
ਅਮ੍ਰਿਤਸਰ, 7 ਅਗਸਤ (ਜਗਦੀਪ ਸਿੰਘ ਸੱਗੂ) – ਰਿਟਾਇਰਡ ਇੰਪਲਾਈਜ ਅਤੇ ਪੈਨਸ਼ਨਰ ਵੈਲਫੇਅਰ ਸੈਲ, ਕਾਂਗਰਸ ਜਿਲਾ ਅੰਮ੍ਰਿਤਸਰ ਦੀ ਇੱੱਕ ਅਹਿਮ ਮੀਟਿੰਗ ਕਾਂਗਰਸ ਭਵਨ ਵਿਖੇ ਮਦਨ ਲਾਲ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਜਿਲੇ ਦੇ ਵੱਖ ਵੱਖ ਹਿਸਿਆਂ ਤੋਂ ਆਏ 550 ਦੇ ਕਰੀਬ ਪੈਨਸ਼ਨਰਾਂ ਨੇ ਹਿੱਸਾ ਲਿਆ ਅਤੇ ਉਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਬੜੀ ਸੰਜ਼ੀਦਗੀ ਨਾਲ ਵਿਚਾਰਾਂ ਕੀਤੀਆਂ ਗਈਆਂ।ਮੀਟਿੰਗ ਨੂੰ ਸੰਬੋਧਿਤ ਕਰਦਿਆਂ ਸੂਬਾਈ ਚੇਅਰਮੈਨ ਹਰਦੀਪ ਸਿੰਘ ਪੱਟੀ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਜਥੇਬੰਦੀ ਦੇ ਝੰਡੇ ਹੇਠ ਇਕੱਠੇ ਹੋਈਏ ਜੋ ਮੁਲਾਜ਼ਮਾਂ ਦੀ ਸਹੀ ਤਰਜਮਾਨੀ ਕਰਦੀ ਹੈ।ਉਨਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੇ ਕੰਮਾਂ ਵਿੱਚ ਜੋ ਖੜੌਤ ਆਈ ਹੈ ਉਸ ਵਿੱਚ ਤੇਜੀ ਲ਼ਿਆਉਣ ਲਈ ਤਜੱਰਬੇਕਾਰ ਆਗੂ ਇੰਜੀਨੀਅਰ ਅਵਤਾਰ ਸਿੰਘ ਬਮਰਾਹ ਨੂੰ ਜਥੇਬੰਦੀ ਦਾ ਪ੍ਰਦੇਸ਼ ਚੇਅਰਮਨ ਨਿਯੁੱਕਤ ਕੀਤਾ ਗਿਆ ਹੈ।ਇਸ ਸਮੇਂ ਅਵਤਾਰ ਸਿੰਘ ਬਮਰਾਹ ਨੂੰ ਨਿਯੁਕੱਤੀ ਪੱਤਰ ਵੀ ਸੌਂਪਿਆ ਗਿਆ।ਨਵ ਨਿਯੁਕੱਤ ਉਪ ਚੇਅਰਮੈਨ ਸ੍ਰ. ਬਮਰਾਹ ਨੂੰ ਵਧਾਈ ਦੇਂਦਿਆਂ ਕਾਂਗਰਸ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੌਰ ਸ਼ਰਮਾ ਨੇ ਆਪਣੇ ਵਲੋਂ ਹਰ ਤਰਾਂ ਦੇ ਸਹਿਯੌਗ ਦਾ ਯਕੀਨ ਦਿਵਾਇਆ। ਉਪ ਚੇਅਰਮੈਨ ਬਣੇ ਅਵਤਾਰ ਸਿੰਘ ਬਮਰਾਹ ਨੇ ਕਿਹਾ ਕਿ ਸੂਬਾ ਕਮੇਟੀ ਨੇ ਉਨਾਂ ਦੀ ਜੋ ਪੈਨਸ਼ਰਾਂ ਪ੍ਰਤੀ ਡਿਊਟੀ ਲਾੲ ਿਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਲਾਸ਼ ਸ਼ਰਮਾ, ਸੁਖਵਿੰਦਰ ਸਿੰਘ ਉਪਲ, ਦਵਿੰਦਰ ਸਿੰਘ ਮੀਟਰ ਇੰਸਪੈਕਟਰ, ਪਰਮਜੀਤ ਸ਼ਰਮਾ, ਕੁਲਤਾਰ ਸਿੰਘ, ਰਜਿੰਦਰ ਸਿੰਘ, ਗੁਰਬਚਨ ਸਿੰਘ, ਸ਼ਮਸ਼ੇਰ ਸਿੰਘ, ਜੀ.ਐਸ ਬਾਜ਼, ਜੈ ਗੋਪਾਲ, ਤਿਲਕ ਰਾਜ, ਕੁੰਦਨ ਲਾਲਾ, ਸ਼ਾਮ ਲਾਲ, ਓ੍ਰਮ ਪ੍ਰਕਾਸ਼ ਕਨੌਜੀਆ, ਸੁਭਾਸ਼, ਬਲਰਾਜ ਮਹਿਰਾ, ਦਾਰਾ ਸਿੰਘ, ਦਰਸ਼ਨ ਲਾਲ ਦਰਸ਼ੀ, ਦੀਪਕ ਸ਼ਰਮਾ, ਲਵਲੀ ਬਾਬਾ, ਨਿਸ਼ਾਨ ਸਿੰਘ, ਤੇਜਇੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media