Thursday, August 6, 2026

ਗੁਰਦੁਆਰਾ ਸਾਹਿਬ ਨਾਮਦੇਵ ਭਵਨ ਵਿਖੇ 35 ਪ੍ਰਾਣੀ ਲੈ ਰਹੇ ਹਨ ਗੁਰਬਾਣੀ ਦੀ ਸੰਥਿਆ

PPN1008201610
ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨਾਮਦੇਵ ਭਵਨ ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸੰਥਿਆ ਦੀ ਕਲਾਸ ਸ਼ਾਮ ਸਾਢੇ 5 ਵਜੇ ਤੋਂ ਸਾਢੇ 6 ਵਜੇ ਤੱਕ ਲਗਾਈ ਜਾ ਰਹੀ ਹੈ।  ਇਸ ਸੰਥਿਆ ਕਲਾਸ ਵਿਚ 35 ਪ੍ਰਾਣੀ ਗੁਰਬਾਣੀ ਦੀ ਸੰਥਿਆ ਲੈ ਰਹੇ ਹਨ। ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 200 ਅੰਗਾਂ ਦੀ ਗੁਰਬਾਣੀ ਸੰਥਿਆ ਹੋ ਚੁੱਕੀ ਹੈ। ਜੋ ਵੀ ਗੁਰਸਿੱਖ ਪ੍ਰਾਣੀ ਗੁਰਬਾਣੀ ਦੀ ਸੰਥਿਆ ਲੈਣ ਦਾ ਚਾਹਵਾਨ ਹੋਵੇ ਸੋ ਸ਼ਾਮ ਦੇ ਠੀਕ 5.30 ਵਜੇ ਪਹੁੰਚੇ ਕਿਉਕਿ ਠੀਕ ਸਮੇਂ ‘ਤੇ ਗੁਰਬਾਣੀ ਦੀ ਸੰਥਿਆ ਲਈ ਭਾਈ ਗੁਰਇੰਦਰਦੀਪ ਸਿੰਘ ਪਾਤੜਾਂ ਵਾਲੇ ਅਤੇ ਭਾਈ ਕ੍ਰਿਪਾਲ ਸਿੰਘ ਸੰਥਿਆ ਸ਼ੁਰੂ ਕਰ ਦਿੰਦੇ ਹਨ। ਗੁਰਸਿੱਖ ਪ੍ਰਾਣੀ ਨੂੰ ਗੁਰਬਾਣੀ ਦੀ ਪੋਥੀ ਗੁਰਦੁਆਰਾ ਸਾਹਿਬ ਵਿਖੇ ਹੀ ਦਿੱਤੀ  ਜਾਂਦੀ ਹੈ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply