Thursday, October 1, 2026

ਡਿਪ੍ਰੈਸ਼ਨ ਦਾ ਇਲਾਜ ਮਾਹਿਰ ਡਾਕਟਰ ਕੋਲੋਂ ਕਰਵਾਓ, ਝਾੜ ਫੂਕ ਨਾਲ ਨਹੀਂ- ਡਾ. ਮੱਕੜ

PPN0708201611
ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਡਾਕਟਰ ਐਸੋਸੀਏਸ਼ਨ ਵਲੋਂ ਡਿਪ੍ਰੈਸ਼ਨ ਵਿਸ਼ੇ ‘ਤੇ ਇਕ ਸੈਮੀਨਾਰ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ ।ਜਿਸ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਸਨ, ਜਦਕਿ ਮੁੱਖ ਮਹਿਮਾਨ ਕੌਂਸਲਰ ਅਮਨ ਐਰੀ ਤੇ ਸੀਨੀਅਰ ਆਗੂ ਵਿਕਰਮ ਵਿਕੀ ਐਰੀ ਸਨ।ਵਿਸ਼ੇਸ਼ ਮਹਿਮਾਨ ਵਜੋਂ ਆਈ. ਐਮ. ਏ. ਦੇ ਪ੍ਰਧਾਨ ਡਾ. ਗੋਸਵਾਮੀ ਅਤੇ ਗੁਰੂ ਨਾਨਕ ਹਸਪਤਾਲ ਤਰਨਤਾਰਨ ਦੇ ਡਾਇਰੈਕਟਰ ਤੇ ਹੱਡੀਆਂ ਦੇ ਮਾਹਿਰ ਡਾ. ਸਿੰਘ ਬੋਪਾਰਾਏ ਸ਼ਾਮਿਲ ਹੋਏ। ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਆਏ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਨੇ ਕਿਹਾ ਕਿ ਮਾਨਸਿਕ ਰੋਗਾਂ ਦਾ ਇਲਾਜ ਘਰੇਲੂ ਟੋਟਕਿਆਂ, ਝਾੜ ਫੂਕ, ਕੀਤੇ ਕਰਾਏ, ਅਖੌਤੀ ਬਾਬਿਆਂ, ਭੂਤ ਕੱਢਣ ਵਾਲਿਆਂ ਕੋਲੋਂ ਨਹੀਂ ਹੁੰਦਾ ਸਗੋਂ ਇੰਨਾਂ ਦਾ ਇਲਾਜ ਕਿਸੇ ਮਾਹਿਰ ਕਵਾਲੀਫਾਈਡ ਡਾਕਟਰ ਪਾਸੋਂ ਕਰਵਾ ਕੇ ਇੰਨਾਂ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਉਨਾਂ ਕਿਹਾ ਕਿ ਮਾਨਸਿਕ ਰੋਗਾਂ ਨੂੰ ਅਖੌਤੀ ਬਾਬਿਆਂ ਕੋਲ ਲਿਜਾ ਕੇ ਜਾਂ ਵਹਿਮਾਂ ਭਰਮਾਂ ਵਿਚ ਫਸ ਕੇ ਅਸੀਂ ਉਸ ਦਾ ਰੋਗ ਵਧਾ ਦਿੰਦੇ ਹਾਂ ਕਿਸੇ ਨੂੰ ਚੌਂਕੀ ਆਉਣਾ, ਸਿਰ ਘੁੰਮਾਉਣਾ ਆਦਿ ਮਾਨਸਿਕ ਰੋਗਾਂ ਦੀ ਨਿਸ਼ਾਨੀ ਹੈ। ਇਸ ਲਈ ਮਾਹਿਰ ਡਾਕਟਰ ਦੀ ਦੇਖ ਰੇਖ ਵਿਚ ਇਲਾਜ ਕਰਵਾ ਕੇ ਅਸੀਂ ਮਰੀਜ਼ ਨੂੰ ਬਿਲਕੁਲ ਨਾਰਮਲ ਕਰ ਸਕਦੇ ਹਾਂ। ਲੋਕਾਂ ਨੂੰ ਮਾਨਸਿਕ ਬਿਮਾਰੀਆਂ ਬਾਰੇ ਜਾਗਰੂਕ ਹੋਣ ਦੀ ਅੱਜ ਲੋੜ ਹੈ।ਐਰੀ ਨੇ ਡਾਕਟਰ ਭਗਵਾਨ ਦਾ ਰੂਪ ਹੁੰਦੇ ਹਨ ਇਸ ਲਈ ਡਾਕਟਰਾਂ ਨੂੰ ਸਮਾਜ ਪ੍ਰਤੀ ਆਪਣੀ ਜੁੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਅਤੇ ਗਰੀਬਾਂ ਅਤੇ ਲੋੜਵੰਦਾਂ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ। ਇਸ ਮੌਕੇ ਡਾ. ਸੁਰਿੰਦਰਪਾਲ ਸਿੰਘ ਵਾਲੀਆ, ਡਾ. ਵਰਿੰਦਰ ਸ਼ਰਮਾ, ਡਾ. ਅਸੀਸ ਸਹਿਦੇਵ, ਡਾ. ਦਿਲਵਾਰੀ, ਡਾ. ਆਰ ਕੇ ਕੌਂਸਲ, ਡਾ. ਜੋਗਿੰਦਰ ਸਿੰਘ, ਡਾ. ਕੇ. ਕੇ. ਸ਼ਰਮਾ, ਰਾਜ ਬਹਾਦਰ ਸਿੰਘ, ਵਿਜੇ ਸ਼ਰਮਾ, ਜੇ. ਪੀ. ਆਰਿਆ, ਡਾ. ਐਨ. ਐਸ. ਆਨੰਦ, ਡਾ. ਬੀ. ਐਸ. ਭਾਟੀਆ, ਡਾ. ਪਲਵਿੰਦਰ ਸਿੰਘ, ਮੈਨੇਜਰ ਦਿਨੇਸ਼ ਮਾਹਨਾ, ਅਨੁਰਾਗ ਮੋਹਨ, ਡਾ. ਵਰਮਾਨੀ, ਡਾ. ਭੁਪਿੰਦਰ ਸਿੰਘ, ਡਾ. ਸੁਖਦੇਵ ਨੰਗਲੀ, ਡਾ. ਗੁਰਮੀਤ ਸਿੰਘ, ਡਾ. ਪ੍ਰਵੀਨ, ਡਾ. ਲਖਵਿੰਦਰ ਸਿੰਘ, ਡਾ. ਸਚਿਨ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply