Friday, March 20, 2026

ਗਰੀਬ ਬੇਰੁਜ਼ਗਾਰਾਂ ਨੂੰ ਵੰਡੀਆਂ 130 ਰਿਕਸ਼ਾ ਰੇਹੜੀਆਂ

PPN0708201603
ਬਠਿੰਡਾ, 7 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਠਿੰਡਾ ਵਿਖੇ ਜਿਲ੍ਹਾ ਪੇਂਡੂ ਵਿਕਾਸ ਏਜੰਸੀ ਰਾਹੀਂ ਸਪੈਸ਼ਲ ਐਸ.ਸੀ. ਕੰਪੋਨੈਂਟ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬੇਰੁਜਗਾਰ ਨੌਜਵਾਨਾਂ ਨੂੰ ਸਵੈ ਰੁਜਗਾਰ ਮੁਹੱਈਆ ਕਰਵਾਉਣ ਲਈ ਰਿਕਸ਼ਾ ਰੇਹੜੀਆਂ ਦੀ ਵੰਡ ਦੀ ਮੁਹਿੰਮ ਸ਼ਰੂ ਕੀਤੀ ਗਈ। ਜਿਸਦੇ ਤਹਿਤ ਅੱਜ ਪੰਚਾਇਤ ਸੰਮਤੀ ਦੇ ਵਿਹੜੇ ਵਿੱਚ ਸਾਦੇ ਸਮਾਗਮ ਦੌਰਾਨ ਬਠਿੰਡਾ ਹਲਕਾ ਦਿਹਾਤੀ ਦੇ ਇੰਚਾਰਜ ਅਤੇ ਸਾਬਕਾ ਸੰਸਦ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਬੀ.ਡੀ.ਪੀ.ਓ. ਲੇਨਿਨ ਗਰਗ ਵੱਲੋਂ ਹਲਕਾ ਬਠਿੰਡਾ (ਦਿਹਾਤੀ) ਦੇ 130 ਲੋੜਵੰਦ ਬੇਰੁਜਗਾਰ ਨੌਜਵਾਨਾਂ ਨੂੰ ਅਪਣਾ ਕਾਰੋਬਾਰ ਚਲਾਉਣ ਲਈ ਰਿਕਸ਼ਾ ਰੇਹੜੀਆਂ ਦੀ ਵੰਡ ਕੀਤੀ ਗਈ। ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਗੁਲਸ਼ਨ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਬੇਰੁਜਗਾਰਾਂ ਨੂੰ ਰੁਜਗਾਰ ਮੁੱਹਈਆ ਕਰਵਾਉਣ ਲਈ ਵੱਖ ਵੱਖ ਸਕੀਮਾਂ ਰਾਹੀਂ ਵਿਸ਼ੇਸ ਉਪਰਾਲੇ ਕਰ ਰਹੀ ਹੈ,ਤਾਂ ਕਿ ਪਿੰਡਾਂ ਦੇ ਆਰਥਿਕ ਪੱਧਰ ਨੂੰ ਉੱਚਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਐਸ.ਸੀ. ਵਰਗ ਦੇ ਲੋਕਾਂ ਨੂੰ ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸਿਹਤ ਸਕੀਮ ਅਤੇ ਆਟਾ ਦਾਲ ਸਕੀਮ ਤਹਿਤ ਲਾਭ ਦਿੱਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਬੇਰੁਜਗਾਰੀ ਨੂੰ ਖਤਮ ਕਰਕੇ ਸਵੈ ਰੁਜਗਾਰ ਮੁੱਹਈਆ ਕਰਵਾ ਕੇ ਵਧੀਆ ਸਮਾਜ ਦੀ ਸਿਰਜਨਾ ਕਰਨਾ ਹੈ।ਇਸ ਚੇਅਰਮੈਨ ਤੇਜਾ ਸਿੰਘ ਗਹਿਰੀ ਭਾਗੀ, ਜੱਥੇਦਾਰ ਜਗਸੀਰ ਸਿੰਘ ਬੱਲੁਆਣਾ, ਯੂਥ ਵਿੰਗ ਦੇ ਜਿਲਾ ਪ੍ਰਧਾਨ ਸੁਖਬੀਰ ਸਿੰਘ ਜੱਸੀ ਪੌ ਵਾਲੀ, ਸਰਪੰਚ ਸੰਦੀਪ ਸਿੰਘ ਪ੍ਰਧਾਨ ਸਰਕਲ ਨੰਦਗੜਖ਼, ਗੁਰਜੀਤ ਸਿੰਘ ਗੋਰਾ ਪ੍ਰਧਾਨ ਸਰਕਲ ਸਦਰ, ਰੇਸ਼ਮ ਸਿੰਘ ਪ੍ਰਧਾਨ ਸਰਕਲ ਸੰਗਤ, ਅੰਗਰੇਜ ਸਿੰਘ ਦਿਉਣ, ਗੁਰਤੇਜ ਸਿੰਘ ਬੱਲੁਆਣਾ, ਨੀਟਾ ਸਿੰਘ ਸਰਪੰਚ ਬਾਜਕ, ਸੁਰਜਨ ਸਿੰਘ ਸਰਪੰਚ ਬੁਰਜ ਮਹਿਮਾ, ਸੁਖਜਿੰਦਰ ਸਿੰਘ ਸਰਪੰਚ, ਨਿਰਮਲ ਸਿੰਘ ਬੀੜ ਬਹਿਮਣ, ਗੇਜਾ ਸਿੰਘ ਗਹਿਰੀ ਭਾਗੀ, ਬਲਕਰਨ ਸਿੰਘ ਪੰਚ ਦਿਢਣ, ਇਕਬਾਲ ਸਿੰਘ ਮੈਂਬਰ ਬਾਜਕ, ਸੇਵਕ ਸਿੰਘ ਮੈਂਬਰ ਬਾਜਕ, ਗੁਰਜੀਤ ਸਿੰਘ ਬਹਿਮਣ ਦੀਵਾਨਾ, ਗੁਰਵਿੰਦਰ ਸਿੰਘ ਸਰਪੰਚ ਜੱਸੀ ਪੌਵਾਲੀ, ਸੁਖਦੇਵ ਸਿੰਘ ਜੇਈ, ਬਖਤੌਰ ਸਿੰਘ ਸਕੱਤਰ, ਜਗਤਾਰ ਸਿੰਘ ਮੀਤ ਪ੍ਰਧਾਨ, ਅਮਰਜੀਤ ਸਿੰੰਘ ਸਰਪੰਚ ਕਾਲਝਰਾਣੀ, ਮੇਜਰ ਸਿੰਘ ਮੁਲਤਾਨੀਆ, ਗੁਰਸੇਵਕ ਸਿੰਘ ਝੁੰਬਾ ਸਕੱਤਰ ਜਰਨਲ, ਗੁਰਬਚਨ ਸਿੰਘ, ਬਿੱਟੂ ਮੈਂਬਰ ਝੁੰਬਾ, ਜਸਵੀਰ ਰਿੰਕਾ ਝੁੰਬਾ, ਮਲਕੀਤ ਸਿੰਘ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply