤ ਸੰਸਥਾ ਵਲੋਂ 1 ਲੱਖ ਦਸਤਖਤ ਕਰਵਾਉਣ ਦੇ ਟੀਚੇ ਤਹਿਤ 63 ਹਜ਼ਾਰ 128 ਮਹਿਲਾ-ਪੁਰਸ਼ਾਂ ਦੇ ਵਲੋਂ ਹਸਤਾਖਰ ਕਰਕੇ ਇਸ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ।ਸੰਸਥਾ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਦੇ ਵਲੋਂ ਹਸਤਾਖਰ ਦਸਤਾਵੇਜ਼ ਅੰਮ੍ਰਿਤਸਰ ਦੇ ਏ.ਡੀ.ਸੀ.ਪੀ ਐਸ.ਪੀ ਆਂਗਰਾ ਨੂੰ ਸੌਂਪਿਆ ਗਿਆ।ਇਸ ਮੋਕੇ ਨਾਇਬ ਤਹਿਸੀਲਦਾਰ ਰੋਬਿਨਜੀਤ ਕੋਰ, ਬੀ.ਡੀ.ਪੀ.ਓ ਤਜਿੰਦਰ ਕੁਮਾਰ ਛੀਨਾ, ਪੰਚਾਇਤ ਸੈਕਟਰੀ ਭੁਪਿੰਦਰ ਸਿੰਘ ਅਟਵਾਲ, ਸਰਪੰਚ ਨਿਰਵੈਲ ਸਿੰਘ ਸਰਕਾਰੀਆ ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ। ਮੱਟੂ ਨੇ ਏ.ਡੀ.ਸੀ ਐਸ.ਪੀ ਆਂਗਰਾ ਨੂੰ ਸੰਸਥਾ ਦੀਆਂ ਬੀਤੇ ਸਮੇਂ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਸੰਸਥਾ ਵਲੋਂ ਰਾਜ ਪੱਧਰੀ ਸਨਮਾਨ ਸਮਾਰੋਹ ਕਰਵਾਉਣ ਤੋਂ ਇਲਾਵਾ ਖੇਡ ਪ੍ਰਤੀਯੋਗਿਤਾਵਾਂ, ਭਾਸ਼ਣ ਮੁਕਾਬਲੇ, ਪੇੋਟਿੰਗ ਮੁਕਾਬਲੇ, ਸੱਭਿਆਚਾਰਕ ਮੁਕਾਬਲੇ, ਸੈਮੀਨਾਰ ਆਦਿ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਜਦੋਂ ਕਿ ਭਰੂਣ ਹੱਤਿਆ ਦੇ ਖਿਲਾਫ ਛੇੜੀ ਗਈ ਦਸਤਖਤੀ ਮੁਹਿੰਮ ਦੇ ਵਿਚ 91 ਸਕੂਲਾਂ/ਕਾਲਜ਼ਾਂ ਦੇ 63 ਹਜਾਰ 128 ਮਹਿਲਾ-ਪੁਰਸ਼ ਵਿਦਿਆਰਥੀ ਆਪਣਾ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਇਸ ਮੁਹਿੰਮ ਦੀਆਂ ਮੁਹਾਰਾਂ ਦਿਹਾਤੀ ਖੇਤਰ ਵੱਲ ਮੋੜੀਆਂ ਜਾ ਰਹੀਆਂ ਹਨ। ਜਿਸ ਦਾ ਸ਼ੁਭਾਰੰਭ 15 ਅਗਸਤ 2016 ਤੋਂ ਬਾਅਦ ਕੀਤਾ ਜਾਵੇਗਾ।
ਏ.ਡੀ.ਸੀ.ਪੀ ਐਸਪੀ ਆਂਗਰਾ ਨੇ ਸੰਸਥਾ ਦੀ ਕਾਰਜਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਬੜੇ ਫਖਰ ਵਾਲੀ ਗੱਲ ਹੈ ਕਿ ਇਕ ਗੈਰ ਸਰਕਾਰੀ ਸੰਸਥਾ ਆਪਣੇ ਪੱਧਰ ਤੇ ਇਨ੍ਹਾਂ ਸ਼ੁਭ ਕਾਰਰਾਹੀਂ ਸਮਾਜ ਸੇਵਾ ਵਿਚ ਯੋਗਦਾਨ ਪਾ ਰਹੀ ਹੈ ਤੇ ਵਿਦਿਆਰਥੀਆਂ ਅਤੇ ਆਮ ਸ਼ਹਿਰੀਆਂ ਦਾ ਇਸ ਵਿਚ ਵੱਧ ਚੜ ਕੇ ਹਿੱਸਾ ਪਾਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਆਉਣ ਵਾਲੇ ਸਮੇਂ ਵਿਚ ਭਰੂਣ ਹੱਤਿਆ ਵਰਗੀ ਕੁਰੀਤੀ ਸਮਾਜ ਵਿਚੋਂ ਮਨਫੀ ਹੋ ਕੇ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਵੀ ਲਿੰਗ ਅਨੁਪਾਤ ਨੂੰ ਲੈ ਕੇ ਸਰਕਾਰੀ ਤੇ ਗੈਰ ਸਰਕਾਰੀ ਗ੍ਰਾਫਾਂ ਤੇ ਅਗਰ ਨਜ਼ਰ ਦੋੜਾਈ ਜਾਏ ਤਾਂ ਇਸ ਦੇ ਅੰਕੜੇ ਬੜੇ ਹੀ ਹੈਰਾਨ ਕਰ ਦੇਣ ਵਾਲੇ ਹਨ।ਇਸ ਲਈ ਅਜਿਹੇ ਯਤਨਾਂ ਦੀ ਵੱਡੇ ਪੱਧਰ ਤੇ ਲੋੜ ਹੈ। ਕੈਪਸ਼ਨ:- ਏਡੀਸੀ (ਡੀ) ਐਸ ਪੀ ਆਂਗਰਾ, ਨਾਇਬ ਤਹਿਸੀਲਦਾਰ ਰੋਬਿਨਜੀਤ ਕੋਰ ਗਿੱਲ ਨੂੰ ਦਸਤਖਤੀ ਮੁਹਿੰਮ ਦੇ ਦਸਤਾਵੇਜ਼ ਸੌਂਪਦੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ, ਸਰਪੰਚ ਨਿਰਵੈਲ ਸਿੰਘ ਸਰਕਾਰੀਆ ਤੇ ਹੋਰ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media