ਖੇਤੀਬਾੜੀ ਵਿਭਾਗ ਵਲੋਂ ਅੰਮ੍ਰਿਤਸਰ ਪਹੁੰਚਣ ਤੇ ਕੀਤਾ ਨਿੱਘਾ ਸੁਆਗਤ

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਪੰਜਾਬ ਦੇ ਨਵ ਨਿਯੂਕਤ ਡਾਇਰੈਕਟਰ ਡਾ: ਜਸਬੀਰ ਸਿੰਘ ਬੈਂਸ ਵਲੋਂ ਆਪਣਾ ਅਹੁਦਾ ਸੰਭਾਲਣ ਪਿਛੋਂ ਅੱਜ ਪਹਿਲੀ ਵਾਰ ਪ੍ਰਮਾਤਮਾ ਦਾ ਸ਼ੁਕਾਰਨਾ ਕਰਨ ਲਈ ਸ੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ ਜਿਥੇ ਉਨ੍ਹਾਂ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਮੱਥ ਟੇਕਿਆ ਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਉਪਰੰਤ ਡਾ:ਬੈਂਸ ਨੁੰ ਸ੍ਰੀ ਹਰਮੰਦਿਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦਾ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਤੇ ਉਨਾਂ੍ਹ ਨੂੰ ਧਾਰਮਿਕ ਪੁਸਤਕਾਂ ਦਾ ਸੈਟ ਵੀ ਭੇਂਟ ਕੀਤਾ ਗਿਆ। ਇਸ ਉਪਰੰਤ ਡਾ:ਬੈਂਸ ਅੰਮ੍ਰਿਤਸਰ ਵਿਚ ਸਥਿਤ ਐਨ.ਏ.ਬੀ.ਐਲ. ਵਲੋਂ ਐਕਰੀਡੇਟਡ ਸਟੇਟ ਪੈਸਟੀਸਾਈਡ ਟੈਸਟਿੰਗ ਲੈਬਾਟਰੀ ਦਾ ਦੌਰਾ ਕੀਤਾ ਜਿਥੇ ਖੇਤੀਬਾੜੀ ਵਿਭਾਗ ਦੇ ਜਿਲ੍ਹਾ ਅਫਸਰ ਡਾ:ਬਲਵਿੰਦਰ ਸਿੰਘ ਛੀਨਾ, ਡਿਪਟੀ ਡਾਇਰੈਕਟਰ ਡਾ:ਅਰਵਿੰਦਰ ਸਿੰਘ ਛੀਨਾ, ਡਾ: ਕੁਲਦੀਪ ਸਿੰਘ ਮੱਤੇਵਾਲ ਸੂਬਾ ਪ੍ਰਧਾਨ ਪੀ.ਡੀ.ਐਸ.ਏ, ਕ੍ਰਿਪਾਲ ਸਿੰਘ ਢਿਲੋਂ ਸਮੇਤ ਹੋਰਨਾ ਵਲੋਂ ਡਾ:ਬੈਂਸ ਦਾ ਨਿੱਘਾ ਸੁਆਗਤ ਕੀਤਾ। ਇਸ ਮੌਕੇ ਡਾ:ਬੈਂਸ ਵਲੋਂ ਲੈਬਾਟਰੀ ਵਿਚ ਕੀਤੇ ਜਾਂਦੇ ਕੀਟਨਾਸ਼ਕ ਦਵਾਈਆਂ ਦੇ ਸੈਂਪਲਾਂ ਦੀ ਬਰੀਕੀ ਨਾਲ ਜਾਣਕਾਰੀ ਲਈ। ਇਸ ਮੌਕੇ ਇਕੱਤਰ ਸਮੂਹ ਅਧਿਕਾਰੀਆਂ ਵਲੋਂ ਡਾ: ਬੈਂਸ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਡਾ:ਰਵੇਲ ਸਿੰਘ ਔਲਖ ਜਿਲ੍ਹਾ ਅਫਸਰ ਕਪੂਰਥਲਾ, ਡਾ:ਪ੍ਰਤਾਪ ਸਿੰਘ ਜਿਲਾ ਅਫਸਰ ਤਰਨਤਾਰਨ, ਡਾ :ਗੁਰਦਿਆਲ ਸਿੰਘ ਬੱਲ, ਡਾ:ਗੁਰਮੀਤ ਸਿੰਘ ਰਿਆੜ, ਡਾ: ਤਜਿੰਦਰ ਸਿੰਘ, ਡਾ: ਮਸਤਿੰਦਰ ਸਿੰਘ, ਡਾ: ਹਰਦੀਪ ਕੌਰ ਸਮੇਤ ਲੈਬਾਰਟਰੀ ਦਾ ਸਮੂਹ ਸਟਾਫ ਹਾਜਿਰ ਸੀ।
Punjab Post Daily Online Newspaper & Print Media