Tuesday, March 17, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 8 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਹਮਲਾ ਕਰਨਾ ਹੈ ਜਾਂ ਗੋਲੀਆਂ ਮਾਰਨੀਆਂ ਹਨ ਤਾਂ ਮੈਨੂੰ ਮਾਰੋ ਮੇਰੇ ਦਲਿਤ ਭਰਾਵਾਂ ਨੂੰ ਨਹੀਂ – ਪੀ.ਐਮ ਮੋਦੀ।

▶ ਪੁਲਿਸ ਭਰਤੀ ਦੌਰਾਨ 1.36 ਫੀਸਦ ਨੌਜਵਾਨਾਂ ਦੇ ਡੋਪ ਟੈਸਟ ਪਾਜ਼ੀਟਿਵ ਆਉਣ ਦਾ ਖੁਲਾਸਾ।

▶ ਪਾਇਲ ‘ਚ ਆਪ ਦੇ ਐਲਾਨੇ ਗਏ ਉਮੀਦਵਾਰ ਗੁਰਪ੍ਰੀਤ ਲਾਪਰਾਂ ਦਾ ਵਿਰੋਧ – ਆਪ ਵਲੰਟੀਅਰਾਂ ਨੇ ਫੂਕਿਆ ਪੁੱਤਲਾ।

▶ ਟਿਕਟਾਂ ਦੀ ਵੰਡ ਤੋਂ ਨਰਾਜ਼ ਆਪ ਆਗੂਆਂ ਨੂੰ ਕੈਪਟਨ ਅਮਰਿੰਦਰ ਨੇ ਕਾਂਗਰਸ ‘ਚ ਆਉਣ ਦਾ ਦਿੱਤਾ ਸੱਦਾ – ਕਿਹਾ ਸਾਰੇ ਕਮੇਡੀਅਨ ਭਰਤੀ ਹੋਏ ਹਨ ਆਪ ‘ਚ।

▶ ਕੈਪਟਨ ਦਾ ਬਿਆਨ – ਅੰਮ੍ਰਿਤਸਰ ਤੱਕ ਹੀ ਸੀਮਿਤ ਹੈ ਨਵਜੋਤ ਸਿੱਧੂ ਦਾ ਸਿਆਸੀ ਆਧਾਰ – ਕਾਂਗਰਸ ‘ਚ ਆਉਣ ਤਾਂ ਕਰਾਂਗੇ ਸੁਆਗਤ – ਕੈਪਟਨ।

▶ ਖਾਸ ਆਦਮੀਆਂ ਦੀ ਪਾਰਟੀ ਬਣੀ ‘ਆਪ’ – ਹਰਸਿਮਰਤ ਬਾਦਲ।

▶ ਚੋਣ ਸਰਗਰਮੀਆਂ ਤੇਜ਼ – ਯੂਥ ਫਾਰ ਪੰਜਾਬ ਮੁਹਿੰਮ ਦਾ ਆਗਾਜ਼ ਕਰਨਗੇ ਸੁਖਬੀਰ ਬਾਦਲ।

▶ ਕਾਂਗਰਸ ਵਲੋਂ ਵੀ ‘ਸੇਫ ਪੰਜਾਬ’ ਮੁਹਿੰਮ ਚਲਾਉਣਗੇ ਕੈਪਟਨ ਅਮਰਿੰਦਰ ਸਿੰਘ।

▶ ਆਰ.ਐਸ.ਐਸ ਆਗੂ ਜਗਦੀਸ਼ ਗਗਨੇਜ਼ਾ ਨੂੰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਕੀਤਾ ਤਬਦੀਲ – ਹਾਲਤ ਸਥਿਰ।

▶ ਭਾਜਪਾ ਕੋਰ ਕਮੇਟੀ ਮੀਟਿੰਗ ਨੇ ਮਾਮਲੇ ਦੀ ਤਹਿ ਤੱਕ ਜਾ ਕੇ ਜਗਦੀਸ਼ ਗਗਨੇਜ਼ਾ ਦੇ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਪੰਜਾਬ ਸਰਕਾਰ ਤੋਂ ਕੀਤੀ ਮੰਗ।

▶ ਗਗਨੇਜ਼ਾ ‘ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ‘ਚ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਗੇ ਭਾਜਪਾ ਆਗੂ – ਸਾਂਪਲਾ।

▶ ਵਿਜੇ ਰੁਪਾਨੀ ਨੇ ਗੁਜਰਾਤ ਦੇ ਮੁੱਖ ਮੰਤਰੀ ‘ਤੇ ਨਿਤਿਨ ਪਟੇਲ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ – 8 ਕੈਬਨਿਟ ਤੇ 16 ਰਾਜ ਮੰਤਰੀ ਵੀ ਬਣਾਏ।

▶ ਚਿੰਤਪੁਰਨੀ ਤੋਂ ਲੁਧਿਆਣਾ ਆ ਰਹੀ ਬੱਸ ਨੂੰ ਹਾਦਸਾ – 7 ਦੀ ਮੌਤ, 20 ਜਖਮੀ – ਬਰੇਕ ਫੇਲ ਹੋਣ ਕਰਕੇ ਚੌਹਾਲ ਨੇੜੇ ਹੋਈ ਬੇਕਾਬੂ।

▶ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਨੂੰ ਹਰਿਆਣਾ ‘ਚ ਮਿਲਿਆ ਚੰਗਾ ਹੁੰਗਾਰਾ – 1000 ਲੜਕਿਆਂ ਪਿਛੇ ਲੜਕੀਆਂ ਦੀ ਗਿਣਤੀ 900 ਹੋਣ ਦੀ ਖਬਰ।

▶ ਪਠਾਨਕੋਟ ਨੇੜਲੇ ਪਿੰਡ ਉਪਰਲੀ  ਜੈਣੀ ਵਿਖੇ ਧਾਰਮਿਕ ਸਥਾਨ ਦੇ ਭੰਡਾਰੇ ਦਾ ਲੰਗਰ ਖਾਣ ‘ਤੇ 50 ਦੇ ਕਰੀਬ ਲੋਕ ਬਿਮਾਰ – ਹਸਪਤਾਲ ਦਾਖਲ।

▶ ਅਲਾਹਾਬਾਦ ਦੇ ਕਾਨਵੈਂਟ ਸਕੂਲ ਵਿੱਚ ਰਾਸ਼ਟਰੀ ਗੀਤ ‘ਤੇ ਰੋਕ ਲਗਾਉਣ ‘ਤੇ ਸਕੂਲ ਸੀਜ਼- ਪ੍ਰਬੰਧਕ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ਼, ਕੀਤਾ ਗ੍ਰਿਫਤਾਰ।

▶ ਜੰਮੂ ਦੀ ਤਵੀ ਨਦੀ ਤੇ ਝਨਾ ਦਰਿਆ ਖਤਰੇ ਦੇ ਨਿਸ਼ਾਨ ਤੋਂ ਉਪਰ – ਪਹਾੜੀ ਖੇਤਰਾਂ ‘ਚ ਪੈ ਰਹੇ ਮੀਂਹ ਨਾਲ ਪਾਣੀ ਦਾ ਪੱਧਰ ਵਧਿਆ।

▶ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਗਗਨੇਜ਼ਾ ਹਮਲਾ ਮਾਮਲੇ ‘ਚ ਘਟਨਾ ਸਥਾਨ ਦਾ ਕੀਤਾ ਦੌਰਾ– ਕਿਹਾ ਦੋਸ਼ੀਆਂ ਨੂੰ ਫੜਨ ਲਈ 10 ਟੀਮਾਂ ਕਰ ਰਹੀਆਂ ਹਨ ਛਾਪੇਮਾਰੀ।

▶ ਮੋਹਾਲੀ ‘ਚ ਛਾਣਬੀਨ ਤੋਂ ਬਾਅਦ ਪੁਲਿਸ ਦਾ ਐਲਾਨ – ਨਹੀਂ ਮਿਲੀ ਕੋਈ ਸ਼ੱਕੀ ਕਾਰਵਾਈ।

▶ ਏਅਰਪੋਰਟ ਇਲਾਕੇ ‘ਚ ਅੱਜ 4 ਸ਼ੱਕੀ ਦਿਸਣ ਦੀ ਖਬਰ ਤੋਂ ਬਾਅਦ ਪੁਲਿਸ ਨੇ ਅਰੰਭੀ ਸੀ ਸਰਚ ਮੁਹਿੰਮ।

▶ ਭਾਰਤ ਦੀ ਮਹਿਲਾ ਤੀਰ ਅੰਦਾਜ਼ੀ ਟੀਮ ਰੀਓ ਓਲੰਪਿਕ ਦੇ ਕੁਆਟਰ ਫਾਈਨਲ ‘ਚ ਪੁੱਜੀ।

▶ ਮੁੰਬਈ ਦੇ ਭਿਵੰਡੀ ‘ਚ ਖਸਤਾ ਹਾਲਤ ਇਮਾਰਤ ਡਿੱਗੀ – 8 ਦੀ ਮੌਤ ।

▶ ਅੰਮ੍ਰਿਤਸਰ ਹਲਕਾ ਦੱਖਣੀ ਸੀਟ ਤੋਂ ਦਾਅਵੇਦਾਰੀ ਨੂੰ ਦੇਖਦਿਆਂ ਮੇਰੇ ਖਿਲਾਫ ਰਚੀ ਗਈ ਸ਼ਾਜਿਸ਼ – ਸੋਸ਼ਲ ਮੀਡੀਆ ‘ਤੇ ਪਾਈ ਵੀਡੀਓ ‘ਚ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਨੇ ਦਿੱਤੀ ਸਫਾਈ ।

▶ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਉਣ ਦੀ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਵਦੀਪ ਗੋਲਡੀ ਨੇ ਕੀਤੀ ਅਪੀਲ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply