
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ) – ਹਿਮਾਚਲ ਪ੍ਰੇਦਸ਼ ਦੇ ਜ਼ਿਲ੍ਹਾ ਚੰਬਾ ਵਿਖੇ ਸੰਪਨ ਹੋਏ ਇੰਟਰਨੈਸ਼ਨਲ ਮਿੰਜ਼ਰ ਫੇਅਰ ਸਪੋਰਟਸ ਟੂਰਨਾਮੈਂਟ 2016 ਦੇ ਦੌਰਾਨ ਹੋਏ ਫੁੱਟਬਾਲ ਟੂਰਨਾਮੈਂਟ ਪੰਜਾਬ ਦੀ ਟੀਮ ਚੈਂਪੀਅਨ ਬਣੀ।ਫਾਈਨਲ ਮੁਕਾਬਲਾ ਖਾਲਸਾ ਫੁੱਟਬਾਲ ਕਲੱਬ, ਅੰਮ੍ਰਿਤਸਰ ਤੇ ਤਰਨ ਤਾਰਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਚੈਂਪੀਅਨ ਦਾ ਜੇਤੂ ਤਾਜ ਖਾਲਸਾ ਫੁੱਟਬਾਲ ਕਲੱਬ ਦੇ ਸਿਰ ਸੱਜਿਆ। ਪ੍ਰਬੰਧਕਾਂ ਵੱਲੋਂ ਜੇਤੂ ਟੀਮ ਨੂੰ ਚੈਂਪੀਅਨ ਟ੍ਰਾਫੀ ਤੇ ਨਕਦ ਇਨਾਮੀ ਰਾਸ਼ੀ ਦੇ ਕੇ ਨਵਾਜਿਆ ਗਿਆ। ਅੰਮ੍ਰਿਤਸਰ ਪੁੱਜਣ ਤੇ ਇਸ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ।ਟੀਮ ਦੇ ਕੋਚ ਭੁਪਿੰਦਰ ਸਿੰਘ ਲੂਸੀ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਤੇ ਫੁੱਟਬਾਲ ਖੇਡ ਖੇਤਰ ਦੇ ਭੀਸ਼ਮ ਪਿਤਾਮਾਹ ਕੋਚ ਜੁਗਿੰਦਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਹਿਮਾਚਲ ਪ੍ਰਦੇਸ਼ ਵਿਖੇ ਗਈ ਖਾਲਸਾ ਫੁੱਟਬਾਲ ਕਲੱਬ ਦੀ ਟੀਮ ਨੇ ਦੇਸ਼ ਦੀਆਂ 16 ਟੀਮਾਂ ਨੂੰ ਪਛਾੜਦੇ ਹੋਏ ਆਪਣੀ ਕਲਾ ਦਾ ਲੋਹਾ ਮਨਵਾਇਆ ਤੇ ਪੰਜਾਬ ਦੀ ਝੋਲੀ ਵਿੱਚ ਚੈਂਪੀਅਨ ਟ੍ਰਾਫੀ ਪਵਾਈ।ਕੋਚ ਜੁਗਿੰਦਰ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਜ਼ਿਲ੍ਹਾ, ਸੂਬਾ ਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਧਾਂਕ ਜਮਾ ਚੁੱਕੀ ਹੈ। ਜਦੋਂ ਕਿ ਖਿਡਾਰੀਆਂ ਦੀ ਇੱਛਾ ਸ਼ਕਤੀ ਉਨ੍ਹਾਂ ਨੂੰ ਕੁੱਝ ਹੋਰ ਬੇਹਤਰ ਕਰਨ ਤੇ ਕਰ ਦਿਖਾਉਣ ਲਈ ਪ੍ਰੇਰਦੀ ਹੈ। ਇਸ ਮੌਕੇ ਟੀਮ ਦਾ ਸਵਾਗਤ ਕਰਨ ਵਾਲਿਆ ਵਿੱਚ ਸੈਕਟਰੀ ਮਨਮਿੰਦਰ ਸਿੰਘ ਚਰਨ ਸਿੰਘ ਸੰਧੂ, ਸਵਰਨ ਸਿੰਘ ਸੰਧੂ ਰੇਲਵੇ, ਅੰਮ੍ਰਿਤਪਾਲ ਸਿੰਘ, ਰਬਿੰਦਰ ਸਿੰਘ ਲਾਲਾ, ਸਾਬੀ ਕੋਟ ਖਾਲਸਾ, ਟੋਨੀ ਕੋਟ ਖਾਲਸਾ, ਸਾਹਬ ਸਿੰਘ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ: ਫੁੱਟਬਾਲ ਚੈਂਪੀਅਨ ਟੀਮ ਦੇ ਨਾਲ ਕੋਚ ਜੁਗਿੰਦਰ ਸਿੰਘ ਮਾਨ, ਕੋਚ ਭੁਪਿੰਦਰ ਸਿੰਘ ਲੂਸੀ, ਸਵਰਨ ਸਿੰਘ ਰੇਲਵੇ, ਚਰਨ ਸਿੰਘ ਸੰਧੂ ਤੇ ਹੋਰ।ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਦੇ ਦੌਰਾਨ ਦੇਸ਼ ਦੀਆਂ ਚੋਟੀ ਦੀਆਂ 16 ਟੀਮਾਂ ਨੇ ਹਿੱਸਾ ਲੈ ਕੇ ਆਪਣੀ ਫੁੱਟਬਾਲ ਖੇਡ ਸ਼ੈਲੀ ਦਾ ਲੋਹਾ ਮਨਵਾਇਆ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media