
ਬਠਿੰਡਾ, 7, ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਵੱਲੋ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਇਸ ਸੂਚੀ ਦੇ ਜਾਰੀ ਹੋਣ ਤੋ ਬਾਅਦ ਆਮ ਆਦਮੀ ਪਾਰਟੀ ਵਿਚ ਬਗਾਵਤ ਪੈਦਾ ਹੋ ਗਈ ਹੈ ਸਰੇਆਮ ਵਰਕਰਾਂ ਅਤੇ ਵਲੰਟੀਅਰਾਂ ਵੱਲੋ ਦਿੱਲੀ ਵਾਲੇ ਬਾਬੂਆ ਦੇ ਨਾਮ ਲੈ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਅੱਜ ਬਠਿੰਡਾ ਵਿਖੇ ਵੱਡੀ ਗਿਣਤੀ ਵਿਚ ਇੱਕਤਰ ਹੋਏ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੇ ਹਲਕਾਂ ਦਿਹਾਤੀ ਦੀ ਉਮੀਦਵਾਰ ਰੁਪਿੰਦਰ ਕੌਰ ਰੂਬੀ ਦਾ ਵਿਰੋਧ ਕਰਦਿਆ ਆਖਿਆ ਕਿ ਪਾਰਟੀ ਦੀ ਲੀਡਰਸ਼ੀਪ ਵੱਲੋ ਉਨਾਂ ਦੀ ਕੋਈ ਰਾਏ ਨਹੀ ਲਈ ਗਈ ਉਲਟਾ ਅਜਿਹੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਜਿਸ ਨੂੰ ਹਲਕੇ ਵਿਚ ਕੋਈ ਜਾਣਦਾ ਨਹੀ। ਕਿਉਕਿ ਰੁਪਿੰਦਰ ਕੌਰ ਰੂਬੀ ਹਲਕੇ ਤੋ ਬਾਹਰ ਦੀ ਹੈ ਉਸ ਦੀ ਹਲਕੇ ਚ ਆਮ ਆਦਮੀ ਪਾਰਟੀ ਨਾਲ ਸੰਬਧਤ ਵਰਕਰਾਂ ਨਾਲ ਕੋਈ ਸਾਂਝ ਨਹੀ ਹੈ। ਉਨਾਂ ਕਿਹਾ ਹਲਕੇ ਦੇ ਵਲੰਟੀਅਰਾਂ ਵੱਲੋ ਦਿੱਤੀ ਗਈ ਉਮੀਦਵਾਰਾ ਦੀ ਲਿਸਟ ਵਿਚ ਰੁਪਿੰਦਰ ਕੌਰ ਰੂਬੀ ਨਾਮ ਨਹੀ ਸੀ ਪਰ ਫਿਰ ਦਿੱਲੀ ਵਾਲੇ ਬਾਬੂਆ ਨੇ ਆਪਣੀ ਮਰਜੀ ਕਰਦਿਆ ਹਲਕੇ ਤੋ ਬਾਹਰ ਦੀ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਜਿਸ ਕਾਰਨ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਸਰਕਲ ਇੰਚਾਰਜ ਰਾਜਪਾਲ ਸਿੰਘ ਨੇ ਕਿਹਾ ਜੇਕਰ ਇੱਕ ਹਫਤੇ ਦੇ ਅੰਦਰ ਪਾਰਟੀ ਵੱਲੋ ਉਮੀਦਵਾਰ ਨਾ ਬਦਲਿਆ ਗਿਆ ਤਾ ਉਹ ਘਰ ਬੈਠ ਜਾਣਗੇ, ਉਨਾ ਕਿਹਾ ਕਿ ਪਾਰਟੀ ਦੀ ਦਿਨ ਰਾਤ ਸੇਵਾ ਕਰ ਉਨਾਂ ਵੱਲੋ ਪ੍ਰਚਾਰ ਕੀਤਾ ਗਿਆ ਪਰ ਪਾਰਟੀ ਦੇ ਆਗੂਆ ਵੱਲੋ ਉਨਾਂ ਨਾਲ ਇਨਸਾਫ ਨਹੀ ਕੀਤਾ ਗਿਆ। ਇਸ ਸਮੇ ਉਨਾਂ ਨਾਂਲ ਸਰਕਲ ਇੰਚਾਰਜ ਜਸਵੰਤ ਸਿੰਘ ਬਾਂਡੀ, ਤਰਸੇਮ ਸਿੰਘ ਸਰਕਲ ਯੂਥ ਵਿੰਗ, ਕਰਤਾਰ ਸਿੰਘ ਸਰਕਲ ਇੰਚਾਰਜ, ਜਗਮੀਤ ਸਿੰਘ ਯੂਥ ਵਿੰਗ, ਗਮਦੂਰ ਸਿੰਘ, ਕੁਲਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਸਨ।
Punjab Post Daily Online Newspaper & Print Media