
ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ ਸੱਗੂ) -ਚੀਫ ਖਾਲਸਾ ਦੀਵਾਨ ਸੰਵਿਧਾਨ ਦੀ ਹੋਈ ਸੋਧ ਅਨੁਸਾਰ ਅਹੁਦੇਦਾਰਾਂ ਅਤੇ ਸਕੱਤਰਾਂ ਦੇ ਕੀਤੇ ਵਾਧੇ ਮੁਤਾਬਕ ਮੀਤ ਪ੍ਰਧਾਨ, ਐਡੀਸ਼ਨਲ ਆਨਰੇਰੀ ਸਕਤਰ ਅਤੇ ਆਨਰੇਰੀ ਜਾਇੰਟ ਸਕੱਤਰ ਦੀਆਂ ਖਾਲੀ ਅਸਾਮੀਆਂ ਪੁਰ ਕਰਨ ਸੰਬੰਧੀ ਅੱਜ ਚੀਫ ਖਾਲਸਾ ਦੀਵਾਨ ਗੁਰਦੁਆਾਰਾ ਸਾਹਿਬ ਵਿਖੇ ਕਾਰਜਸਾਧਕ ਕਮੇਟੀ ਦੀ ਇਕੱਤਰਤਾ ਹੋਈ, ਜਿਸ ਵਿਚ ਕਾਰਜਸਾਧਕ ਕਮੇਟੀ ਦੀ ਪ੍ਰਵਾਨਗੀ ਉਪਰੰਤ ਸ: ਇੰਦਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਐਨ.ਐਸ ਸਾਹਨੀ ਨੂੰ ਐਡੀਸ਼ਨਲ ਆਨਰੇਰੀ ਸਕੱਤਰ, ਇੰਜੀਨੀਅਰ ਜਸਪਾਲ ਸਿੰਘ ਦੀ ਆਨਰੇਰੀ ਜਾਇੰਟ ਸਕੱਤਰ ਨਿਯੁਕਤੀ ਕੀਤਾ ਗਿਆ । ਨਵਨਿਯੁੱਕਤ ਮੀਤ ਪ੍ਰਧਾਨ ਸ: ਇੰਦਰਪ੍ਰੀਤ ਸਿੰਘ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਬਸੰਤ ਐਵਿਨਿੳ ਦੇ ਐਡੀਸ਼ਨਲ ਆਨਰੇਰੀ ਸਕੱਤਰ ਐਨ ਐਸ ਸਾਹਨੀ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀ: ਸੈਕਡਰੀ ਸਕੂਲ, ਜੀ ਟੀ ਰੋਡ ਅਤੇ ਆਨਰੇਰੀ ਜਾਇੰਟ ਸਕੱਤਰ ਇੰਜੀਨੀਅ੍ਰਰ ਜਸਪਾਲ ਸਿੰਘ ਸ੍ਰੀ ਗੁਰੁ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵਿਨਿਉ ਵਿਚ ਲੰਬੇ ਅਰਸੇ ਤੋਂ ਪੂਰੀ ਤਨਦੇਹੀ ਨਾਲ ਬਤੌਰ ਮੈਂਬਰ ਇੰਚਾਰਜ ਸੇਵਾਵਾਂ ਨਿਭਾਅ ਰਹੇ ਹਨ।
ਇਸ ਮੌਕੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਅਤੇ ਹੋਰਨਾਂ ਅਹੁਦੇਦਾਰਾਂ ਨੇ ਉਨਾਂ ਨੂੰ ਆਪਣੇ ਅਹੁਦਿਆਂ ਦੀ ਮਾਣ-ਮਰਿਯਾਦਾ ਬਰਕਰਾਰ ਰੱਖਦੇ ਹੋਏ ਨਿਸ਼ਕਾਮ ਭਾਵ ਨਾਲ ਚੀਫ ਖਾਲਸਾ ਦੀਵਾਨ ਦੀ ਚੜ੍ਹਦੀ ਕਲਾ ਅਤੇ ਵਿਕਾਸ ਲਈ ਕੰਮ ਕਰਨ ਦੀ ਆਸ ਪ੍ਰਗਟਾਈ।ਅਹੁੱਦਾ ਸੰਭਾਲਣ ਦੀ ਖੁਸ਼ੀ ਅਤੇ ਸ਼ੁਕਰਾਨੇ ਦਾ ਪ੍ਰਗਟਾਵਾ ਕਰਦਿਆਂ ਇੰਦਰਪ੍ਰੀਤ ਸਿੰਘ, ਐਨ ਐਸ ਸਾਹਨੀ ਅਤੇ ਇੰਜੀਨੀਅਰ ਜਸਪਾਲ ਸਿੰਘ ਨੇ ਕਿਹਾ ਕਿ ਗੁਰੁ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਮਿਲੀ ਸੇਵਾ ਉਹ ਪੂਰੀ ਤਨਦੇਹੀ ਨਾਲ ਇਸ ਜਿੰਮੇਵਾਰੀ ਨੂੰ ਨਿਭਾਉਣਗੇ।ਉਪਰੰਤ ਸੀ੍ਰ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਸੰਗਠਨ ਲਈ ਅਤੇ ਲੋਕ ਭਲਾਈ ਕਾਰਜਾਂ ਲਈ ਦ੍ਰਿੜ ਸ਼ਕਤੀ ਪ੍ਰਦਾਨ ਕਰਨ ਲਈ ਅਰਦਾਸ ਕੀਤੀ ਗਈ ।
Punjab Post Daily Online Newspaper & Print Media