ਨਵੀਂ ਦਿੱਲੀ, 10 ਅਗਸਤ (ਪੰਜਾਬ ਪੋਸਟ ਬਿਊਰੋ) -ਆਮਦਨ ਕਰ ਵਿਭਾਗ ਨੂੰ ਏ.ਆਈ.ਆਰ. ਰਾਹੀਂ ਵੱਡੇ ਲੈਣ-ਦੇਣ ਦੀ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਈ ਹੈ। ਜਿਸ ਵਿੱਚ ਬੈਂਕ ਖਾਤਿਆਂ ਵਿੱਚ 10 ਲੱਖ ਜਾਂ ਉਸ ਤੋਂ ਵੱਧ ਦੀ ਕੈਸ਼ ਜਮ੍ਹਾਂ ਕਰਵਾਉਣੇ, 30 ਲੱਖ ਜਾਂ ਉਸ ਤੋਂ ਵੱਧ ਦੀ ਜਾਇਦਾਦ ਖ੍ਰੀਦਣ/ਵੇਚਣ ਬਾਰੇ ਆਦਿ ਸ਼ਾਮਿਲ ਹੈ। ਇਨ੍ਹਾਂ ਵਿਚੋਂ ਬਹੁਤੀਆਂ ਟ੍ਰਾਂਜੇਕਸ਼ਨਾਂ ਬਿਨ੍ਹਾਂ ਪੈਨ ਤੋਂ ਕੀਤੀਆਂ ਗਈਆਂ ਹਨ। ਵਿਭਾਗ ਕੋਲ ਸਾਲ 2009 ਤੋਂ 2016 ਤੱਕ ਦੀਆਂ 90 ਲੱਖ ਤੋਂ ਵੱਧ ਦੀ ਜਾਣਕਾਰੀ ਹੈ, ਜਿਨ੍ਹਾਂ ਵਿਚੋਂ 14 ਲੱਖ ਟ੍ਰਾਂਜੇਕਸ਼ਨਾਂ ਦੀ ਵਿਭਾਗ ਪੜ੍ਹਤਾਲ ਕਰ ਰਿਹਾ ਹੈ।
ਵਿਭਾਗ ਵੱਲੋਂ ਪੈਨ ਨੰਬਰ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਪੱਤਰ ਜਾਰੀ ਕੀਤਾ ਜਾਵੇਗਾ, ਜਿਨ੍ਹਾਂ ਨੇ ਇਹ ਟ੍ਰਾਂਜੇਕਸ਼ਨਾਂ ਕੀਤੀਆਂ ਹਨ। ਪੱਤਰਾਂ ਦਾ ਜਵਾਬ ਦੇਣ ਲਈ ਵਿਭਾਗ ਵੱਲੋਂ ਈ ਫਾਇਲਿੰਗ ਪੋਰਟਲ ਤੇ ਨਵੀਂ ਪ੍ਰਣਾਲੀ ਬਣਾਈ ਗਈ ਹੈ ਜਿਸ ਤੇ ਲਾਗ ਇੰਨ ਕਰਨ ਉਪਰੰਤ ਪੱਤਰ ਉਤੇ ਅੰਕਿਤ ਯੂਨੀਕ ਟ੍ਰਾਂਜੇਕਸ਼ਨ ਸੀਕੂਐਂਸ ਨੰਬਰ ਭਰਕੇ ਜਵਾਬ ਦਾਖਿਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੀ ਵਿਭਾਗ ਪੜਤਾਲ ਕਰੇਗਾ। ਜਿਨ੍ਹਾਂ ਪੱਤਰ ਦਾ ਜਵਾਬ ਨਹੀਂ ਮਿਲੇਗਾ, ਉਹਨਾਂ ਖਿਲਾਫ਼ ਵਿਭਾਗ ਸਖ਼ਤ ਕਾਰਵਾਈ ਕਰੇਗਾ।ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੱਤਰਾਂ ਦਾ ਜਵਾਬ ਦੇਣ ਲਈ ਉਹ ਝੂਠੇ ਏਜੰਟਾਂ ਦਾ ਸਹਾਰਾ ਲੈਣ ਦੀ ਬਜਾਏ ਸਿੱਧੇ ਵਿਭਾਗੀ ਹੈਲਪ ਲਾਈਨ ਨੰਬਰ ਤੇ ਪੁੱਛ-ਗਿੱਛ ਕਰ ਸਕਦੇ ਹਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media